spot_img
spot_img

ਹਰਭਜਨ ਸਿੰਘ ਈਟੀਓ ਦਾ ਪੰਨੂ ਨੂੰ ਚੈਲੰਜ-“ਹਿੰਮਤ ਹੈ ਤਾਂ ਪੰਜਾਬ ਦੀ ਮਿੱਟੀ ‘ਤੇ ਆ ਕੇ ਇਹ ਬਿਆਨ ਦਿਓ”

Date:

spot_img

👉ਕਿਹਾ- ਆਮ ਆਦਮੀ ਪਾਰਟੀ 14 ਅਪ੍ਰੈਲ ਨੂੰ ਪੰਜਾਬ ਭਰ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਂਟ ਕਰੇਗੀ
Amritsar News:ਪੰਜਾਬ ਦੇ ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਢਹਿਢੇਰੀ ਕਰਨ ਸਬੰਧੀ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਦਲਿਤ ਵਿਰੋਧੀ, ਸੰਵਿਧਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਰਾਰ ਦਿੰਦਿਆਂ ਗੁਰਪਤਵੰਤ ਪੰਨੂ ਨੂੰ ਚਣੋਤੀ ਦਿੱਤੀ ਕਿ ਜੇਕਰ ਉਹ ਵਿਚ ਹਿੰਮਤ ਹੈ ਤਾਂ ਇਹ ਬਿਆਨ ਪੰਜਾਬ ਦੀ ਧਰਤੀ ਤੇ ਆ ਕੇ ਦੁਹਰਾਏ । ਉਸ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਹਰਭਜਨ ਸਿੰਘ ਈ.ਟੀ.ਓ ਨੇ ਕੇਂਦਰ ਸਰਕਾਰ ਤੋ ਵੀ ਇਸ ਗੱਲ ਦੀ ਮੰਗ ਕੀਤੀ ਕਿ ਇਸ ਗ਼ੱਦਾਰ ਅਤੇ ਕਾਇਰਾਨਾ ਵਿਅਕਤੀ ਵਿਰੁੱਧ ਤੁਰੰਤ ਕਾਰਵਾਈ ਕਰਕੇ ਵਾਪਸ ਭਾਰਤ ਲਿਆ ਕੇ ਜੇਲ੍ਹਾਂ ਵਿਚ ਡੱਕੇ।

ਇਹ ਵੀ ਪੜ੍ਹੋ  ਹੁਸ਼ਿਆਰਪੁਰ ‘ਚ ਪਾਬੰਦੀਸ਼ੁਦਾ ਕੀਟਨਾਸ਼ਕ ਜ਼ਬਤ,FRI ਦਰਜ:ਗੁਰਮੀਤ ਸਿੰਘ ਖੁੱਡੀਆਂ

ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ।ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਨੂ ਵਰਗਾ ਦੇਸ ਵਿਰੋਧੀ ਅਜਿਹੇ ਬਿਆਨਾਂ ਰਾਹੀ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ,ਜਿਸ ਦਾ ਜਵਾਬ ਆਉਣ ਵਾਲੀ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਜੈਯੰਤੀ ਮੌਕੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਪੰਜਾਬ ਦੇ ਲੋਕ ਬਾਬਾ ਸਾਹਿਬ ਦੇ ਬੁੱਤ ਸਾਹਮਣੇ ਨਤਮਸਤਕ ਹੋ ਕੇ ਮੂੰਹ ਤੋੜਵਾਂ ਜਵਾਬ ਦੇਣਗੇ।ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ,ਸਿੱਖਿਆ ਅਤੇ ਸੰਵਿਧਾਨ ਦੁਆਰਾ ਦਿੱਤੇ ਅਧਿਕਾਰਾਂ ਦੀ ਹਮੇਸ਼ਾ ਪੈਰਵੀ ਕੀਤੀ ਹੈ। ਉਨ੍ਹਾਂ ਕਿਹਾ ਅਜਿਹੇ ਵਿਚ ਸਾਰੇ ਧਰਮਾਂ ਜਾਤਾਂ ਦੇ ਲੋਕਾਂ ਨੂੰ ਵੋਟ ਦਾ ਅਧਿਕਾਰ ਸਮੇਂਤ ਮੌਲਿਕ ਅਧਿਕਾਰ ਵੀ ਦਿੱਤੇ ਹਨ।

ਇਹ ਵੀ ਪੜ੍ਹੋ  3.50 ਲੱਖ ਰੁਪਏ ਰਿਸ਼ਵਤ ਲੈਂਦਾ ਹੋਮਿਓਪੈਥਿਕ ਡਾਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਇਸ ਕਰਕੇ ਸਮੁੱਚਾ ਦੇਸ਼ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦਾ ਹੈ।ਉਨ੍ਹਾਂ ਕਿਹਾ ਕਿ ਇਸ ਦੇਸ ਵਿਰੋਧੀ ਦੇ ਬਿਆਨਾਂ ਨਾਲ ਪੰਜਾਬ ਦੀ ਧਰਤੀ ਤੇ ਨਫਰਤ ਦੇ ਬੀਜ ਕਦੇ ਵੀ ਬੀਜੇ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਇਹ ਹਰ ਸਮੇ ਕੁਝ ਖ਼ਾਸ ਮੌਕਿਆਂ ਤੇ ਅਜਿਹੇ ਬਿਆਨ ਦੇ ਕੇ ਸਾਡੇ ਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਧਰਮਾਂ ਨੇ ਸਾਨੂੰ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਸਿਖਾਈ ਹੈ ਅਤੇ ਸਾਰੇ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਆਸਟ੍ਰੇਲੀਆ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ ’ਤੇ ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...

Chandigarh ਤੋਂ ਬਾਅਦ Punjab BJP ਦੇ ਇੱਕ ਹੋਰ ਦਫ਼ਤਰ ‘ਤੇ ਬੰ*ਬ ਹਮਲਾ

Sangrur News: Chandigarh ਤੋਂ ਬਾਅਦ Punjab BJP ਦੇ ਇੱਕ...

Bathinda Central University ਵਿਵਾਦਾਂ ‘ਚ; ਪੀਐਚਡੀ ਸਕਾਲਰ ਵੱਲੋਂ ਗਾਈਡ ’ਤੇ ਜਿਨਸੀ ਸੋੋਸ਼ਣ ਦੇ ਦੋਸ਼

👉ਯੂਨੀਵਰਸਿਟੀ ਨੇ ਦੋਸ਼ ਨਕਾਰੇ, ਆਈਸੀਸੀ ਵੱਲੋਂ ਸ਼ਿਕਾਇਤ ਬੰਦ ਕਰਨ...