
ਮਾਰਨਿੰਗ, ਨਾਈਟ ਸਵੀਪਿੰਗ ਨਾਲ ਸ਼ਹਿਰਾਂ/ਕਸਬਿਆਂ ਦੇ ਅੰਦਰ ਹੋ ਰਿਹਾ ਹੈ ਸਫਾਈ ਸੁਧਾਰ
ਸਟਰੀਟ ਲਾਈਟਾਂ ਦੀ ਰਿਪੇਅਰ ਅਤੇ ਗਲੀਆਂ ਨਾਲੀਆਂ ਦੀ ਕੀਤੀ ਜਾ ਰਹੀ ਹੈ ਨਿਰੰਤਰ ਸਫਾਈ
Ferozepur News:ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ (ਆਈ.ਏ.ਐਸ.) ਦੀ ਰਹਿਨੁਮਾਈ ਹੇਠ ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰਾਂ ਤੇ ਕਸਬਿਆਂ ਅੰਦਰ ਮਾਰਨਿੰਗ ਤੇ ਨਾਈਟ ਸਵੀਪਿੰਗ ਦਾ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਟਰੀਟ ਲਾਈਟਾਂ ਦੀ ਰਿਪੇਅਰ ਅਤੇ ਗਲੀਆਂ ਨਾਲੀਆਂ ਦੀ ਨਿਰੰਤਰ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਜ਼ਿਲਾ ਵਾਸੀਆਂ ਨੂੰ ਸਾਫ਼ ਸੁਥਰਾ ਤੇ ਸਵੱਛ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸ਼ਹਿਰਾਂ ਦੀ ਸਾਫ ਸਫਾਈ, ਸੀਵਰੇਜ ਦੀ ਕਲੀਨਿੰਗ, ਸਟਰੀਟ ਲਾਈਟਾਂ ਅਤੇ ਕੱਚਰੇ ਦੀ ਕੁਲੈਕਸ਼ਨ ਅਤੇ ਨਿਪਟਾਰੇ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ Poice ਵਾਲੀ ਨਸ਼ਾ ਤਸਕਰ ‘Insta queen’ ਦਾ ਮੁੜ ਮਿਲਿਆ 2 ਦਿਨਾਂ ਦਾ ਹੋਰ ਰਿਮਾਂਡ
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰਾਂ ਤੇ ਕਸਬਿਆਂ ਜਿਵੇਂ ਕਿ ਫਿਰੋਜ਼ਪੁਰ, ਜ਼ੀਰਾ, ਤਲਵੰਡੀ ਭਾਈ ਗੁਰੂਹਰਸਹਾਏ, ਮੱਲਾਂਵਾਲਾ, ਮੱਖੂ, ਮਮਦੋਟ ਅਤੇ ਮੁੱਦਕੀ ਸਾਰੇ ਖੇਤਰਾਂ ਦੇ ਕਮਰਸ਼ੀਅਲ ਏਰੀਏ ਅੰਦਰ ਰੋਜ਼ਾਨਾ ਸਵੇਰੇ ਤੇ ਰਾਤ ਨੂੰ ਨਾਇਟ ਸਵੀਪਿੰਗ ਕਰਵਾਈ ਜਾ ਰਹੀ ਹੈ। ਇਸ ਨਾਈਟ ਸਵੀਪਿੰਗ ਦਾ ਮੁੱਖ ਮੰਤਵ ਇਹ ਹੈ ਕਿ ਕਮਰਸ਼ੀਅਲ ਏਰੀਏ ਅੰਦਰ ਰੋਜ਼ਾਨਾ ਪੈਦਾ ਹੋਣ ਵਾਲੇ ਕੱਚਰੇ ਆਦਿ ਨੂੰ ਰਾਤੋੰ ਰਾਤ ਹੀ ਸਾਫ ਕਰਵਾਉਣਾ ਹੈ ਤਾਂ ਜੋ ਸਵੇਰੇ ਦੁਕਾਨਦਾਰਾਂ ਦੇ ਦੁਕਾਨਾਂ ਖੋਲਣ ਤੋਂ ਪਹਿਲਾਂ ਅਤੇ ਸ਼ਹਿਰਵਾਸੀ ਨੂੰ ਸਾਫ ਸੁਥਰਾ ਅਤੇ ਸਵੱਛ ਵਾਤਾਵਰਨ ਮੁੱਹਈਆ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਰਮਚਾਰੀਆਂ ਵੱਲੋਂ ਵੱਖ-ਵੱਖ ਵਾਰਡਾਂ ਵਿੱਚ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਸਵੱਛਤਾ ਸਰਵੇਖਣ ਫੀਡਬੈਕ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਫੀਡਬੈਕ ਲਈ ਜਾ ਰਹੀ ਹੈ। ਕਰਮਚਾਰੀਆਂ ਵੱਲੋਂ ਲੋਕਾਂ ਦੀਆਂ ਸਫਾਈ ਸਬੰਧੀ ਮੁਸ਼ਕਿਲਾਂ ਨੂੰ ਵੀ ਸੁਣਿਆ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਯੋਗ ਨਿਪਟਾਰਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ Punjab Police ’ਚ ਵੱਡੀ ਫ਼ੇਰਬਦਲ, 1 ਦਰਜ਼ਨ IPS ਅਫ਼ਸਰਾਂ ਸਹਿਤ 85 SP ਅਤੇ 65 DSP ਬਦਲੇ
ਲੋਕਾਂ ਨੂੰ ਆਪਣਾ ਆਲਾ ਦੁਆਲਾ ਨੂੰ ਸਵੱਛ ਰੱਖਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਵਿਸ਼ੇਸ਼ ਮੁਹਿੰਮ ਵਿੱਚ ਪੂਰਾ ਸਹਿਯੋਗ ਦਿੰਦੇ ਹੋਏ ਆਪਣੇ ਆਲੇ ਦੁਆਲੇ ਸਾਫ-ਸਫਾਈ ਬਣਾਈ ਰੱਖਣ। ਆਪਣੇ ਘਰਾਂ ਦੇ ਕੱਚਰੇ ਨੂੰ ਅਲੱਗ-ਅਲੱਗ ਸੈਗਰੀਗੇਸ਼ਨ ਰੂਪ ਵਿੱਚ ਵੀ ਰੱਖਣ ਅਤੇ ਸਬੰਧਿਤ ਸਫਾਈ ਕਰਮਚਾਰੀਆਂ ਨੂੰ ਹੀ ਦੇਣ, ਕਚਰੇ ਨੂੰ ਅੱਗ ਨਾ ਲਗਾਉਣ ਅਤੇ ਨਾ ਹੀ ਕੱਚਰੇ ਨੂੰ ਸੜਕਾਂ, ਗਲੀਆਂ, ਮੁਹੱਲਿਆਂ ਤੇ ਖਾਲੀ ਪਲਾਟਾਂ ਆਦਿ ਚ ਸੁੱਟਣ।ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਸਫਾਈ ਸਬੰਧੀ ਕਿਸੇ ਵੀ ਸ਼ਿਕਾਇਤ ਲਈ ਆਪਣੇ ਸੰਬੰਧਿਤ ਨਗਰ ਕੌਂਸਲ ਜਾਂ ਨਗਰ ਪੰਚਾਇਤ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਸਾਫ ਸੁਥਰਾ ਤੇ ਸਵੱਛ ਵਾਤਾਵਰਣ ਮੁਹਈਆ ਕਰਾਉਣ ਲਈ ਯਤਨਸ਼ੀਲ:ਡਿਪਟੀ ਕਮਿਸ਼ਨਰ"




