Moga News: ਜ਼ਿਲ੍ਹਾ ਮੋਗਾ ਦੀ ਪੁਲਿਸ ਵੱਲੋਂ ਡੀ.ਜੀ.ਪੀ ਗੌਰਵ ਯਾਦਵ ਦੀਆਂ ਹਿਦਾਇਤਾਂ ਤਹਿਤ ਨਸ਼ਾ ਤਸਕਰਾ ਅਤੇ ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਸੀਆਈਏ ਸਟਾਫ਼ ਵੱਲੋਂ 400 ਗ੍ਰਾਮ ਹੈਰੋਇਨ, 1 ਦੇਸੀ ਪਿਸਟਲ ਅਤੇ ਬੀਐਮਡਬਲੂ ਗੱਡੀ ਸਮੇਤ ਏ ਕੈਟਾਗਿਰੀ ਦੇ ਇੱਕ ਗੈਂਗਸਟਰ ਨੂੰ ਕਾਬੂ ਕਰਨ ਦੀਸੂਚਨਾ ਸਾਹਮਣੇ ਆਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮੋਗਾ ਦੇ ਐਸਐਸਪੀ ਅਜੈ ਗਾਂਧੀ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਐਸ.ਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀਐਸਪੀ ਲਵਦੀਪ ਸਿੰਘ ਦੀ ਸੁਪਰਵੀਜਨ ਹੇਠ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਨੂੰ ਇਹ ਸਫ਼ਲਤਾ ਮਿਲੀ ਹੈ।
ਇਹ ਵੀ ਪੜ੍ਹੋ ਚੋਰੀ ਦਾ ਇੱਕ ਅਨੌਖਾ ਮਾਮਲਾ:ਪਿੰਡ ਦੇ ਸ਼ਮਸਾਨਘਾਟ ਵਿਚੋਂ ਸਾਬਕਾ ਫ਼ੌਜੀ ਦੀਆਂ‘ਅਸਥੀਆਂ’ ਚੋਰੀ
ਉਨ੍ਹਾਂ ਦਸਿਆ ਕਿ ਬਰਨਾਲਾ ਜਿਲ੍ਹੇ ਨਾਲ ਸਬੰਧਤ ਇਸ ਏ-ਕੈਟਾਗਿਰੀ ਦਾ ਗੈਂਗਸਟਰ ਅਤੇ ਉਸਦਾ ਇੱਕ ਸਾਥੀ ਪੁਲਿਸ ਨੂੰ ਕਈ ਕੇਸਾਂ ਵਿਚ ਲੋੜੀਦਾ ਸੀ। ਏਐਸਆਈ ਜਰਨੈਲ ਸਿੰਘ ਦੀ ਅਗਵਾਈ ਹੇਠ ਕਾਬੂ ਕੀਤੇ ਇਸ ਗੈਂਗਸਟਰ ਦੀ ਪਚਿਾਣ ਗੁਰਦੀਪ ਸਿੰਘ ਉਰਫ ਮਾਨਾ ਵਾਸੀ ਮਹਿਲ ਕਲਾ ਜਿਲ੍ਹਾ ਬਰਨਾਲਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦੂ ਵਾਸੀ ਚੂਹੜਚੱਕ ਜਿਲ੍ਹਾ ਮੋਗਾ ਵਜੋਂ ਹੋਈ ਹੈ। ਮੁਢਲੀ ਪੜਤਾਲ ਮੁਤਾਬਕ ਮੁਲਜਮ ਹੈਰੋਇਨ ਵੇਚਣ ਦਾ ਧੰਦਾ ਵੀ ਕਰਦੇ ਹਨ। ਇੰਨ੍ਹਾਂ ਨੂੰ ਪੁਲਿਸ ਟੀਮ ਨੇ ਪਿੰਡ ਚੂਹੜਚੱਕ ਤੋ ਅਜੀਤਵਾਲ ਨੂੰ ਆਉਦੀ ਲਿੰਕ ਰੋਡ ’ਤੇ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ Bathinda Police ਵੱਲੋਂ ਸ਼ਰਾਬ ਦੀਆਂ ਸੈਂਕੜੇ ਪੇਟੀਆਂ ਸਹਿਤ ਤਸਕਰ ਕਾਬੂ
ਐਸਐਸਪੀ ਨੇ ਦਸਿਆ ਕਿ ਗੈਂਗਸਟਰ ਗੁਰਦੀਪ ਸਿੰਘ ਉਰਫ ਮਾਨਾ, ਜੋ ਜਿਲ੍ਹਾ ਬਰਨਾਲਾ ਦਾ ਏ-ਕੈਟਾਗਿਰੀ ਗੈਂਗਸਟਰ ਹੈ, ਦੇ ਖਿਲਾਫ ਵੱਖ ਵੱਖ ਜੁਰਮਾਂ ਤਹਿਤ 42 ਮੁਕੱਦਮੇ ਦਰਜ ਹਨ ਅਤੇ ਦੋਸੀ ਕੁਲਵਿੰਦਰ ਸਿੰਘ ਉਰਫ ਕਿੰਦੂ ਉਕਤ ਦੇ ਖਿਲਾਫ 06 ਮੁਕੱਦਮੇ ਦਰਜ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਇੰਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੋਗਾ ਪੁਲਿਸ ਦੀ ਵੱਡੀ ਕਾਰਵਾਈ; ਸੀਆਈਏ ਵੱਲੋਂ 400 ਗ੍ਰਾਮ ਹੈਰੋਇਨ, 1 ਦੇਸੀ ਪਿਸਟਲ ਅਤੇ ਬੀਐਮਡਬਲੂ ਗੱਡੀ ਸਮੇਤ ਗੈਂਗਸਟਰ ਕਾਬੂ"