Friday, April 17, 2026
spot_img
spot_img

ਬਠਿੰਡਾ ਦੇ ਨਾਮਵਰ ਮਾਲਵਾ ਕਾਲਜ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿਖੇ 19ਵੀਂ ਐਥਲੈਟਿਕਸ ਮੀਟ 2025 ਦਾ ਆਯੋਜਨ

Date:

spot_img

Bathinda News:ਸਥਾਨਕ ਇਲਾਕੇ ਦੇ ਨਾਮਵਰ ਕਾਲਜ਼ ਮਾਲਵਾ ਕਾਲਜ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿਖੇ 19ਵੀਂ ਐਥਲੈਟਿਕਸ ਮੀਟ 2025 ਦਾ ਆਯੋਜਨ ਕੀਤਾ ਗਿਆ। ਪ੍ਰੋ. ਰਾਜਵਿੰਦਰ ਸਿੰਘ ਅਤੇ ਪ੍ਰੋ. ਬੂਟਾ ਸਿੰਘ ਦੀ ਅਗਵਾਈ ਅਤੇ ਬੀ.ਪੀ.ਐਡ. ਭਾਗ ਦੂਜਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਆਯੋਜਿਤ ਇਸ ਐਥਲੈਟਿਕਸ ਮੀਟ ਵਿਚ ਇੰਦਰਜੀਤ ਸਿੰਘ ਮੱਕੜ (IRS Rold Principal Commissioner Income Tax) ਨੇ ਮੁੱਖ ਮਹਿਮਾਨ ਦੇ ਰੂਪ ਵਿਚ ਸਿਰਕਤ ਕੀਤੀ। ਕਾਲਜ ਦੇ ਵੱਖ-ਵੱਖ ਹਾਊਸਾਂ ਤੋਂ ਸਲਾਮੀ ਲੈਣ ਉਪਰੰਤ ਉਨ੍ਹਾਂ ਨੇ ਆਪਣੇ ਜੀਵਨ ਦੇ ਅਤਿ ਮਹੱਤਵਪੂਰਨ ਤਜਰਬੇ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਹਨਾ ਕਿਹਾ ਕਿ ਖੇਡਾਂ ਸਾਡੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਸਾਥੀ ਦੀ ਭੂਮਿਕਾ ਅਦਾ ਕਰਦੀਆਂ ਹਨ ਤੇ ਇਨ੍ਹਾਂ ਦੁਆਰਾ ਹੀ ਸਾਡਾ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਸੰਭਵ ਹੈ।

ਇਹ ਵੀ ਪੜ੍ਹੋ CM Rekha Gupta ਸਹਿਤ 6 ਮੰਤਰੀ ਦਿੱਲੀ ’ਚ ਚੁੱਕਣਗੇ ਅੱਜ ਸਹੁੰ

ਇਸ ਤੋਂ ਇਲਾਵਾਂ ਸਾਬਕਾ ਅੰਤਰ-ਰਾਸ਼ਟਰੀ ਐਥਲੀਟ ਅਤੇ (IRS) ਕੇ.ਪੀ.ਐਸ.ਬਰਾਤ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਮਾਲਵਾ ਕਾਲਜ ਦੇ ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ। ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਦੇ ਡੀਨ ਸ੍ਰੀ. ਆਰ.ਸੀ.ਸ਼ਰਮਾ ਅਤੇ ਮਾਲਵਾ ਕਾਲਜ ਦੇ ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਸਲਾਨਾ ਰਿਪੋਰਟ ਤੇ ਚਾਣਨਾ ਪਾਇਆ। ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਦੇ ਡੀਨ ਸ੍ਰੀ ਆਰ.ਸੀ.ਸ਼ਰਮਾ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਹਰਵਿੰਦਰ ਸਿੰਘ ਅਤੇ ਪ੍ਰੋ. ਪ੍ਰਿਯੰਕਾ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।ਇਨਾਮ ਵੰਡ ਸਮਾਰੋਹ ਵਿਚ ਗੁਰਵਿੰਦਰਪਾਲ ਸਿੰਘ ਭੁੱਲਰ (ਅਥਲੈਟਿਕਸ ਕੋਚ ਪੰਜਾਬ ਪੁਲਿਸ) ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ, ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਰਾਵੀ-ਬਿਆਸ ਜਲ ਟ੍ਰਿਬਿਊਨਲ ਅੱਗੇ ਜ਼ੋਰਦਾਰ ਢੰਗ ਨਾਲ ਉਭਾਰਿਆ ਸੂਬੇ ਦਾ ਪੱਖ

