ਮੋਗਾ ਪੁਲਿਸ ਵੱਲੋ 1 ਕੁਆਟਿੰਲ ਡੋਡੇ ਪੋਸਤ ਅਤੇ ਪੰਜ ਲੱਖ ਦੀ ਡਰੱਗ ਮਨੀ ਸਹਿਤ 1 ਕਾਬੂ

Date:

spot_img

Moga News: ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਪੁਲਿਸ ਵੱਲੋਂ 1 ਕੁਆਟਿੰਲ ਡੋਡੇ ਪੋਸਤ ਅਤੇ ਪੰਜ ਲੱਖ ਦੀ ਡਰੱਗ ਮਨੀ ਸਹਿਤ 1 ਮੁਲਜਮ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਰਾਹੀਂ ਦਿੰਦਿਆਂ ਐਸਐਸਪੀ ਅਜੈ ਗਾਂਧੀ ਐਸ.ਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀਐਸਪੀ ਰਵਿੰਦਰ ਸਿੰਘ ਦੀ ਸੁਪਰਵੀਜਨ ਹੇਠ ਥਾਣਾ ਸਿਟੀ ਮੋਗਾ ਦੀ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ। ਪੁਲਿਸ ਪਾਰਟੀ ਨੇ ਮੁਲਜਮ ਕੋਲੋਂ ਇੱਕ ਸਵਿੱਫਟ ਕਾਰ ਵੀ ਬਰਾਮਦ ਕੀਤੀ ਹੈ। ਮੁਲਜਮ ਦੀ ਪਹਿਚਾਣ ਪਰਮਜੀਤ ਸਿੰਘ ਵਾਸੀ ਫਿਰੋਜਪੁਰ ਹਾਲ ਆਬਾਦ ਬੁੱਕਣਵਾਲਾ ਰੋਡ ਮੋਗਾ ਵਜੋਂ ਹੋਈ ਹੈ। ਐਸਐਸਪੀ ਨੇ ਦਸਿਆਕਿ ਥਾਣੇਦਾਰ ਮੋਹਕਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਮਹਿਮੇਵਾਲਾ ਰੋਡ ਪਰ ਨਾਕਾਬੰਦੀ ਕੀਤੀ ਗਈ, ਜਿਸ ਦੌਰਾਨ ਪੁਲਿਸ ਪਾਰਟੀ ਵੱਲੋ ਸਾਹਮਣੇ ਤੋ ਆ ਰਹੀ ਇੱਕ ਕਾਰ ਸਵਿਫਟ ਡਿਜਾਇਰ ਨੂੰ ਰੋਕ ਕੇ ਤਲਾਸ਼ੀ ਲਈ ਗਈ।ਇਹ ਵੀ ਪੜ੍ਹੋ  ਮੋਗਾ ਪੁਲਿਸ ਦੀ ਵੱਡੀ ਕਾਰਵਾਈ; ਸੀਆਈਏ ਵੱਲੋਂ 400 ਗ੍ਰਾਮ ਹੈਰੋਇਨ, 1 ਦੇਸੀ ਪਿਸਟਲ ਅਤੇ ਬੀਐਮਡਬਲੂ ਗੱਡੀ ਸਮੇਤ ਗੈਂਗਸਟਰ ਕਾਬੂ

ਤਲਾਸ਼ੀ ਦੌਰਾਨ ਕਾਰ ਪਿਛਲੀ ਸੀਟ ਪਰ 03 ਗੱਟੇ ਪਲਾਸਟਿਕ ਅਤੇ 02 ਗੱਟੇ ਪਲਾਸਟਿਕ ਕਾਰ ਦੀ ਡਿੱਗੀ ਵਿੱਚੋ ਡੋਡੇ ਪੋਸਤ ਬ੍ਰਾਮਦ ਹੋਏ ਅਤੇ ਕੰਡਕਟਰ ਸਾਇਡ ਦੀ ਸੀਟ ਦੇ ਥੱਲੇ ਇੱਕ ਮੋਮੀ ਲਿਫਾਫਾ ਬ੍ਰਾਮਦ ਹੋਇਆ, ਜਿਸ ਨੂੰ ਖੋਲ ਕੇ ਚੈਕ ਕੀਤਾ ਗਿਆ ਤਾਂ ਇਸ ਵਿੱਚ 05 ਲੱਖ ਰੂਪੈ ਡਰੱਗ ਮਨੀ ਬ੍ਰਾਮਦ ਹੋਈ। ਇਸਦੇ ਵਿਰੁਧ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।ਇਸ ਤੋਂ ਇਲਾਵਾ ਮੁਲਜਮ ਪਰਮਜੀਤ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਪਾਸੋ ਬੈੱਕਵਾਰਡ ਅਤੇ ਫਾਰਵਰਡ ਲਿੰਕਾ ਸਬੰਧੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

 Whatsapp ਦਾ ਨਵਾਂ ਗੈਸਟ ਕਾਲ ਫੀਚਰ ਹੋਇਆ ਸ਼ੁਰੂ! ਬਿਨਾਂ Whatsapp ਖਾਤੇ ਦੇ ਵੀ Audio ਤੇ Video Call

ਨਿਊਜ਼ ਡੈਸਕ : ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਵੀਡੀਓ ਕਾਲ...

Batala ‘ਚ ਨਸ਼ਾ ਰੋਕਣ ਨੂੰ ਲੈ ਕੇ ਹੋਏ ਵਿਵਾਦ ‘ਚ ਇੱਕ ਹੋਰ ਕ*ਤ*ਲ; ਦੋ ਜਖ਼ਮੀ

Batala News: ਹਾਲੇ ਮਾਨਸਾ 'ਚ ਇੱਕ ਮੈਡੀਕਲ ਸਟੋਰ ਮਾਲਕ...