ਭਾਰਤੀ ਹਾਕੀ ਟੀਮ ਦੇ ਦੋ ਖਿਡਾਰੀਆਂ ਵਿਆਹ ਦੇ ‘ਬੰਧਨ’ ਵਿਚ ਬੱਝਣਗੇ

0
259
+2

👉ਓਲੰਪੀਅਨ ਮਨਦੀਪ ਸਿੰਘ ਤੇ ਓਲੰਪੀਅਨ ਉਦਿਤਾ ਕੌਰ ਦਾ 21 ਮਾਰਚ ਨੂੰ ਹੋਵੇਗਾ ਜਲੰਧਰ ਵਿਖੇ ਵਿਆਹ
Jalandhar News: ਭਾਰਤੀ ਹਾਕੀ ਟੀਮ ਦੇ ਦੋ ਨਾਮਵਾਰ ਖਿਡਾਰੀ ਤੇ ਓਲੰਪੀਅਨਸ ਜਲਦੀ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਭਾਰਤੀ ਹਾਕੀ ਟੀਮ ਪੁਰਸ਼ ਦੇ ਸਟਾਰ ਖਿਡਾਰੀ ਤੇ ਓਲੰਪੀਅਨ ਮਨਦੀਪ ਸਿੰਘ ਅਤੇ ਮਹਿਲਾ ਹਾਕੀ ਟੀਮ ਦੀ ਖਿਡਾਰਨ ਉਦਿੱਤਾ ਦਾ 21 ਮਾਰਚ ਨੂੰ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਵਿਆਹ ਹੋਣ ਜਾ ਰਿਹਾ।ਮਨਦੀਪ ਸਿੰਘ ਜਲੰਧਰ ਦਾ ਹੀ ਰਹਿਣ ਵਾਲਾ ਹੈ ਜਦਕਿ ਉਦਿਤਾ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਨੰਗਲ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ  Big News: ਸਿਵ ਸੈਨਾ ਦੇ ਪ੍ਰਧਾਨ ਦਾ ਕ.ਤਲ ਕਰਨ ਵਾਲੇ ਤਿੰਨਾਂ ਸ਼ੂਟਰਾਂ ਦਾ ਪੁਲਿਸ ਨੇ ਕੀਤਾ ’encounter’

ਉਹ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਹੈ। ਮਨਦੀਪ ਸਿੰਘ ਪੰਜਾਬ ਪੁਲਿਸ ਵਿਚ ਡੀਐਸਪੀ ਦੇ ਅਹੁੱਦੇ ’ਤੇ ਵੀ ਨਿਯੁਕਤ ਹਨ, ਜਿਨ੍ਹਾਂ ਨੂੰ ਦੂਜੀ ਹਾਕੀ ਟੀਮ ਦੇ ਮੈਂਬਰਾਂ ਸਹਿਤ ਪਿਛਲੇ ਸਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਦਿੱਤੇ ਸਨ। ਉਦਿਤਾ 2024 ’ਚ ਮਹਿਲਾ ਹਾਕੀ ਇੰਡੀਆ ਲੀਗ ਦੀ ਨਿਲਾਮੀ ’ਚ ਸਭ ਤੋਂ ਮਹਿੰਗੀ ਖਿਡਾਰਨ ਦੇ ਵਜੋਂ ਇਤਿਹਹਾਸ ਰਚਣ ਵਾਲੀ ਹੈ। ਉਹ ਬਕਮਾਲ ਖਿਡਾਰਨ ਹੈ, ਜਿਸਨੇ ਖੇਡਾਂ ਦੇ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਹੈੱਡਬਾਲ ਵਜਂੋ ਕੀਤੀ ਸੀ ਪ੍ਰੰਤੂ ਬਾਅਦ ਵਿਚ ਉਹ ਹਾਕੀ ਵੱਲ ਆ ਗਈ।

ਇਹ ਵੀ ਪੜ੍ਹੋ  ਅੰਮ੍ਰਿਤਸਰ ’ਚ ਮੰਦਿਰ ਦੇ ਬਹਾਰਾ ਧਮਾਕਾ, ਪੁਲਿਸ ਵੱਲੋਂ ਜਾਂਚ ਸ਼ੁਰੂ

ਦੂਜੇ ਪਾਸੇ ਮਨਦੀਪ ਸਿੰਘ ਵੀ ਹਾਕੀ ਟੀਮ ਦਾ ਸਟਾਰ ਸਟਰਾਈਕਰ ਹੈ, ਜੋ ਆਪਣੀ ਤੇਜ਼ ਰਫ਼ਤਾਰ ਅਤੇ ਗੋਲ ਕਰਨ ਦੀ ਸਮਰੱਥਾ ਲਈ ਜਾਣਿਆ ਜਾਂਦਾ ਹੈ। ਚਰਚਾ ਹੈ ਕਿ ਦੋਨਾਂ ਦੇ ਵਿਆਹ ਵਿਚ ਹਾਕੀ ਦੀ ਪੂਰੀ ਟੀਮ ਤੋਂ ਇਲਾਵਾ ਨਾਮੀ ਖਿਡਾਰੀਆਂ ਸਹਿਤ ਦੇਸ ਦੀਆਂ ਹੋਰ ਵੱਡੀਆਂ ਸਖ਼ਸੀਅਤਾਂ ਸਮੂਲੀਅਤ ਕਰਨਗੀਆਂ। ਫ਼ਿਲਹਾਲ ਦੋਵੇਂ ਹੀ ਖਿਡਾਰੀਆਂ ਦੇ ਪਰਿਵਾਰ ਵਿਆਹ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਹਨ ਅਤੇ ਖੇਡ ਜਗਤ ਵਿਚ ਇਸ ਵਿਆਹ ਦੀ ਚਰਚਾ ਛਾਈ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here