Friday, April 17, 2026
spot_img
spot_img

ਡੀ.ਏ.ਵੀ. ਕਾਲਜ ਦੇ ਪੰਜਾਬੀ ਵਿਭਾਗ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਇਆ

Date:

spot_img

Bathinda News:ਡੀ.ਏ.ਵੀ. ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ 21 ਫਰਵਰੀ 2025 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ। ਇਹ ਸਾਹਿਤਕ ਗਤੀਵਿਧੀ ਪੰਜਾਬੀ ਵਿਭਾਗ ਦੀ ‘ਪੰਜਾਬੀ ਸਾਹਿਤ ਸਭਾ’ ਨੇ ਕਰਵਾਈ। ਇਸ ਮੌਕੇ ਵਿਦਿਆਰਥੀਆਂ ਨੇ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਭਾਸ਼ਣ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ,ਪ੍ਰਿੰਸੀਪਲ ਸੁਭਾਸ਼ ਮੜ੍ਹੀਆ(ਸਾਬਕਾ ਪ੍ਰਿੰਸੀਪਲ ਡੀ.ਏ.ਵੀ. ਕਾਲਜ ਬਠਿੰਡਾ)ਅਤੇ ਡਾ.ਦੀਪਕ ਅਰੋੜਾ(ਡਾਇਰੈਕਟਰ ਅਡਵਾਂਸ ਕੈਂਸਰ ਕੇਅਰ ਹਸਪਤਾਲ, ਬਠਿੰਡਾ) ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਪ੍ਰਵੀਨ ਕੁਮਾਰ ਗਰਗ, ਕਾਲਜ ਰਜਿਸਟਰਾਰ ਡਾ. ਸਤੀਸ਼ ਗਰੋਵਰ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ ਨਿਗਮ ਅੰਦਰ Congress ਦੀ ਇੱਕ ਹੋਰ ਵਿਕਟ ਡਿੱਗੀ,Dy Mayor ਮਾਸਟਰ ਹਰਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਡਾ. ਰਾਜੀਵ ਕੁਮਾਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜਦੇ ਹਨ। ਉਹਨਾਂ ਕਿਹਾ ਕਿ ਸਾਨੂੰ ਹਰੇਕ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ ਪਰ ਆਪਣੀ ਮਾਂ ਬੋਲੀ ਨੂੰ ਉੱਚਾ ਚੁੱਕਣ ਦੇ ਯਤਨ ਸਾਨੂੰ ਨਿਰੰਤਰ ਕਰਨੇ ਚਾਹੀਦੇ ਹਨ। ਉਹਨਾਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਰਵਿੰਦਰ ਸਿੰਘ ਅਤੇ ਸਮੂਹ ਪੰਜਾਬੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸੁਭਾਸ਼ ਮੜ੍ਹੀਆ (ਸਾਬਕਾ ਪ੍ਰਿੰਸੀਪਲ, ਡੀ.ਏ.ਵੀ. ਕਾਲਜ, ਬਠਿੰਡਾ) ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਤਜ਼ਰਬੇ ਵਿੱਚੋਂ ਉਦਾਹਰਨਾਂ ਦੇ ਕੇ ਪ੍ਰੇਰਨਾਤਮਿਕ ਭਾਸ਼ਣ ਦਿੱਤਾ ਜਿਹੜਾ ਕਿ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਹਨਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਤਾਕੀਦ ਕੀਤੀ।

ਇਹ ਵੀ ਪੜ੍ਹੋ  ਤਿਹਾੜ ਜੇਲ੍ਹ ’ਚ ਬੰਦ ਚਰਚਿਤ ਗੈਂਗਸਟਰ ਦੀ ਪਤਨੀ ਪੁਲਿਸ ਵੱਲੋਂ ਗ੍ਰਿਫਤਾਰ

ਡਾ. ਦੀਪਕ ਅਰੋੜਾ(ਡਾਇਰੈਕਟਰ, ਐਡਵਾਂਸ ਕੈਂਸਰ ਕੇਅਰ ਹਸਪਤਾਲ, ਬਠਿੰਡਾ)ਨੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਡੀ.ਏ.ਵੀ. ਕਾਲਜ ਬਠਿੰਡਾ ਨਾਲ ਭਾਵਨਾਤਮਕ ਸਾਂਝ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਸਹੀ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ।ਪੰਜਾਬੀ ਸਾਹਿਤ ਸਭਾ ਦੇ ਇੰਚਾਰਜ ਡਾ. ਸਤਿੰਦਰ ਕੌਰ ਅਤੇ ਪ੍ਰੋ.ਹਰਵਿੰਦਰ ਸਿੰਘ ਨੇ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਪ੍ਰੋ. ਪ੍ਰਵੀਨ ਕੁਮਾਰ ਗਰਗ ਨੇ ਸਭ ਦਾ ਧੰਨਵਾਦ ਕੀਤਾ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਪ੍ਰੋ. ਕਿਰਨ ਕੌਰ, ਪ੍ਰੋ. ਬਲਵਿੰਦਰ ਕੌਰ, ਡਾ. ਸੁਖਵਿੰਦਰ ਕੌਰ, ਪ੍ਰੋ. ਵੀਰਪਾਲ ਕੌਰ, ਪ੍ਰੋ. ਕਸ਼ਮੀਰ ਸਿੰਘ, ਪ੍ਰੋ. ਸੰਦੀਪ ਭਾਟੀਆ ਡਾ. ਵੰਦਨਾ ਜਿੰਦਲ, ਪ੍ਰੋ. ਮੀਤੂ ਸੁਖੀਜਾ ਵਧਵਾ, ਡਾ. ਕੁਸਮ ਗੁਪਤਾ, ਪ੍ਰੋ.ਵਿਕਾਸ ਕਾਟੀਆ, ਪ੍ਰੋ. ਪਵਨਪ੍ਰੀਤ ਸਿੰਘ, ਪ੍ਰੋ. ਮਨੀਸ਼ ਕੁਮਾਰ, ਪ੍ਰੋ. ਰਾਮਿਲ ਗੁਪਤਾ, ਪ੍ਰੋ. ਗੁਰਸੇਵਕ ਸਿੰਘ, ਪ੍ਰੋ.ਲਖਵੀਰ ਸਿੰਘ ਹਾਜ਼ਰ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਪ੍ਰੇਮੀ ਦੀ ਬੇਵਫ਼ਾਈ ਤੋਂ ਤੰਗ ਆ ਕੇ ਔਰਤ ਨੇ ਖਾਧਾ ਜ਼ਹਿਰ

Kapurthala News: Kapurthala ਜ਼ਿਲ੍ਹੇ ਦੇ ਫਗਵਾੜਾ ਵਿੱਚ ਇੱਕ ਔਰਤ...

Sangrur ‘ਚ ਬੱਸ ਦੀ ਚਪੇਟ ‘ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌ/ਤ

Sangrur News: ਜਿਲਾ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਇੱਕ ਮੋਟਰਸਾਈਕਲ...

AAP MP ਤੋਂ ਬਾਅਦ ਹੁਣ AAP Minister ਦੇ ਘਰ ED ਦੀ Raid

Ludhiana News: Raid on Sanjiv Arora House; ਦੋ ਦਿਨ...