Big News: BJP ਨੇ ਮੁੜ ਚੌਕਾਂਇਆ, Rekha Gupta ਹੋਣਗੇ ਦਿੱਲੀ ਦੇ ਨਵੇਂ CM

Date:

spot_img

👉ਆਰਐਸਐਸ ਵੱਲੋਂ ਰੱਖਿਆ ਗਿਆ ਨਾਮ, ਭਲਕੇ ਚੁੱਕਣਗੇ ਮੁੱਖ ਮੰਤਰੀ ਦੀ ਸਹੁੰ
Delhi News:ਪਹਿਲਾਂ ਦੀ ਤਰ੍ਹਾਂ ਨਵੇਂ ਫੈਸਲੇ ਲੈਣ ਵਾਲੀ ਭਾਜਪਾ ਨੇ ਮੁੜ ਦਿੱਲੀ ਦੇ ਮੁੱਖ ਮੰਤਰੀ ਦੀ ਚੋਣ ’ਚ ਚੌਕਾਉਣ ਵਾਲੀ ਖ਼ਬਰ ਦਿੱਤੀ ਹੈ। ਭਾਜਪਾ ਦੇ ਦੋ ਆਬਜ਼ਰਬਰਾਂ ਓਪੀ ਧਨਖੜ੍ਹ ਅਤੇ ਰਵੀ ਸੰਕਰ ਪ੍ਰਸ਼ਾਸਦ ਦੀ ਅਗਵਾਈ ਹੇਠ ਬੁੱਧਵਾਰ ਨੂੰ ਭਾਜਪਾ ਦਫ਼ਤਰ ’ਚ ਹੋਈ ਵਿਧਾਇਕ ਦਲ ਦੀ ਮੀਟਿੰਗ ਵਿਚ ਮਹਿਲਾ ਵਿਧਾਇਕ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ Punjab Govt ਦਾ ਵੱਡਾ Action;ਭ੍ਰਿਸਟਾਚਾਰ ’ਚ ਲਿਪਤ 52 ਪੁਲਿਸ ਮੁਲਾਜਮਾਂ ਤੇ ਅਧਿਕਾਰੀਆਂ ਨੂੰ ਘਰ ਤੋਰਿਆ

ਦਿੱਲੀ ਦੇ ਸ਼ਾਲੀਮਾਰ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣੀ ਗਈ ਰੇਖਾ ਗੁਪਤਾ ਦਾ ਨਾਮ ਸੰਘ ਦੇ ਵੱਲੋਂ ਪਾਰਟੀ ਲੀਡਰਸ਼ਿਪ ਅੱਗੇ ਰੱਖਿਆ ਗਿਆ ਸੀ, ਜਿਸਨੂੰ ਸਵੀਕਾਰ ਕਰ ਲਿਆ ਗਿਆ। ਸ਼੍ਰੀਮਤੀ ਗੁਪਤਾ ਭਲਕੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਦੁਪਿਹਰ ਸਾਢੇ 12 ਵਜੇਂ ਸਹੁੰ ਚੁੱਕਣਗੇ। ਇਸ ਸਹੁੰ ਚੁੱਕ ਸਮਾਗਮ ਦੇ ਵਿਚ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹਿਤ ਪੂਰੀ ਕੇਂਦਰੀ ਲੀਡਰਸ਼ਿਪ ਅਤੇ ਐਨਡੀਏ ਦੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਸਹਿਤ ਵੱਡੇ ਆਗੂ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ ਅਕਾਲੀ ਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦਾ ਯਤਨ; ਆਗੂਆਂ ਨੇ ਕੀਤੀ ਮੁਲਾਕਾਤ

ਇਸਤੋਂ ਇਲਾਵਾ ਇਸ ਸਹੁੰ ਚੁੱਕਣ ਸਮਾਗਮ ਵਿਚ ਦਿੱਲੀ ਦੇ ਕਰੀਬ 30 ਹਜ਼ਾਰ ਲੋਕਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ।  ਚਰਚਾ ਇਹ ਵੀ ਹੈ ਕਿ ਭਾਜਪਾ ਦੂਜੇ ਸੂਬਿਆਂ ਦੀ ਤਰ੍ਹਾਂ ਦਿੱਲੀ ਵਿਚ ਵੀ ਡਿਪਟੀ ਮੁੱਖ ਮੰਤਰੀ ਬਣਾ ਸਕਦੀ ਹੈ। ਹਾਲਾਂਕਿ ਇਸਦਾ ਪਤਾ ਬਾਅਦ ਵਿਚ ਚੱਲੇਗਾ ਕਿ ਇਹ ਗਿਣਤੀ ਇੱਕ ਜਾਂ ਇਸਤੋਂ ਵੱਧ ਹੋ ਸਕਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

 

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...