ਮੋਗਾ ਪੁਲਿਸ ਨੇ ਪੁੱਤ, ਨੂੰਹ ਤੇ ਪੋਤ-ਨੂੰਹ ਨੂੰ ਕੀਤਾ ਕਾਬੂ, ਪੋਤਾ ਫ਼ਰਾਰ
Moga News: ਮੋਗਾ ਦੇ ਵਿਚ ਬੀਤੇ ਕੱਲ 7 ਮਾਰਚ ਨੂੰ ਵਾਪਰੀ ਇੱਕ ਦਿਲ-ਕੰਬਾਉਂ ਘਟਨਾ ਵਿਚ ਇੱਕ ਕਲਯੁਗੀ ਪੁੱਤਰ ਵੱਲੋਂ ਆਪਣੀ ਪਤਨੀ ਤੇ ਪ੍ਰਵਾਰ ਨਾਲ ਮਿਲਕੇ ਆਪਣੀ ਹੀ ਸਕੀ ਬਜੁਰਗ ਮਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਤਲ ਪਿੱਛੇ ਕਾਰਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪੁੱਤ ਤੇ ਉਸਦਾ ਪ੍ਰਵਾਰ ਆਪਣੀ ਬਜ਼ੁਰਗ ਮਾਂ ਦੇ ਕੋਲ 5 ਮਰਲਿਆਂ ਦੇ ਮਕਾਨ ਨੂੰ ਵੇਚ ਕੇ ਪੈਸਿਆਂ ਦੀ ਮੰਗ ਕਰ ਰਹੇ ਸਨ। ਪ੍ਰੰਤੂ ਮਾਂ ਆਪਣੇ ਜਿਉਂਦੇ ਜੀਅ ਅਜਿਹਾ ਕਰਨ ਲਈ ਰਾਜ਼ੀ ਨਹੀਂ ੋ ਰਹੀ ਸੀ।
ਇਹ ਵੀ ਪੜ੍ਹੋ ‘ਯੁੱਧ ਨਸ਼ਿਆ ਵਿਰੁੱਧ; ਫਾਜਿਲਕਾ ਪੁਲਿਸ ਵੱਲੋਂ ਕਰੀਬ 6 ਲੱਖ ਗੋਲੀਆਂ/ਕੈਪਸੂਲ ਸਮੇਤ 2 ਕਾਬੂ
ਇਸ ਕਤਲ ਮਾਮਲੇ ਵਿਚ ਇੱਕ ਵੱਡੀ ਗੱਲ ਹੋਰ ਵੀ ਸਾਹਮਣੇ ਆਈ ਹੈ ਕਿ ਇੰਨ੍ਹਾਂ ਮੁਲਜਮਾਂ ਨੇ ਬਜੁਰਗ ਔਰਤ ਦੇ ਕਤਲ ਨੂੰ ਇੱਕ ਕੁਦਰਤੀ ਘਟਨਾ ਬਣਾਉਣ ਦਾ ਵੀ ਯਤਨ ਕੀਤਾ ਤੇ ਮਾਂ ਦੇ ਕਮਰੇ ਨੂੰ ਅੱਗ ਲਗਾ ਦਿੱਤੀ ਤੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਕਿ ਅੱਗ ਲੱਗਣ ਕਾਰਨ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਹੈ ਪ੍ਰੰਤੂ ਮ੍ਰਿਤਕ ਔਰਤ ਦੀ ਧੀ ਨੂੰ ਆਪਣੀ ਮਾਂ ਦੇ ਨਾਲ ਬੀਤ ਰਹੀ ਕਹਾਣੀ ਦਾ ਪਤਾ ਸੀ, ਜਿਸਦੇ ਚੱਲਦੇ ਉਸਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਤੇ ਜਦ ਬਜ਼ੁਰਗ ਔਰਤ ਦਾ ਪੋਸਟਮਾਰਟਮ ਹੋਇਆ ਅਤੇ ਪੁਲਿਸ ਦੀ ਫ਼ੌਰੇਂਸਕ ਟੀਮ ਵੱਲੋਂ ਜਾਂਚ ਕੀਤੀ ਗਈ ਤਾਂ ਸਚਾਈ ਸਾਹਮਣੇ ਆ ਗਈ ਕਿ ਔਰਤ ਦੀ ਮੌਤ ਅੱਗ ਲੱਗਣ ਕਾਰਨ ਸਾਹਮਣੇ ਨਹੀਂ ਆਈ। ਇਹ ਕਹਾਣੀ ਹੈ ਕਿ ਮੋਗਾ ਦੇ ਥਾਣਾ ਧਰਮਕੋਟ ਅਧੀਨ ਆਉਂਦੇ ਜਲਾਲਾਬਾਦ ਪੂਰਬੀ ਦੀ।
ਇਹ ਵੀ ਪੜ੍ਹੋ ਸਿੰਗਾਪੁਰ ਟਰੈਨਿੰਗ ਲਈ ਪ੍ਰਿੰਸੀਪਲਾਂ ਦਾ 7ਵਾਂ ਬੈਚ ਹੋਇਆ ਰਵਾਨਾ, ਮੁੱਖ ਮੰਤਰੀ ਨੇ ਦਿਖ਼ਾਈ ਝੰਡੀ
ਇਸ ਮਾਮਲੇ ਵਿਚ ਇਸ ਥਾਣੇ ਦੀ ਪੁਲਿਸ ਨੇ ਮ੍ਰਿਤਕ ਗੁਰਨਾਮ ਕੌਰ ਦੀ ਧੀ ਦਲਜੀਤ ਕੌਰ ਪਤਨੀ ਜੱਗਾ ਸਿੰਘ ਵਾਸੀ ਲੁਧਿਆਣਾ ਦੀ ਸਿਕਾਇਤ ਉਪਰ ਉਸਦੇ ਭਰਾ ਸੁਖਮੰਦਰ ਸਿੰਘ , ਉਸਦੀ ਭਰਜਾਈ ਬਲਵਿੰਦਰ ਕੌਰ, ਭਤੀਜ਼ੇ ਸੱਤਪਾਲ ਸਿੰਘ ਅਤੇ ਭਤੀਜ਼ ਨੂੰਹ ਅਮਨਦੀਪ ਕੌਰ ਵਿਰੁਧ ਮੁਕੱਦਮਾ ਨੰਬਰ 42 ਮਿਤੀ 07-03-2025 ਅ/ਧ 103, 228, 3(5) ਬੀਐਨਐਸ ਐਕਟ ਤਹਿਤ ਦਰਜ਼ ਕਰ ਲਿਆ ਹੈ। ਪੁਲਿਸ ਨੇ ਇਕੱਲਾ ਕੇਸ ਹੀ ਦਰਜ਼ ਨਹੀਂ ਕੀਤਾ ਬਲਕਿ ਫ਼ੁਰਤੀ ਦਿਖਾਉਂਦਿਆਂ ਕਲਯੁਗੀ ਪੁੱਤਰ ਸੁਖਮੰਦਰ ਸਿੰਘ, ਨੂੰਹ ਬਲਵਿੰਦਰ ਕੌਰ ਅਤੇ ਪੋਤ ਨੂੰਹ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰਕੇ 2 ਦਿਨਾਂ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ ਹੈ। ਜਦੋਂਕਿ ਪੋਤੇ ਸੱਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਇਸ ਘਟਨਾ ਦੀ ਇਲਾਕੇ ਵਿਚ ਭਾਰੀ ਚਰਚਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਘੋਰ ਕਲਯੁੱਗ; 5 ਮਰਲਿਆਂ ਪਿੱਛੇ ‘ਕੁੱਖੋ’ ਜੰਮੇ ਪੁੱਤ ਨੇ ਪਤਨੀ ਤੇ ਪੁੱਤ ਨਾਲ ਮਿਲਕੇ ‘ਮਾਂ’ ਮਾਰਤੀ"