Thursday, April 16, 2026
spot_img
spot_img

ਐਸ.ਸੀ.ਕਮਿਸਨ ਦੇ ਦਖਲ ਨਾਲ ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀ ਦੇ ਪਿਤਾ ਖ਼ਿਲਾਫ਼ ਦਾਇਰ ਚੈੱਕ ਬਾਉਂਸ ਦਾ ਮਾਮਲਾ ਵਾਪਸ ਲਿਆ

Date:

spot_img

Chandigarh News: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਦਖਲ ਨਾਲ ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀ ਦੇ ਪਿਤਾ ਖ਼ਿਲਾਫ਼ ਦਾਇਰ ਚੈੱਕ ਬਾਉਂਸ ਦਾ ਮਾਮਲਾ ਵਾਪਸ ਲੈ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਧੂਰੀ ਦੇ ਜਨਤਾ ਨਗਰ ਨਿਵਾਸੀ ਰਮਨਜੀਤ ਸਿੰਘ ਸਪੁੱਤਰ ਬਲਵਿੰਦਰ ਕੁਮਾਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਲਿਖਤੀ ਸ਼ਿਕਾਇਤ 25ਮਾਰਚ2025 ਨੂੰ ਕੀਤੀ ਸੀ ਕਿ ਉਸ ਨੇ ਗੁਰੂਕੁਲ ਵਿਦਿਆ ਪੀਠ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਆਫ਼ ਟੈਕਨਾਲਾਜੀ ਬਨੂੰੜ ਵਿੱਚ ਬੀ.ਟੈਕ. ਸਿਵਲ ਇੰਜੀਨੀਅਰਿੰਗ ਵਿੱਚ ਦਾਖਲਾ ਲਿਆ ਸੀ, ਜਿੱਥੇ ਉਹ ਤੀਜੇ ਸਮੈਸਟਰ ਤੱਕ ਰੈਗੂਲਰ ਰਿਹਾ, ਪਰੰਤੂ ਆਪਣੇ ਪਿਤਾ ਦੇ ਆਪਰੇਸ਼ਨ ਕਾਰਨ, ਚੌਥੇ ਸਮੈਸਟਰ ਦੇ ਰੈਗੂਲਰ ਇਮਤਿਹਾਨ ਨਹੀਂ ਦੇ ਪਾਇਆ।

ਇਹ ਵੀ ਪੜ੍ਹੋ  Big News; ਨਸ਼ਾ ਤਸਕਰ ਮਹਿਲਾ ਕਾਂਸਟੇਬਲ ਨੂੰ ਪੁਲਿਸ ਵਿਭਾਗ ਵਿਚੋਂ ਨੌਕਰੀ ਤੋਂ ਕੀਤਾ ਬਰਖ਼ਾਸਤ

ਕਾਲਜ ਪ੍ਰਬੰਧਕਾਂ ਵੱਲੋਂ ਉਸ ਨੂੰ ਚੌਥੇ ਸਮੈਸਟਰ ਵਿੱਚ ਗ਼ੈਰ-ਹਾਜਰ ਹੋਣ ਸੰਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ, ਪਰੰਤੂ ਫਿਰ ਵੀ ਕਾਲਜ਼ ਪ੍ਰਬੰਧਕ ਰਮਨਜੀਤ ਸਿੰਘ ਤੋਂ 2018 ਤੱਕ (ਭਾਵ 8ਵੇਂ ਸਮੈਸਟਰ ਤੱਕ) ਫੀਸ ਭਰਵਾਉਂਦੇ ਰਹੇ। ਉਸ ਤੋਂ ਬਾਅਦ ਰਮਨਜੀਤ ਸਿੰਘ 2022 ਵਿੱਚ ਆਪਣੇ ਦਸਤਾਵੇਜ਼ ਲੈਣ ਲਈ ਕਈ ਵਾਰ ਕਾਲਜ ਗਿਆ ਪ੍ਰੰਤੂ ਉਸ ਨੂੰ ਦਸਤਾਵੇਜ਼ ਨਹੀਂ ਦਿੱਤੇ ਗਏ। ਜਦੋਂ ਉਹ ਆਪਣੇ ਦਸਤਾਵੇਜ਼ ਲੈਣ ਲਈ ਗੁਰੂਕੂਲ ਦੇ ਡਾਇਰੈਕਟਰ ਮਨਮੋਹਨ ਗਰਗ ਨੂੰ ਮਿਲਿਆ ਤਾਂ ਉਸ ਨੇ ਰਮਨਜੀਤ ਨੂੰ ਅਪਮਾਨਜਨਕ ਸ਼ਬਦ ਬੋਲੇ ਅਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ। ਇਸ ਉਪਰੰਤ ਕਾਲਜ ਪ੍ਰਬੰਧਕਾਂ ਨੇ ਰਮਨਜੀਤ ਦੇ ਪਿਤਾ ਵਲੋਂ ਗਰੰਟੀ ਵਜੋਂ ਦਿੱਤੇ ਚੈੱਕ ਨੂੰ ਵਰਤ ਕੇ ਚੈੱਕ ਬਾਉਂਸ ਦਾ ਮਾਮਲਾ ਕੋਰਟ ਵਿੱਚ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ  NDPS Act ਤਹਿਤ ਬਠਿੰਡਾ ਰੇਂਜ ’ਚ 343 ਮੁਕੱਦਮੇ ਦਰਜ,520 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ: DIG ਹਰਜੀਤ ਸਿੰਘ

ਕੋਰਟ ਕਾਰਵਾਈ ਚਲ ਪਈ, ਜਿਸਦੀ ਫੈਂਸਲੇ ਦੇ ਲੱਗਭੱਗ ਤਰੀਕ 2ਅਪ੍ਰੈਲ 2025 ਸੀ। ਇਸ ਸਬੰਧੀ ਰਮਨਜੀਤ ਸਿੰਘ ਵਲੋਂ ਕਮਿਸ਼ਨ ਨੂੰ ਇਨਸਾਫ਼ ਦੁਆਉਣ ਦੀ ਮੰਗ ਕੀਤੀ ਸੀ।ਜਿਸ ਸਬੰਧੀ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਕਾਲਜ ਪ੍ਰਬੰਧਕਾਂ ਨੂੰ 1ਅਪ੍ਰੈਲ 2025 ਨੂੰ ਤਲਬ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਰਮਨਜੀਤ ਸਿੰਘ ਦੇ ਪਿਤਾ ਵਿਰੁੱਧ ਕੀਤੇ ਗਏ ਚੈੱਕ ਬਾਉਂਸ ਦੇ ਮਾਮਲੇ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਸਨ। ਜਿਸ ਤੋਂ ਬਾਅਦ ਕਾਲਜ਼ ਪ੍ਰਬੰਧਕਾਂ ਨੇ ਅੱਜ ਕੋਰਟ ਵਿੱਚ ਲਿਖਤੀ ਬੇਨਤੀ ਦੇ ਕੇ ਇਹ ਕੇਸ ਵਾਪਸ ਲੈ ਲਿਆ, ਜਿਸ ਨਾਲ ਕਿ ਅਨੁਸੂਚਿਤ ਜਾਤੀ ਪਰਿਵਾਰ ਦਾ ਅਤੇ ਵਿਦਿਆਰਥੀ ਦਾ ਭਵਿੱਖ ਸੁਰੱਖਿਅਤ ਹੋ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...