Firozpur News: ਸ਼੍ਰੀ ਦੁਰਗਾ ਮਾਤਾ ਮੰਦਿਰ ਬਜੀਦਪੁਰ ਵੱਲੋਂ ਅਤੇ ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ ਬਾਜੀਦਪੁਰ, ਸ਼੍ਰੀ ਦੁਰਗਾ ਭਜਨ ਮੰਡਲੀ, ਮਹਿਲਾ ਭਜਨ ਮੰਡਲੀ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਦੁਰਗਾ ਮਾਤਾ ਮੰਦਿਰ ਬਾਜੀਦਪੁਰ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮ ਕਥਾ ਦੇ 9ਵੇਂ ਦਿਨ ਦੀ ਸ਼ੁਰੂਆਤ ਪੰਡਿਤ ਜੀ ਵੱਲੋਂ ਜੋਤੀ ਪ੍ਰਚੰਡ ਕਰ ਕੇ ਕੀਤੀ ।ਇਸ ਮੌਕੇ ਸੰਤ ਸ਼੍ਰੀ ਨਿਤਿਆਨੰਦ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਇਨਸਾਨ ਧਰਮ ਤੋਂ ਬੇਮੁੱਖ ਹੁੰਦਾ ਜਾ ਰਿਹਾ ਹੈ। ਇਨਸਾਨ ਦੇ ਅੰਦਰ ਸਵਾਰਥ ਦੀ ਭਾਵਨਾ ਭਰ ਗਈ ਹੈ ਤੇ ਉਹ ਜੋ ਵੀ ਕਰਦਾ ਹੈ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤੋਂ ਪਾਕਿਸਤਾਨ ਬੌਖਲਾਇਆ: ਮੀਤ ਹੇਅਰ
ਉਸ ਪਿੱਛੇ ਕੋਈ ਨਿੱਜੀ ਸਵਾਰਥ ਲੁਕਿਆ ਹੁੰਦਾ ਹੈ। ਇੱਥੋਂ ਤਕ ਕਿ ਪਰਮਾਤਮਾ ਦਾ ਨਾਂ ਇਨਸਾਨ ਧਨ ਦੌਲਤ ਦੀ ਪ੍ਰਰਾਪਤੀ ਲਈ ਲੈਂਦਾ ਹੈ ਤੇ ਅੰਤਰ ਆਤਮਾ ਨੂੰ ਜਗਾਉਣਾ ਜ਼ਰੂਰੀ ਹੈ। ਇਨਸਾਨ ਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਣ ਲਈ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਉਨ੍ਹਾਂ ਰਾਮ ਕਥਾ ਦੀ ਮੁਹਿਮਾਂ ਸਬੰਧੀ ਵਿਸਥਾਰ ‘ਚ ਦੱਸਦਿਆਂ ਕਿਹਾ ਕਿ ਰਾਮ ਦਾ ਨਾਮ ਲੈ ਕੇ ਇਕ ਕਦਮ ਚੱਲ ਕੇ ਜਾਣ ਨਾਲ ਇਕ ਇਕ ਯੱਗ ਦਾ ਫ਼ਲ ਪ੍ਰਰਾਪਤ ਹੁੰਦਾ ਹੈ। ਉਨ੍ਹਾਂ ਵੱਲੋ ਕਥਾ ਦੇ ਆਖਰੀ ਦਿਨ ਸੁੰਦਰਕਾਂਡ, ਲੰਕਾਕਾਂਡ, ਉੱਤਰਕਾਂਡ ਅਧਿਆਏ ਦੇ ਮਹੱਤਵ ਬਾਰੇ ਸੰਗਤਾ ਨੂੰ ਵਿਸ਼ਥਾਰ ਪੂਰਵਕ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ MLA ਰਣਬੀਰ ਭੁੱਲਰ ਨੇ ਬਲਾਕ ਪ੍ਰਧਾਨਾਂ ਅਤੇ ਅਹੁਦੇਦਾਰ ਸਾਥੀਆਂ ਨਾਲ ਕੀਤੀ ਮੀਟਿੰਗ
ਇਸ ਉਨ੍ਹਾਂ ਭਜਨ ਮੰਡਲੀ ਦੇ ਸੁੰਦਰ ਸੁੰਦਰ ਭਜਨ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰਮੇਸ਼ ਸ਼ਰਮਾ ਨੇ ਨਿਭਾਈ। ਆਰਤੀ ਦੀ ਰਸਮ ਸੰਦੀਪ ਸ਼ਰਮਾ (ਬਿੱਟੂ) ਨੇ ਨਿਭਾਈ। ਇਸ ਮੌਕੇ ਕਮੇਟੀ ਦੇ ਮੁੱਖ ਸੇਵਾਦਾਰ ਤਰਸੇਮਪਾਲ ਸ਼ਰਮਾ, ਮਹੰਤ ਕੁਲਵੰਤ ਰਾਏ ਸ਼ਰਮਾ, ਸੁਭਾਸ਼ ਸ਼ਰਮਾ ਸਮੇਤ ਸ਼੍ਰੀ ਅਖੰਡ ਰਮਾਇਣ ਸੇਵਾ ਸੰਮਤੀ, ਸ਼੍ਰੀ ਦੁਰਗਾ ਭਜਨ ਮੰਡੀ ਅਤੇ ਮਹਿਲਾ ਭਜਨ ਦੇ ਅਹੁੱਦੇਦਾਰ ’ਤੇ ਵੱਡੀ ਗਿਣਤੀ ਨਗਰ ਦੀਆਂ ਸੰਗਤਾਂ ਹਾਜਰ ਸਨ। ਇਸ ਬਾਅਦ ਮਹਿਲਾ ਭਜਨ ਮੰਡਲੀ ਵੱਲੋ ਕੀਰਤਨ ਕੀਤਾ ਗਿਆ। ਅੰਤ ਵਿਚ ਸਮੂਹ ਸੇਵਾਦਾਰਾਂ ਅਤੇ ਅਹੁੱਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਸੰਗਤਾ ਨੂੰ ਲੰਗਰ ਛਕਾਇਆ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





