‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਯੂਥ ਵੀਰਾਂਗਨਾਂਵਾਂ ਨੇ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ

Date:

spot_img

Bathinda News:ਕੌਮਾਂਤਰੀ ਮਹਿਲਾ ਦਿਵਸ ਮੌਕੇ ਅੱਜ ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਪ੍ਰਤਾਪ ਨਗਰ ਵਿਚ ਸਿੱਧੂ ਕਲੀਨਿਕ ਵਿਖੇ ਮਹਿਲਾਵਾਂ ਦੀ ਸਿਹਤ ਜਾਂਚ ਲਈ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਵਾਰਡ ਨੰ.43 ਦੇ ਮਹਿਲਾ ਕੌਂਸਲਰ ਮੈਡਮ ਅਨੀਤਾ ਗੋਇਲ ਨੇ ਕੈਂਪ ਦਾ ਉਦਘਾਟਨ ਕੀਤਾ। ਉਨਾਂ ਵਲੰਟੀਅਰਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਵੱਡੀ ਗਿਣਤੀ ’ਚ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਵੱਖ-ਵੱਖ ਮੈਡੀਕਲ ਟੈਸਟ ਵੀ ਮੁਫਤ ਕੀਤੇ ਗਏ। ਕੈਂਪ ਦੌਰਾਨ ਡਾ. ਖੁਸ਼ਵਿੰਦਰ ਕੌਰ ਸੈਣੀ ਅਤੇ ਡਾ. ਦਰਸ਼ਨ ਸਿੰਘ ਸਿੱਧੂ ਵੱਲੋਂ ਆਏ ਹੋਏ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਗੁਰੂ ਕਿਰਪਾ ਕਲੀਨੀਕਲ ਲੈਬਾਰਟਰੀ ਵੱਲੋਂ ਮੁਫ਼ਤ ਟੈਸਟ ਵੀ ਕੀਤੇ ਗਏ।

ਇਹ ਵੀ ਪੜ੍ਹੋ  ਬਿਕਰਮ ਮਜੀਠਿਆ ਤੋਂ ਬਾਅਦ ਮੋਗਾ ’ਚ ਵੀ ਅੰਤ੍ਰਿਗ ਕਮੇਟੀ ਦੇ ਫੈਸਲੇ ਦਾ ਉਠਿਆ ਵਿਰੋਧ

ਡਾ. ਖੁਸ਼ਵਿੰਦਰ ਕੌਰ ਸੈਣੀ ਅਤੇ ਡਾ. ਦਰਸ਼ਨ ਸਿੱਧੂ ਨੇ ਕਿਹਾ ਕਿ ਯੂਥ ਵਲੰਟੀਅਰਾਂ ਵੱਲੋਂ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਜੋ ਕੈਂਪ ਲਗਾਇਆ ਗਿਆ ਹੈ ਇਸ ਦਾ ਸਥਾਨਕ ਲੋਕਾਂ ਨੇ ਭਰਪੂਰ ਫਾਇਦਾ ਉਠਾਇਆ ਹੈ। ਉਨਾਂ ਕਿਹਾ ਕਿ ਆਮ ਤੌਰ ਤੇ ਔਰਤਾਂ ਘਰੇਲੂ ਅਤੇ ਹੋਰ ਕੰਮਾਂ ਵਿਚ ਐਨੀਆਂ ਰੁੱਝ ਜਾਂਦੀਆਂ ਹਨ ਕਿ ਉਨਾਂ ਕੋਲ ਪਰਿਵਾਰ ਲਈ ਤਾਂ ਸਮਾਂ ਹੁੰਦਾ ਹੈ ਪੰ੍ਰਤੂ ਆਪਣੀ ਸਿਹਤ ਵੱਲ ਉਹ ਧਿਆਨ ਦੇਣਾ ਜਰੂਰੀ ਨਹੀਂ ਸਮਝਦੀਆਂ। ਉਨਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦਾ ਖਿਆਲ ਚੰਗੀ ਤਰਾਂ ਰੱਖਣ ਕਿਉਂਕਿ ਇੱਕ ਤੰਦਰੁਸਤ ਔਰਤ ਹੀ ਪਰਿਵਾਰ ਦੀਆਂ ਜਿੰਮੇਵਾਰੀਆਂ ਲੰਮੇਂ ਸਮੇਂ ਤੱਕ ਚੰਗੀ ਤਰਾਂ ਨਿਭਾ ਸਕਦੀ ਹੈ। ਉਨਾਂ ਯੂਥ ਵਲੰਟੀਅਰਾਂ ਵੱਲੋਂ ਲਾਏ ਇਸ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਕੈਂਪਾਂ ਨਾਲ ਜਰੂਰਤਮੰਦ ਲੋਕਾਂ ਨੂੰ ਆਪਣਾ ਚੈਕਅਪ ਕਰਵਾਉਣ ਦੀ ਸਹੂਲਤ ਮਿਲਦੀ ਹੈ ਜਿੱਥੇ ਡਾਕਟਰੀ ਚੈਕਅਪ ਦੇ ਨਾਲ-ਨਾਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਅਤੇ ਲੋੜ ਅਨੁਸਾਰ ਟੈਸਟ ਵੀ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ ਗਾਇਦਾ ਸੁਨੰਦਾ ਸ਼ਰਮਾ ਦੇ ਮਾਮਲੇ ’ਚ ਪ੍ਰਸਿੱਧ ਮਿਊਜ਼ਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਗ੍ਰਿਫਤਾਰ

