Ex CM ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਖੇਤੀਬਾੜੀ ਵਿਭਾਗ ਦਾ ਨਾਮ ਬਦਲਣ ਦੀ ਕੀਤੀ ਸਿਫ਼ਾਰਿਸ਼

0
251
+1

👉ਸੰਸਦ ਦੀ ਸਥਾਈ ਕਮੇਟੀ ਦੇ ਚੇਅਰਮੈਨ ਵਜੋਂ ਲੋਕ ਸਭਾ ਵਿਚ ਪੇਸ਼ ਕੀਤੀ 7ਵੀਂ ਰੀਪੋਰਟ
Delhi News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਹਲਕੇ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਖੇਤੀਬਾੜੀ ਵਿਭਾਗ ਦਾ ਨਾਮ ਬਦਲਣ ਦੀ ਸਿਫ਼ਾਰਿਸ ਕੀਤੀ ਹੈ। ਉਨ੍ਹਾਂ ਵੱਲੋਂ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਵਜਂੋ ਕਮੇਟੀ ਦੀ ਲੋਕ ਸਭਾਂ ਵਿਚ ਪੇਸ਼ ਕੀਤੀ 7ਵੀਂ ਰਿਪੋਰਟ ਵਿਚ ਇਹ ਮੰਗ ਰੱਖੀ ਹੈੇ। ਕਮੇਟੀ ਵੱਲੋਂ ਲੋਕ ਸਭਾ ਵਿੱਚ ‘ਗ੍ਰਾਂਟਾਂ ਦੀਆਂ ਮੰਗਾਂ (2025-26)’ ਬਾਰੇ ਰੀਪੋਰਟ ਪੇਸ਼ ਕੀਤੀ ਗਈ ਹੈ। ਜਿਸ ਵਿੱਚ ਸ: ਚੰਨੀ ਦੀ ਅਗਵਾਈ ਹੇਠਲੀ ਕਮੇਟੀ ਵੱਲੋਂ ਵੱਖ ਵੱਖ ਸਿਫ਼ਾਰਸ਼ਾਂ ਕੀਤੀਆਂ ਹਨ।

ਇਹ ਵੀ ਪੜ੍ਹੋ Punjab Congress ਦੀ Delhi ‘ਚ ਅਹਿਮ ਮੀਟਿੰਗ ਅੱਜ, ਰਾਹੁਲ ਤੇ ਖੜਗੇ ਵੀ ਰਹਿਣਗੇ ਮੌਜੂਦ

ਇੰਨ੍ਹਾਂ ਸਿਫ਼ਾਰਿਸ਼ਾਂ ਵਿਚੋਂ ਖੇਤੀਬਾੜੀ ਲਈ ਬਜਟ ਵੰਡ ਵਿੱਚ ਵਾਧਾ ਕਰਨ ਤੋਂ ਇਲਾਵਾ ਵਿਭਾਗ ਦਾ ਨਾਮ ਬਦਲ ਕੇ ‘ਖੇਤੀਬਾੜੀ, ਕਿਸਾਨ ਅਤੇ ਖੇਤ ਮਜ਼ਦੂਰ ਭਲਾਈ’ ਰੱਖਣ ਲਈ ਵੀ ਕਿਹਾ ਗਿਆ ਹੈ। ਇਸੇ ਤਰ੍ਹਾਂ ਜੈਵਿਕ ਉਤਪਾਦਾਂ ਲਈ ਐਮਐਸਪੀ ਦੇਣ, ਛੋਟੇ ਕਿਸਾਨਾਂ ਲਈ ਯੂਨੀਵਰਸਲ ਫਸਲ ਬੀਮਾ ਪਾਲਿਸੀ ਲਾਗੂ ਕਰਨ, ਫਸਲਾਂ ਦੀ ਰਹਿੰਦ-ਖੂੰਹਦ (ਪਰਾਲੀ) ਦੇ ਪ੍ਰਬੰਧਨ ਲਈ ਐਮਐਸਪੀ ਦੇ ਨਾਲ ₹100/ਕੁਇੰਟਲ ਦੀ ਸਹਾਇਤਾ ਦੇਣ ਦੀ ਵੀ ਸਿਫ਼ਾਰਿਸ਼ ਕੀਤੀ ਗਈ ਹੈ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਨਾ ਹੋਣ । ਇਸਤੋਂ ਇਲਾਵਾ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦੇਣ ਅਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ੀ ਦੀ ਪਹਿਲੀ ਰਿਪੋਰਟ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ। ਜਦਕਿ SCSP ਲਈ ਸਾਲਾਨਾ CAG ਆਡਿਟ ਅਤੇ ਦਲਿਤ ਵਰਗ ਲਈ ਪੂਰਾ ਬਜਟ ਖਰਚ ਕਰਨ ਦੀ ਵੀ ਸਿਫ਼ਾਰਿਸ਼ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here