Thursday, May 21, 2026
spot_img
spot_img
spot_img

ਹਿਮਾਚਲ ਰੋਡਵੇਜ਼ ਦੀ ਬੱਸ ਭੰਨਣ ਵਾਲਿਆਂ ਵਿਰੁਧ ਪੰਜਾਬ ਪੁਲਿਸ ਵੱਲੋਂ ਪਰਚਾ ਦਰਜ਼

Date:

spot_img

SAS Nagar News: ਪਿਛਲੇ ਕੁੱਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਇਲਾਕੇ ’ਚ ਪੰਜਾਬ ਤੋਂ ਘੁੰਮਣ ਗਏ ਨੌਜਵਾਨਾਂ ਦੇ ਮੋਟਰਸਾਈਕਲਾਂ ਉਪਰੋਂ ਕੇਸਰੀ ਝੰਡੇ ਉਤਾਰਨ ਤੋਂ ਬਾਅਦ ਪੈਦਾ ਹੋਇਆ ਵਿਵਾਦ ਵਧਣ ਲੱਗਾ ਹੈ। ਬੀਤੀ ਸ਼ਾਮ ਹਿਮਾਚਲ ਰੋਡਵੇਜ਼ ਦੀ ਇੱਕ ਬੱਸ ਦੇ ਖਰੜ ਕੋਲ ਸ਼ੀਸੇ ਭੰਨਣ ਦਾ ਮਾਮਲਾ ਸਾਹਮਣਾ ਆਇਆ। ਇਸ ਮਾਮਲੇ ਵਿਚ ਪੰਜਾਬ ਪੁਲਿਸ ਨੇ ਅਗਿਆਤ ਆਲਟੋ ਕਾਰ ਸਵਾਰ ਨੌਜਵਾਨਾਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਸਮੇਂ ਇਹ ਬੱਸ (ਨੰਬਰ ਐਚਪੀ 67-ਏ1321) ਚੰਡੀਗੜ੍ਹ ਤੋਂ ਚੱਲ ਕੇ ਹਮੀਰਪੁਰ ਜਾ ਰਹੀ ਸੀ ਅਤੇ ਉਸ ਸਮੇਂ ਬੱਸ ਵਿਚ ਡਰਾਈਵਰ ਕੰਡਕਟਰ ਸਹਿਤ ਕਰੀਬ 26 ਸਵਾਰੀਆਂ ਸਨ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਕੇਸ: ਵਿਸ਼ੇਸ ਜਾਂਚ ਟੀਮ ਨੇ ਦੂਜੇ ਦਿਨ ਵੀ ਲਗਾਤਾਰ 8 ਘੰਟੇ ਬਿਕਰਮ ਮਜੀਠਿਆ ਤੋਂ ਕੀਤੀ ਪੁਛਗਿਛ

ਬੱਸ ਦੇ ਡਰਾਈਵਰ ਲਵਲੀ ਨੇ ਮੀਡੀਆ ਨੂੰ ਦਸਿਆ ਸੀ ਕਿ ਕਰੀਬ ਪੌਣੇ ਸੱਤ ਵਜੇਂ ਜਦ ਬੱਸ ਖਰੜ ਫ਼ਲਾਈਓਵਰ ਉੱਪਰ ਪੁੱਜੀ ਤਾਂ ਅਚਾਨਕ ਪਿੱਛੇ ਤੋਂ ਆਈ ਇੱਕ ਆਲਟੋ ਕਾਰ ਸਵਾਰਾਂ ਨੇ ਕਾਰ ਨੂੰ ਬੱਸ ਅੱਗੇ ਲਗਾ ਕੇ ਰੋਕ ਲਿਆ। ਇਸ ਦੌਰਾਨ ਕਾਰ ਵਿਚੋਂ ਕੁੱਝ ਮੂੁੰਹਬੰਧੇ ਹੋਏ ਨੌਜਵਾਨ ਹੱਥ ਵਿਚ ਸੋਟੀਆਂ ਲੈ ਕੇ ਉੱਤਰੇ ਤੇ ਪਹਿਲਾਂ ਬੱਸ ਦੇ ਮੂਹਰਲੇ ਸੀਸੇ, ਮੁੜ ਪਿਛਲੇ ਅਤੇ ਜਾਂਦੇ ਸਮੇਂ ਸਾਈਡ ਸ਼ੀਸੇ ਭੰਨ ਦਿੱਤੇ। ਅਚਾਨਕ ਵਾਪਰੀ ਇਸ ਘਟਨਾ ਕਾਰਨ ਬੱਸ ਵਿਚ ਬੈਠੀਆਂ ਸਵਾਰੀਆਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਨੌਜਵਾਨ ਕਾਰ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਮੌਕੇ ਉਪਰ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ ‘ਯੁੱਧ ਨਸ਼ਿਆਂ ਵਿਰੁੱਧ’: ਪਿੰਡਾਂ ਅਤੇ ਘਰਾਂ ਵਿੱਚ ਨਸ਼ਾ ਫੈਲਾਉਣ ਵਾਲਿਆਂ ਲਈ ਕੋਈ ਮਾਫ਼ੀ ਨਹੀਂ:ਭਗਵੰਤ ਮਾਨ

ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਬੀਤੇ ਕੱਲ ਹੀ ਹੁਸ਼ਿਆਰਪੁਰ ਦੇ ਬੱਸ ਅੱਡੇ ਵਿਚ ਹਿਮਾਚਲ ਨਾਲ ਹੀ ਸਬੰਧਤ ਕੁੱਝ ਬੱਸਾਂ ਉਪਰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਤਸਵੀਰਾਂ ਚਿਪਾਕਾਈਆਂ ਗਈਆਂ ਸਨ। ਇਹ ਮਸਲਾ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿਚ ਵੀ ਉੱਠ ਚੁੱਕਿਆ ਹੈ, ਜਿੱਥੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੁੱਖੂ ਸਰਕਾਰ ਨੂੰ ਤੁਰੰਤ ਗੰਭੀਰ ਨੋਟਿਸ ਲੈਂਦਿਆਂ ਕਾਰਵਾਈ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਇਸਦੇ ਬਾਵਜੂਦ ਇਹ ਮਸਲਾ ਹੁਣ ਹੋਰ ਤੁਲ ਫ਼ੜਣ ਲੱਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

spot_img

Share post:

spot_img

Popular

More like this
Related

Bathinda Police ਵੱਲੋਂ ਹਿੰਦੂ ਆਗੂ ਸੰਦੀਪ ਪਾਠਕ ਗ੍ਰਿਫਤਾਰ, ਜਾਣੋਂ ਮਾਮਲਾ

Bathinda News: Bathinda Police ਨੇ ਬੁੱਧਵਾਰ ਨੂੰ ਇੱਕ ਵੱਡੀ...