ਇਸ ਤੋਂ ਇਲਾਵਾ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਰਮਨ ਕੁਮਾਰ ਸਿੰਗਲਾ, ਵਾਇਸ ਪ੍ਰਧਾਨ ਸ੍ਰੀ ਰਾਕੇਸ਼ ਗੋਇਲ ਅਤੇ ਕੈਸ਼ੀਅਰ ਸ. ਜੈਪਾਲ ਸਿੰਘ (ਅਰਜਨਾ ਅਵਾਰਡੀ) ਨੇ ਵੀ ਇਸ ਐਥਲੈਟਿਕਸ ਮੀਟ ਵਿਚ ਸ਼ਿਰਕਤ ਕਰਕੇ ਇਸ ਐਥਲੈਟਿਕਸ ਮੀਟ ਦੀ ਸੋਭਾ ਵਧਾਈ। ਉਨ੍ਹਾਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਐਥਲੈਟਿਕਸ ਮੀਟ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਪ੍ਰਸੰਸਾ ਕੀਤੀ। ਕਾਲਜ਼ ਦੀ ਅਥਲੈਟਿਕਸ ਮੀਟ ਦੌਰਾਨ ਹੋਏ ਟਰੈਕ ਅਤੇ ਫੀਲਡ ਇਵੈਂਟ ਵਿੱਚ 100, 200, 400 ਅਤੇ 800 ਮੀ. ਦੀਆਂ ਦੌੜਾਂ, ਗੋਲਾ ਸੁੱਟਣਾ, ਉੱਚੀ ਛਾਲ, ਲੰਬੀ ਛਾਲ, ਰੱਸਾ ਕੰਸੀ ਦੇ ਮੁਕਾਬਲੇ ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਗਰੀਸ਼ ਸ਼ਰਮਾ, ਪ੍ਰੋ. ਜਗਦੀਪ ਸਿੰਘ, ਪ੍ਰੋ. ਜਗਦੀਪ ਸਿੰਘ ਮਨੀ, ਪ੍ਰੋ. ਅਰਸ਼ਦੀਪ ਕੌਰ, ਪ੍ਰੋ ਰਮਨਦੀਪ ਕੌਰ, ਪ੍ਰੋ. ਸੁਖਦੀਪ ਕੌਰ, ਪ੍ਰੋ. ਅਜੈ ਕੁਮਾਰ ਅਤੇ ਪ੍ਰੋ. ਬੂਟਾ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਏ ਗਏ।

ਇਹ ਵੀ ਪੜ੍ਹੋ Punjab Govt ਦਾ ਵੱਡਾ Action;ਭ੍ਰਿਸਟਾਚਾਰ ’ਚ ਲਿਪਤ 52 ਪੁਲਿਸ ਮੁਲਾਜਮਾਂ ਤੇ ਅਧਿਕਾਰੀਆਂ ਨੂੰ ਘਰ ਤੋਰਿਆ

ਇਨ੍ਹਾਂ ਮੁਕਾਬਲਿਆਂ ਵਿਚ ਲੜਕੀਆਂ ਦੇ ਵਰਗ ਵਿੱਚ ਨਵਰੀਤ ਕੌਰ (ਮਾਲਵਾ ਕਾਲਜ) ਅਤੇ ਅਨੂੰ (ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ) ਲੜਕਿਆਂ ਦੇ ਵਰਗ ਵਿਚ ਕਰਨ ਸਿੰਘ (ਮਾਲਵਾ ਕਾਲਜ) ਅਤੇ ਅਜੈ ਸਿੰਘ ਤੇ ਰਾਮ ਲਖਨ (ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ) ਬੈਂਸਟ ਐਥਲੀਟ ਐਲਾਨੇ ਗਏ। ਸ਼ਹੀਦ ਭਗਤ ਸਿੰਘ ਅਤੇ ਰਾਜ ਗੁਰੂ ਹਾਊਸ (ਮਾਲਵਾ ਕਾਲਜ) ਉਧਮ ਸਿੰਘ ਹਾਊਸ (ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ) ਨੂੰ ਬੈਸਟ ਹਾਊਸ ਐਲਾਨ ਕੀਤਾ ਗਿਆ।ਪ੍ਰੋ. ਸ਼ਿਵਾਨੀ ਰਾਣੀ ਮੁਖੀ ਮੈਨੇਜਮੈਂਟ ਤੇ ਕਾਮਰਸ ਵਿਭਾਗ, ਡਾ. ਲਖਵਿੰਦਰ ਕੌਰ ਮੁਖੀ ਆਰਟਸ ਵਿਭਾਗ ਅਤੇ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਸ. ਦਰਸ਼ਨ ਸਿੰਘ, ਪ੍ਰਿੰਸੀਪਲ ਅਮਨਦੀਪ ਸਿੰਘ ਸੇਖੋਂ, ਪ੍ਰਿੰਸੀਪਲ ਹਰਮੰਦਰ ਸਿੰਘ, ਪ੍ਰਿੰਸੀਪਲ ਲਖਬੀਰ ਕੌਰ, ਪ੍ਰਿੰਸੀਪਲ ਅਵਤਾਰ ਸਿੰਘ, ਸ. ਗੁਰਜੀਤ ਸਿੰਘ ਐਮ.ਡੀ., ਸ. ਹਰਦੀਪ ਸਿੰਘ ਐਮ.ਡੀ.. ਲੈਕਚਰਾਰ ਅਜੀਤਪਾਲ ਸਿੰਘ, ਲੈਕਚਰਾਰ ਕੁਲਬੀਰ ਸਿੰਘ, ਲੈਕਚਰਾਰ ਹਰਜੀਤ ਸਿੰਘ, ਲੈਕਚਰਾਰ ਮਨਦੀਪ ਸਿੰਘ, ਸ. ਕੌਰ ਸਿੰਘ (ਏ.ਈ.ਓ.), ਹਰਨੇਕ ਸਿੰਘ ਵਿਰਕ, ਆਗਿਆਪਾਲ ਸਿੰਘ, ਕੋਚ ਕੁਲਵੀਰ ਸਿੰਘ ਬਰਾੜ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਕੇ ਇਸ ਸਮਾਗਮ ਦੀ ਸ਼ੋਭਾ ਵਧਾਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...