spot_img
spot_img

ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਪੀਕਰ ਸੰਧਵਾਂ ਤੇ ਮੀਤ ਹੇਅਰ ਸਹਿਤ ਮਹਾਕੁੰਭ ਵਿਚ ਕੀਤਾ ਇਸ਼ਨਾਨ

Date:

spot_img

👉ਇਸ਼ਨਾਨ ਕਰਕੇ ਮੈਨੂੰ ਖੁਸ਼ੀ ਮਹਿਸੂਸ ਹੋਈ ਕਿਉਂਕਿ ਸਾਡੀ ਜ਼ਿੰਦਗੀ ਵਿਚ ਦੁਬਾਰਾ ਮਹਾਕੁੰਭ ਨਹੀਂ ਆਵੇਗਾ: ਅਮਨ ਅਰੋੜਾ
Chandigarh News: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੁੱਧਵਾਰ ਨੂੰ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਆਪਣੇ ਪਰਿਵਾਰ ਨਾਲ ਇਸ਼ਨਾਨ ਕੀਤਾ ਅਤੇ ਮਾਂ ਗੰਗਾ ਦੀ ਪੂਜਾ ਕੀਤੀ।ਅਮਨ ਅਰੋੜਾ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਗੰਗਾ-ਯਮੁਨਾ ਅਤੇ ਸਰਸਵਤੀ ਨਦੀਆਂ ਦੇ ਸੰਗਮ ਵਿੱਚ ਡੁਬਕੀ ਲਾਈ।

ਇਹ ਵੀ ਪੜ੍ਹੋ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ: ਹਰਪਾਲ ਸਿੰਘ ਚੀਮਾ  

ਇਸ਼ਨਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮਹਾਕੁੰਭ ’ਚ ਇਸ਼ਨਾਨ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਇਹ ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਕਿਉਂਕਿ ਅਜਿਹਾ ਮਹਾਕੁੰਭ ਸਾਡੀ ਜ਼ਿੰਦਗੀ ਵਿਚ ਦੁਬਾਰਾ ਨਹੀਂ ਆਵੇਗਾ। ਇਸ ਵਾਰ ਮਹਾਕੁੰਭ ਦਾ ਸੰਯੋਗ 144 ਸਾਲ ਬਾਅਦ ਬਣਿਆ ਹੈ ਕਿਉਂਕਿ 12 ਕੁੰਭਾਂ ਤੋਂ ਬਾਅਦ ਮਹਾਕੁੰਭ ਹੁੰਦਾ ਹੈ।ਜਦੋਂ ਕਿ ਕੁੰਭ ਦਾ ਸੰਯੋਗ 12 ਵਿੱਚ ਇੱਕ ਵਾਰ ਬਣਦਾ ਹੈ। ਅਰੋੜਾ ਨੇ ਕਿਹਾ, ‘‘ਮੈਂ ਮਾਂ ਗੰਗਾ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ। ਮੈਂ ਦੇਸ਼ ਅਤੇ ਪੰਜਾਬ ਦੇ ਲੋਕਾਂ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਮਾਂ ਗੰਗਾ ਅੱਗੇ ਅਰਦਾਸ ਕੀਤੀ।’’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਵੱਡੀ ਖ਼ਬਰ; ਅੱਜ ਪੰਜਾਬ ਬੰਦ ਦਾ ਸੱਦਾ, ਇਹ ਜ਼ਿਲੇ ਰਹਿਣਗੇ ਵੱਧ ਪ੍ਰਭਾਵਿਤ!

Punjab News: ਪਿਛਲੇ ਦਿਨੀਂ ਬਰਨਾਲਾ ਦੇ ਵਿੱਚ ਪੰਜਾਬ ਪੁਲਿਸ...

Canada ‘ਚ ਸ਼ੱਕੀ ਹਾਲਾਤਾਂ ‘ਚ 21 ਸਾਲਾਂ ਨੌਜਵਾਨ ਦੀ ਲਾ*ਸ਼ ਮਿਲੀ

Canada News: Canada ਦੇ ਵਿੱਚ ਚੰਗੇ ਭਵਿੱਖ ਦੀ ਆਸ...