ਉਨਾਂ ਕਿਹਾ ਕਿ ਭਵਿੱਖ ਵਿਚ ਵੀ ਯੂਥ ਵਲੰਟੀਅਰਾਂ ਨਾਲ ਮਿਲ ਕੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ। ਇਸ ਮੌਕੇ ਯੂਥ ਵਲੰਟੀਅਰ ਅਨੂ ਰਾਣੀ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਸਮੇਂ-ਸਮੇਂ ਤੇ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਸਥਾਨਕ ਲੋਕਾਂ ਨੇ ਵੱਧ ਚੜ ਕੇ ਲਾਹਾ ਖੱਟਿਆ ਹੈ। ਇਸ ਦੌਰਾਨ 115 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਲੋੜ ਅਨੁਸਾਰ ਟੈਸਟ ਵੀ ਮੁਫ਼ਤ ਕੀਤੇ ਗਏ।ਇਸ ਮੌਕੇ ਸਾਬਕਾ ਕੌਂਸਲਰ ਪ੍ਰਦੀਪ ਗੋਲਾ, ਯੂਥ ਵਲੰਟੀਅਰਾਂ ਪ੍ਰਵੀਨ, ਜੈਸਮੀਨ, ਰਾਜ, ਅਰਮਿੰਦਰ, ਮਿਨਾਕਸ਼ੀ, ਸੁਖਵੀਰ, ਅੰਜਲੀ, ਸਾਕਸ਼ੀ, ਸਿਮਰਨ, ਸਿਮਰਨ ਰਤਨ, ਪ੍ਰੀਤੀ, ਕਰਮਜੀਤ, ਵਿਨਾਕਸ਼ੀ, ਸੋਨੀਆ, ਸਪਨਾ, ਸੁਨੀਤਾ, ਅੰਕਿਤਾ, ਪੂਜਾ, ਮਨਪ੍ਰੀਤ ਅਤੇ ਕਮਲੇਸ਼ ਹਾਜਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini की ‘गो ग्लोबल’ अप्रोच को मिली नई गति

👉एमडीएच के साथ हुआ करार, अब तंजानिया, केन्या सहित...

Sukhbir Singh Badal ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਦੀਆਂ ਹਲਕਾ ਪ੍ਰਧਾਨ ਨਿਯੁਕਤ

👉ਬਾਕੀ ਵਿੰਗਾਂ ਦੇ ਹਲਕਾਵਾਰ ਪ੍ਰਧਾਨਾਂ ਦਾ ਐਲਾਨ ਵੀ ਜਲਦੀ Punjab...