spot_img
spot_img

Bathinda Central University ਵਿਵਾਦਾਂ ‘ਚ; ਪੀਐਚਡੀ ਸਕਾਲਰ ਵੱਲੋਂ ਗਾਈਡ ’ਤੇ ਜਿਨਸੀ ਸੋੋਸ਼ਣ ਦੇ ਦੋਸ਼

Date:

spot_img

👉ਯੂਨੀਵਰਸਿਟੀ ਨੇ ਦੋਸ਼ ਨਕਾਰੇ, ਆਈਸੀਸੀ ਵੱਲੋਂ ਸ਼ਿਕਾਇਤ ਬੰਦ ਕਰਨ ਦਾ ਦਾਅਵਾ
Bathinda News: ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਮੁੜ ਵਿਵਾਦਾਂ ‘ਚ ਆ ਗਈ ਹੈ। ਪਹਿਲਾਂ ਹੀ ਸਿੱਖਿਆਂ ਦਾ ਭਗਵਾਂਕਰਨ ਨੂੰ ਲੈ ਕੇ ਲੋਕ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਦੀ ਇੱਕ ਪੀਐਚਡੀ ਸਕਾਲਰ ਨੇ ਆਪਣੇ ਖੋਜ ਗਾਈਡ ਅਤੇ ਵਿਭਾਗ ਮੁਖੀ ਉਪਰ ਜਿਣਸੀ ਸੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ। ਇਹ ਮਾਮਲਾ ਉਸਦੇ ਵੱਲੋਂ ਪਹਿਲਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਅੱਗੇ ਚੁੱਕਿਆ ਗਿਆ ਪ੍ਰੰਤੂ ਸੁਣਵਾਈ ਨਾਂ ਹੋਣ ਕਾਰਨ ਹੁਣ ਉਸਨੂੰ ਖੁੱਲੇ ਤੌਰ ‘ਤੇ ਮੀਡੀਆ ਦੇ ਰਾਹੀਂ ਆਪਣੇ ਨਾਲ ਵਾਪਰੀਆਂ ਘਟਨਾਵਾਂ ਨੂੰ ਜਨਤਾ ਦੇ ਸਾਹਮਣੇ ਰੱਖਣਾ ਪਿਆ।

ਇਹ ਵੀ ਪੜ੍ਹੋ 👉ਪੰਜਾਬ ਵਿੱਚ ਬਿਨਾਂ ਕੈਸ਼ ਤੇ ਫ਼ਰਮਾਇਸ਼ ਤੋਂ ਸਿਰਫ਼ ਯੋਗਤਾ ਦੇ ਅਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਹਰਿਆਣਾ ਦੀ ਰਹਿਣ ਵਾਲੀ ਊਕਤ ਲੜਕੀ ਨੇ ਐਤਵਾਰ ਨੂੰ ਬਠਿੰਡਾ ਪ੍ਰੈੱਸ ਕਲੱਬ ਵਿਖੇ ਬਕਾਇਦਾ ਇੱਕ ਕਾਨਫਰੰਸ ਕਰਕੇ ਯੂਨੀਵਰਸਿਟੀ ਪ੍ਰਬੰਧਕਾਂ ਊੱਪਰ ਗੰਭੀਰ ਦੋਸ਼ ਲਗਾਏ। ਉਸਨੇ ਦਾਅਵਾ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ ਅਕਾਦਮਿਕ ਦਬਾਅ ਬਣਾਇਆ ਗਿਆ। ਲੜਕੀ ਦੇ ਦੋਸ਼ਾਂ ਮੁਤਾਬਕ ਇਸ ਪਰੇਸ਼ਾਨੀ ਕਾਰਨ ਉਸਨੂੰ ਆਪਣੀ ਪੀਐਚਡੀ ਛੱਡਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦਾ ਚਰਿੱਤਰ ਹਣਨ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਨੂੰ ਇੱਕ ਸੈਕਸ ਰੈਕਟ ਨਾਲ ਜੋੜ ਕੇ ਬਦਨਾਮ ਕਰਨ ਦੇ ਯਤਨ ਕੀਤੇ ਗਏ, ਜਿਸ ਨਾਲ ਉਹ ਅਤੇ ਉਨ੍ਹਾਂ ਦਾ ਪਰਿਵਾਰ ਮਾਨਸਿਕ ਤਣਾਅ ਵਿੱਚੋਂ ਲੰਘ ਰਹੇ ਹਨ।

ਇਹ ਵੀ ਪੜ੍ਹੋ 👉ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ; ਜਲੰਧਰ ਤੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਸੰਚਾਲਕ ਵਿਸਫੋਟਕ ਸਮੱਗਰੀ ਵਾਲੇ ਆਈ.ਈ.ਡੀ. ਸਮੇਤ ਗ੍ਰਿਫ਼ਤਾਰ

