ਸੰਗਰੂਰ ਦੇ ਸਿਵਲ ਹਸਪਤਾਲ ’ਚ ਗਲੂਕੋਜ਼ ਚੜਾਊਣ ਤੋਂ ਬਾਅਦ 15 ਔਰਤਾਂ ਦੀ ਹਾਲਾਤ ਵਿਗੜੀ

0
174
+1

👉ਜੱਚਾ-ਬੱਚਾ ਵਾਰਡ ’ਚ ਸਨ ਦਾਖ਼ਲ, ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪਈ, ਪੁਲਿਸ ਕੀਤੀ ਤੈਨਾਤ
Sangrur News: ਸ਼ੁੱਕਰਵਾਰ ਨੂੰ ਸਥਾਨਕ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਉਸ ਸਮੇਂ ਭਾਜੜਾਂ ਪੈ ਗਈਆਂ ਜਦ ਕਰੀਬ 15 ਔਰਤਾਂ ਦੀ ਹਾਲਾਤ ਨਾਜੁਕ ਹੋ ਗਈ। ਦਸਿਆ ਜਾ ਰਿਹਾ ਕਿ ਅਜਿਹਾ ਇੰਨ੍ਹਾਂ ਔਰਤਾਂ ਨੂੰ ਗਲੂਕੋਜ਼ ਦੀ ਨਵੀਂ ਡਰਿੱਪ ਲਗਾਉਣ ਅਤੇ ਇੰਜਕੈਸ਼ਨ ਲਗਾਉਣ ਤੋਂ ਬਾਅਦ ਹੋਈ ਹੈ। ਇਹ ਔਰਤਾਂ ਨੇ ਇਸ ਹਸਪਤਾਲ ਦੇ ਵਿਚ ਆਪਣੇ ਬੱਚਿਆਂ ਨੂੰ ਜਨਮ ਦਿੱਤਾ ਹੈ ਤੇ ਹੁਣ ਇਲਾਜ਼ ਦੇ ਲਈ ਇੱਥੇ ਦਾਖ਼ਲ ਹਨ। ਅਚਾਨਕ ਇਹ ਹਾਲਾਤ ਬਣਨ ’ਤੇ ਔਰਤਾਂ ਦੀ ਵਿਗੜਣ ਲੱਗੀ, ਜਿਸ ਕਾਰਨ ਉਨ੍ਹਾਂ ਦੇ ਪ੍ਰਵਾਰ ਵਾਲੇ ਵੀ ਵਾਰਡ ਵਿਚ ਪੁੱਜ ਗਏ।

ਇਹ ਵੀ ਪੜ੍ਹੋ ਫ਼ਰੀਦਕੋਟ ’ਚ ਪੁਲਿਸ ਤੇ ਗੈਗਸਟਰ ਵਿਚਕਾਰ ਮੁਕਾਬਲਾ, ਖ਼ਤਰਨਾਕ ਸੂਟਰ ਮਨੀ ਹੋਇਆ ਜਖ਼ਮੀ 

ਮਾਮਲਾ ਵਧਦਾ ਦੇਖ ਮੀਡੀਆ ਵੀ ਮੌਕੇ ‘ਤੇ ਪੁੱਜ ਗਿਆ। ਹਸਪਤਾਲ ਪ੍ਰਸ਼ਾਸਨ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਵਾਰਡ ਦੇ ਬਾਹਰ ਪੁਲਿਸ ਮੁਲਾਜਮ ਤੈਨਾਤ ਕਰ ਦਿੱਤਾ। ਸੂਚਨਾ ਉੱਚ ਅਧਿਕਾਰੀ ਵੀ ਮਿਲੀ ਤੇ ਉਸਤੋਂ ਬਾਅਦ ਹੌਲੀ ਮਨਾ ਰਹੇ ਡਾਕਟਰ ਵੀ ਆਨਨ-ਫ਼ਾਨਨ ਇੱਥੇ ਪੁੱਜਣੇ ਸ਼ੁਰੂ ਹੋਏ। ਇੰਨ੍ਹਾਂ ਔਰਤਾਂ ਦੇ ਬਾਹਰ ਖੜੇ ਪ੍ਰਵਾਰਕ ਮੈਂਬਰਾਂ ਮੁਤਾਬਕ ਡਰਿੱਪ ਅਤੇ ਇੰਜਕੈਸ਼ਨ ਲੱਗਣ ਤੋਂ ਬਾਅਦ ਅਚਾਨਕ ਮਰੀਜ਼ਾਂ ਨੂੰ ਕਾਂਬਾ ਲੱਗਣਾ ਸ਼ੁਰੂ ਹੋ ਗਿਆ ਤੇ ਨਾਲ ਹੀ ਤੇਜ਼ ਬੁਖਾਰ ਹੋ ਗਿਆ।ਇਸ ਤੋਂ ਇਲਾਵਾ ਇਹਨਾਂ ਔਰਤ ਮਰੀਜ਼ਾਂ ਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤਾਂ ਆਉਣ ਲੱਗੀ ਜਿਸ ਤੋਂ ਬਾਅਦ ਇਹਨਾਂ ਨੂੰ ਆਕਸੀਜਨ ਲਗਾਉਣੀ ਪਈ।

ਇਹ ਵੀ ਪੜ੍ਹੋ ਚੰਡੀਗੜ੍ਹ ’ਚ ਤੜਕਸਾਰ ਵਾਪਰੇ ਦਰਦਨਾਕ ਹਾਦਸੇ ਵਿਚ 2 ਪੁਲਿਸ ਮੁਲਾਜਮਾਂ ਸਹਿਤ 3 ਦੀ ਹੋਈ ਮੌ+ਤ

ਹਾਲਾਂਕਿ ਉਨ੍ਹਾਂ ਮੌਕੇ ’ਤੇ ਮੌਜੂਦ ਸਟਾਫ਼ ਨੂੰ ਇਸਦੇ ਬਾਰੇ ਵੀ ਦਸਿਆ ਪ੍ਰੰਤੂ ਉਨ੍ਹਾਂ ਕੋਈ ਜਿਆਦਾ ਪ੍ਰਵਾਹ ਨਹੀਂ ਕੀਤੀ, ਜਿਸ ਕਾਰਨ ਮਰੀਜ਼ਾਂ ਦੀ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਇੰਨ੍ਹਾਂ ਔਰਤਾਂ ਦੀ ਹਾਲਾਤ ਵਿਗੜਣ ਲੱਗੀ। ਕਿਹਾ ਜਾ ਰਿਹਾ ਕਿ ਮੌਕੇ ਉਪਰ ਜਿਆਦਾ ਟਰੇਨੀ ਨਰਸਾਂ ਹੀ ਮੌਜੂਦ ਸਨ। ਜਦੋਂਕਿ ਦੂਜੇ ਪਾਸੇ ਹਸਪਤਾਲ ਦੇ ਉੱਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਵਾਰਡ ਵਿਚ ਡਾਕਟਰ ਵੀ ਮੌਜੂਦ ਸਨ ਤੇ ਸਿਰਫ਼ ਇੱਕ ਔਰਤ ਨੂੰ ਛੱਡ ਬਾਕੀ ਸਾਰੀਆਂ ਔਰਤ ਮਰੀਜ਼ ਨਾਰਮਲ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here