ਮੀਂਹ ਪੈਣ ਕਾਰਨ ਬਠਿੰਡਾ ’ਚ ਰਜਵਾਹਾ ਟੁੱਟਿਆ, ਪੱਕਣ ’ਤੇ ਆਈਆਂ ਕਣਕਾਂ ਦੀਆਂ ਫ਼ਸਲਾਂ ’ਚ ਭਰਿਆ ਪਾਣੀ

0
540
+2

Bathinda News: ਬੀਤੇ ਦੋ ਦਿਨਾਂ ਪੰਜਾਬ ’ਚ ਮੌਸਮ ਦੇ ਬਦਲੇ ਮਿਜ਼ਾਜ ਦੇ ਚੱਲਦਿਆਂ ਹੋ ਰਹੀ ਬਾਰਸ਼ ਦੌਰਾਨ ਅੱਜ ਸ਼ਨੀਵਾਰ ਨੂੰ ਸਵੇਰ ਸਮੇਂ ਬਠਿੰਡਾ ਜਿਲ੍ਹੇ ਦੇ ਤਲਵੰਡੀ ਸਾਬੋ ਕਸਬੇ ਅਧੀਨ ਆਉਂਦੇ ਪਿੰਡ ਮਲਕਾਣਾ ਤੇ ਜੱਜਲ ਵਿਚਕਾਰ ਇੱਕ ਸੂਏ ਦੇ ਟੁੱਟਣ ਦੀ ਖ਼ਬਰ ਸਾਹਮਣੇ ਆਈ ਹੈ। ਸਵੇਰੇ ਕਰੀਬ ਸਾਢੇ ਅੱਠ ਵਜੇਂ ਟੁੱਟੇ ਇਸ ਸੂਏ ਦੇ ਵਿਚ ਕਾਫ਼ੀ ਵੱਡਾ ਪਾੜ ਪੈ ਚੁੱਕਿਆ ਹੈ, ਜਿਸਨੂੰ ਖ਼ਬਰ ਲਿਖੇ ਜਾਣ ਤੱਕ ਪੂਰਿਆ ਨਹੀਂ ਜਾ ਸਕਿਆ ਸੀ। ਇਸ ਸੂਏ ਦੇ ਵਿਚ ਪਾੜ ਪੈਣ ਕਾਰਨ ਇੱਥੇ ਕਿਸਾਨਾਂ ਦੀਆਂ ਪੱਕਣ ’ਤੇ ਆਈਆਂ ਕਣਕਾਂ ਦੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ। ਜਿਸਦੇ ਕਾਰਨ ਵੱਡਾ ਨੁਕਸਾਨ ਹੋਣ ਦਾ ਖ਼ਦਸਾ ਪੈਦਾ ਹੋ ਗਿਆ।

ਇਹ ਵੀ ਪੜ੍ਹੋ Big News: ਸਿਵ ਸੈਨਾ ਦੇ ਪ੍ਰਧਾਨ ਦਾ ਕ.ਤਲ ਕਰਨ ਵਾਲੇ ਤਿੰਨਾਂ ਸ਼ੂਟਰਾਂ ਦਾ ਪੁਲਿਸ ਨੇ ਕੀਤਾ ’encounter’

ਮੁਢਲੀ ਸੂਚਨਾ ਮੁਤਾਬਕ ਸੂਏ ਵਿਚ ਪਾੜ ਦੇ ਮੁੱਖ ਕਾਰਨ ਮੀਂਹ ਕਾਰਨ ਇਸਦੇ ਵਿਚ ਪਾਣੀ ਦਾ ਪੱਧਰ ਨੂੰ ਦਸਿਆ ਜਾ ਰਿਹਾ ਪ੍ਰੰਤੂ ਕਿਸਾਨਾਂ ਦਾ ਇਹ ਵੀ ਦੋਸ਼ ਸੀ ਕਿ ਨਹਿਰੀ ਵਿਭਾਗ ਵੱਲੋਂ ਕੋਈ ਧਿਆਨ ਨਾ ਰੱਖਣ ਕਾਰਨ ਨਹਿਰਾਂ ਤੇ ਸੂਇਆ ਦੇ ਕੰਢੇ ਵੀ ਕਮਜ਼ੋਰ ਹੋਏ ਪਏ ਹਨ , ਜਿਸਦੇ ਕਾਰਨ ਥੋੜੇ ਸਮੇਂ ਬਾਅਦ ਹੀ ਇੰਨ੍ਹਾਂ ਦੇ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਕਿਸਾਨਾਂ ਦਾ ਰੋਸ਼ ਇਹ ਵੀ ਸੀ ਕਿ ਸੂਏ ਦੇ ਵਿਚ ਪਾੜ ਪੈਣ ਦੇ ਬਾਵਜੂਦ ਵਿਭਾਗ ਦੇ ਅਧਿਕਾਰੀ ਜਾਂ ਕਰਮਚਾਰੀ ਨਹੀਂ ਬਹੁੜੇ ਸਨ। ਉਧਰ ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਜਵਾਬ ਨਹੀਂ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here