ਉਨ੍ਹਾਂ ਹੋਸਟਲ ਪ੍ਰਬੰਧਨ ’ਤੇ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਹੋਸਟਲ ਵਾਰਡਨ ਰਮਨਪ੍ਰੀਤ ਕੌਰ ਅਤੇ ਹੋਰ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਯੂਨੀਵਰਸਿਟੀ ਦੀ ਅੰਦਰੂਨੀ ਸ਼ਿਕਾਇਤ ਕਮੇਟੀ (ਆਈਸੀਸੀ), ਉਪ ਕੁਲਪਤੀ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸਿੱਖਿਆ ਮੰਤਰਾਲਿਆਂ ਸਮੇਤ ਹੋਰ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਹਨ। ਉਨ੍ਹਾਂ ਮੁਤਾਬਕ ਮਾਮਲੇ ਦੀ ਜਾਂਚ ਥਾਣਾ ਨੰਦਗੜ੍ਹ ਪੁਲੀਸ ਦੀ ਨਿਗਰਾਨੀ ਹੇਠ ਡੀਐਸਪੀ (ਦਿਹਾਤੀ) ਹੀਨਾ ਗੁਪਤਾ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ 👉Neet Paper leak case; ਵਿਦਿਆਰਥੀਆਂ ‘ਤੇ ਹੋਏ ਜਬਰ ਖ਼ਿਲਾਫ਼ AAP ਵੱਲੋਂ ਬਠਿੰਡਾ ‘ਚ ਰੋਸ ਪ੍ਰਦਰਸ਼ਨ

ਦੂਜੇ ਪਾਸੇ, ਕੇਂਦਰੀ ਯੂਨੀਵਰਸਿਟੀ ਪੰਜਾਬ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ 7 ਨਵੰਬਰ 2025 ਨੂੰ ਮਿਲੀ ਸ਼ਿਕਾਇਤ ਨੂੰ ਪੋਸ਼ ਐਕਟ ਤਹਿਤ ਜਾਂਚ ਲਈ ਅੰਦਰੂਨੀ ਸ਼ਿਕਾਇਤ ਕਮੇਟੀ ਕੋਲ ਭੇਜਿਆ ਗਿਆ ਸੀ। ਯੂਨੀਵਰਸਿਟੀ ਅਨੁਸਾਰ ਵਿਦਿਆਰਥਣ ਦੀ ਪੀਐਚਡੀ ਪ੍ਰਭਾਵਿਤ ਨਾ ਹੋਵੇ, ਇਸ ਲਈ ਉਸ ਨੂੰ ਸੁਪਰਵਾਈਜ਼ਰ ਬਦਲਣ ਅਤੇ ਖੋਜ ਜਾਰੀ ਰੱਖਣ ਦਾ ਮੌਕਾ ਦਿੱਤਾ ਗਿਆ ਸੀ।ਯੂਨੀਵਰਸਿਟੀ ਨੇ ਕਿਹਾ ਕਿ ਆਈਸੀਸੀ ਨੇ ਸ਼ਿਕਾਇਤ, ਦਸਤਾਵੇਜ਼ਾਂ ਅਤੇ ਸਬੰਧਤ ਪੱਖਾਂ ਦੇ ਬਿਆਨਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਮਾਮਲੇ ਵਿੱਚ ਜਿਨਸੀ ਮਨਸ਼ਾ ਜਾਂ ਜਿਨਸੀ ਸੰਕੇਤ ਨਾਲ ਸਬੰਧਤ ਕੋਈ ਸਬੂਤ ਨਹੀਂ ਮਿਲਿਆ। ਇਸ ਕਾਰਨ ਕਮੇਟੀ ਨੇ ਸ਼ਿਕਾਇਤ ਨੂੰ ਪੋਸ਼ ਐਕਟ ਅਤੇ ਯੂਜੀਸੀ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਵਿੱਚ ਨਾ ਆਉਂਦਾ ਮੰਨਦਿਆਂ ਮਾਮਲਾ ਬੰਦ ਕਰ ਦਿੱਤਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Chandigarh ਤੋਂ ਬਾਅਦ Punjab BJP ਦੇ ਇੱਕ ਹੋਰ ਦਫ਼ਤਰ ‘ਤੇ ਬੰ*ਬ ਹਮਲਾ

Sangrur News: Chandigarh ਤੋਂ ਬਾਅਦ Punjab BJP ਦੇ ਇੱਕ...

श्री रामलीला एवं दशहरा कमेटी फेज-1 मोहाली ने शुरू की आयोजन की तैयारियां

👉15 अगस्त से शुरू होगी रामलीला की रिहर्सल, 3-4...