Panchkula News: ਐਤਵਾਰ ਦੀ ਤੜਕਸਾਰ ਚੰਡੀਗੜ੍ਹ-ਸ਼ਿਮਲਾ ਹਾਈਵੇ ’ਤੇ ਪੰਚਕੂਲਾ ਨਜਦੀਕ ਇੱਕ ਚੱਲਦੀ ਕਾਰ ਦਾ ਟਾਈਰ ਫ਼ਟਣ ਕਾਰਨ ਹੋਏ ਦਰਦਨਾਕ ਹਾਦਸੇ ਦੇ ਵਿਚ ਚਾਰ ਦੋਸਤਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਦੋਸਤ ਨਾਬਾਲਿਗ ਵੀ ਸਨ। ਇਹ ਸਾਰੇ ਸਿਮਲਾ ਵਾਲੀ ਸਾਈਡ ਤੋਂ ਵਾਪਸ ਚੰਡੀਗੜ੍ਹ ਵੱਲ ਆ ਰਹੇ ਸਨ ਕਿ ਰਾਸਤੇ ਵਿਚ ਇਹ ਘਟਨਾ ਵਾਪਰ ਗਈ। ਮ੍ਰਿਤਕਾਂ ਦੀ ਪਹਿਚਾਣ ਵੈਭਵ ਯਾਦਵ (16) ਪੁੱਤਰ ਵਿਪਨ ਯਾਦਵ ਵਾਸੀ ਸੈਕਟਰ 5 ਪੰਚਕੂਲਾ, ਅਦਿਅਨ ਬਾਂਸਲ (17) ਪੁੱਤਰ ਬਨਾਕੋਲੀ ਵਾਸੀ ਮੁਹਾਲੀ, ਚਿਰਾਗ ਮਲਿਕ ਪੁੱਤਰ ਸੁਧੀਰ ਮਲਿਕ ਵਾਸੀ ਹਿਸਾਰ, ਅਦੀਪ ਅਰਸ਼ ਅੰਸਾਰੀ ਪੁੱਤਰ ਏਐਸ ਅੰਸਾਰੀ ਵਾਸੀ ਮੋਹਾਲੀ ਦੇ ਤੌਰ ’ਤੇ ਹੋਈ ਹੈ।
ਇਹ ਵੀ ਪੜ੍ਹੋ ਨਕਲ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਬੰਦੋਬਸਤ;278 ਉੱਡਣ ਦਸਤੇ ਰੱਖਣਗੇ ਬਾਜ਼ ਅੱਖ
ਪੁਲਿਸ ਅਧਿਕਾਰੀਆਂ ਮੁਤਾਬਕ ਵਰਨਾ ਕਾਰ ਦਾ ਅਚਾਨਕ ਟਾਈਰ ਫਟ ਗਿਆ, ਜਿਸ ਕਾਰਨ ਬੇਕਾਬੂ ਹੋਈ ਕਾਰ ਪਹਿਲਾਂ ਸੜਕ ਕਿਨਾਰੇ ਖੰਭੇ ਨਾਲ ਟਕਰਾਈ ਤੇ ਉਸਤੋਂ ਬਾਅਦ ਸੜਕ ਕਿਨਾਰੇ ਖ਼ੜੇ ਇੱਕ ਟਰੱਕ ਦੇ ਵਿਚ ਜਾ ਵੜੀ। ਹਾਦਸੇ ਦੌਰਾਨ ਜੋਰਦਾਰ ਅਵਾਜ਼ ਆਈ ਤੇ ਜਿਸ ਕਾਰਨ ਲੋਕ ਇਕੱਠੇ ਹੋ ਗਏ। ਇਸ ਹਾਦਸੇ ਦੇ ਕਾਰਨ ਤਿੰਨ ਦੋਸਤ ਕਾਰ ਵਿਚੋਂ ਬਾਹਰ ਜਾ ਡਿੱਗੇ ਅਤੇ ਇੱਕ ਵਿਚ ਹੀ ਫ਼ਸ ਗਿਆ। ਹਾਲਾਂਕਿ ਲੋਕਾਂ ਨੇ ਇੰਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਮੌਕੇ ’ਤੇ ਹੀ ਸਾਰਿਆਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕੁੱਲ 7 ਦੋਸਤ ਸਨ, ਜੋ ਦੋ ਗੱਡੀਆਂ ਵਿਚ ਸਵਾਰ ਸਨ। ਦੂਜੀ ਗੱਡੀ ਵਿਚ ਤਿੰਨ ਦੋਸਤ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





