ਪੰਜਾਬ ਦੇ ਵਿਦਿਅਕ ਢਾਂਚੇ ਵਿਚ ਆਇਆ ਵੱਡਾ ਬਦਲਾਅ: ਭਗਵੰਤ ਸਿੰਘ ਮਾਨ
SAS Nagar News: ਸੂਬੇ ਦੇ ਸਿੱਖਿਆ ਵਿਭਾਗ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਦੇ ਵਿਚ ਅਧਿਆਪਕਾਂ ਤੇ ਪ੍ਰਿੰਸੀਪਲ ਨੂੰ ਟਰੈਨਿੰਗ ਦਿਵਾਉਣ ਦੀ ਸ਼ੁਰੂ ਕੀਤੀ ਲੜੀ ਤਹਿਤ ਅੱਜ ਸ਼ਨੀਵਾਰ ਨੂੰ ਪ੍ਰਿੰਸੀਪਲਾਂ ਦਾ ਸੱਤਵਾਂ ਬੈਚ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ। ਮੁਹਾਲੀ ’ਚ ਆਯੋਜਿਤ ਇਸ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੰਨ੍ਹਾਂ ਅਧਿਆਪਕਾਂ ਨੂੰ ਝੰਡੀ ਦੇ ਰਵਾਨਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ: ਮਾਨ ਨੇ ਦਾਅਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਵੱਲੋਂ ਚੁੱਕੇ ਕਦਮਾਂ ਦੇ ਨਾਲ ਪੰਜਾਬ ਦੇ ਵਿਦਿਅਕ ਢਾਂਚੇ ਵਿਚ ਵੱਡਾ ਬਦਲਾਅ ਆਇਆ ਹੈ।
ਇਹ ਵੀ ਪੜ੍ਹੋ ਪਟਿਆਲਾ ’ਚ ਚੋਰੀਆਂ ਦੇ ਆਦੀ ਨਸ਼ਾ ਤਸਕਰ ਨਾਲ ਹੋਇਆ ਪੁਲਿਸ ਮੁਕਾਬਲਾ
ਮੁੱਖ ਮੰਤਰੀ ਨੇ ਇਸਤੋਂ ਪਹਿਲਾਂ 250 ਤੋਂ ਵੱਧ ਅਧਿਆਪਕ ਤੇ ਪ੍ਰਿੰਸੀਪਲ ਵਿਦੇਸ਼ਾਂ ਵਿਚ ਟਰੈਨਿੰਗ ਹਾਸਲ ਕਰਕੇ ਆਏ ਹਨ, ਜਿੰਨ੍ਹਾਂ ਦੈ ਨਾਲ ਸਕੂਲਾਂ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਧ ਗਈ ਕਿਉਂਕਿ ਪੇਰੈਂਟਸ ’ਤੇ ਸਾਈਕੋਲੋਜੀਕਲੀ ਵੀ ਇਸਦਾ ਫਰਕ ਪੈਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦ ਉਹ ਪੰਜਾਬ ਦੇ ਵਿਚ ਲੋਕਾਂ ਤੋਂ ਸਰਕਾਰ ਲਈ ਸਹਿਯੋਗ ਮੰਗ ਰਹੇ ਸਨ ਤਾਂ ਸਿੱਖਿਆ ਨੂੰ ਗਰੰਟੀ ਦੇ ਰੂਪ ਵਿਚ ਪ੍ਰਚਾਰਿਆ ਜਾਂਦਾ ਸੀ, ਜਿਸਨੂੰ ਹੁਣ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਚ ਹੋਰਾਂ ਦੇ ਯਤਨਾ ਸਦਕਾ ਅੱਜ ਇੱਕ ਹੋਰ ਕਦਮ ਅਸੀਂ ਅੱਗੇ ਜਾ ਚੁੱਕੇ ਹਨ। ਮੁੱਖ ਮੰਤਰੀ ਸ: ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਸਕੂਲਾਂ ਵਿਚ ਸਰਕਾਰੀ ਅਧਿਆਪਕ ਸਿਰਫ਼ ਬੱਚਿਆਂ ਨੂੰ ਪੜਾਉਣ ਲਈ ਜਾਂਦੇ ਹਨ ਕਿਉਂਕਿ ਸਕੂਲਾਂ ਵਿਚ ਕੈਂਪਸ ਮੈਨੇਜਰ ਵੀ ਆ ਗਏ ਹਨ ਤੇ ਚੌਕੀਦਾਰ ਦੀਆਂ ਪੋਸਟਾਂ ਵੀ ਭਰੀਆਂ ਹਨ।
ਇਹ ਵੀ ਪੜ੍ਹੋ ਜਥੇਦਾਰ ਨੂੰ ਹਟਾਉਣ ਦੇ ਫੈਸਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਹਿਮ ਬਿਆਨ, ਕਿਹਾ ਬਦਲਾਖੋਰੀ ਦੀ ਭਾਵਨਾ
ਅੱਜ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੇ ਬੈਚ ਬਾਰੇ ਦਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਤ ਦਿਨ ਦਾ ਟਰੈਨਿੰਗ ਪ੍ਰੋਗਰਾਮ ਹੈ ਤੇ ਇਹ 16 ਨੂੰ ਵਾਪਸ ਆ ਜਾਣਗੇ। ਉਨ੍ਹਾਂ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ ਕਿਉਂਕਿ ਇਸ ਬੈੈਚ ਦੇ ਵਿੱਚ ਮਹਿਲਾ ਪ੍ਰਿੰਸੀਪਲ ਹੀ ਜਿਆਦਾ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਐਸਐਸਪੀਜ ਤੇ ਡਿਪਟੀ ਕਮਿਸ਼ਨਰਾਂ ਨੂੰ ਵੀ ਰੈਗੂਲਰਲੀ ਸਕੂਲਾਂ ਚ ਵਿਜਿਟ ਕਰਨ ਲਈ ਕਿਹਾ ਗਿਆ ਤਾਂ ਕਿ ਉਹ ਬੱਚਿਆਂ ਦੀ ਕੌਂਸਲਿੰਗ ਕਰਨ। ਇਸਤੋਂ ਇਲਾਵਾ ਸਰਕਾਰੀ ਸਕੂਲਾਂ ਚ ਸਰਕਾਰ ਵੱਲੋਂ ਪੇਰੈਂਟ ਟੀਚਰਜ਼ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





