Moga News: ਅਸਲਾ ਕਾਰਨ ਵੱਧ ਰਹੀਆਂ ਵੱਖ-ਵੱਖ ਘਟਨਾਵਾਂ ਨੂੰ ਰੋਕਣ ਅਤੇ ਅਸਲਾ ਕਲਚਰ ਨੂੰ ਪ੍ਰਮੋਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੋਰ ਤੇ ਵਿਸ਼ੇਸ਼ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਸਬੰਧ ਵਿੱਚ ਡੀਜੀਪੀ ਗੋਰਵ ਯਾਦਵ ਵੱਲੋਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸੇ ਲੜੀ ਦੇ ਤਹਿਤ ਐਸ ਐਸ ਪੀ ਅਜੈ ਗਾਂਧੀ ਦੀ ਅਗਵਾਈ ਵਿੱਚ ਕੰਮ ਕਰਦੇ ਹੋਏ ਥਾਣਾ ਫਤਿਹਗੜ੍ਹ ਪੰਜਤੂਰ ਦੀ ਪੁਲਿਸ ਵੱਲੋਂ ਪਿਛਲੇ ਦਿਨੀਂ ਵਿਆਹ ਸਮਾਗਮ ਦੌਰਾਨ ਫਾਈਰਿੰਗ ਕਰਨ ਵਾਲਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ ਬਿਕਰਮ ਮਜੀਠੀਆ ਨੂੰ ਮੁੜ SIT ਨੇ ਕੀਤਾ ਤਲਬ
ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਥਾਣੇ ਦੇ ਮੁੱਖ ਅਫਸਰ ਨੂੰ ਮੁਖਬਰ ਖਾਸ ਰਾਹੀ ਇਤਲਾਹ ਮਿਲੀ ਕਿ ਸੁਖਮਨਪ੍ਰੀਤ ਸਿੰਘ ਉਰਫ ਸੁਖਮਨ ਵਾਸੀ ਖੰਭੇ ਵੱਲੋਂ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਇੱਕ ਵਿਆਹ ਦੇ ਸਮਾਗਮ ਵਿੱਚ ਅਸਲੇ ਦੀ ਵਰਤੋਂ ਕਰਕੇ ਫਾਇਰ ਕੀਤੇ ਜਾ ਰਹੇ ਹਨ ਅਤੇ ਇਸਦੀ ਵੀਡਿਓ ਨੂੰ ਆਪਣੀ ਇੰਸਟਾਗ੍ਰਾਮ ਆਈ.ਡੀ. ਪਰ ਅੱਪਲੋਡ ਕੀਤਾ ਹੈ। ਇਹ ਵੀਡਿਓ ਸਮਾਜ ‘ਤੇ ਮਾੜਾ ਅਸਰ ਪਾਉਦੀ ਹੈ ਅਤੇ ਅਸਲਾ ਕਲਚਰ ਨੂੰ ਪ੍ਰਮੋਟ ਵੀ ਕਰਦੀ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਸੁਖਮਨਪ੍ਰੀਤ ਸਿੰਘ ਉਰਫ ਸੁਖਮਨ ਵਾਸੀ ਖੰਭੇ ਖਿਲਾਫ 06/03/2025 223 BNS, 25,27/54/59 Arms Act ਥਾਣਾ ਫਤਿਹਗੜ੍ਹ ਪੰਜਤੂਰ ਦਰਜ ਕੀਤਾ ਗਿਆ ਸੀ ।
ਇਹ ਵੀ ਪੜ੍ਹੋ ‘ਯੁੱਧ ਨਸ਼ਿਆਂ ਵਿਰੁੱਧ’: ਪੰਜਾਬ ਪੁਲਿਸ ਵੱਲੋਂ 10ਵੇਂ ਦਿਨ 538 ਥਾਵਾਂ ‘ਤੇ ਛਾਪੇਮਾਰੀ; 112 ਨਸ਼ਾ ਤਸਕਰ ਕਾਬੂ
ਸੁਖਮਨਪ੍ਰੀਤ ਸਿੰਘ ਉਰਫ ਸੁਖਮਨ ਉਕਤ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 03 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਗਈ ਜਿਸ ਪਰ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਲਖਵਿੰਦਰ ਸਿੰਘ ਵਾਸੀ ਸਿੰਘਪੁਰ ਜਿਲਾ ਤਰਨਤਾਰਨ ਨੂੰ ਮੁੱਕਦਮਾ ਉਕਤ ਵਿੱਚ ਨਾਮਜਦ ਕੀਤਾ ਗਿਆ ਜਿਸ ਨੂੰ ਮਿਤੀ 10/03/2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਅੱਜ ਮਿਤੀ 11/03/2025 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





