Thursday, April 16, 2026
spot_img
spot_img

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣੀ ਭਰਤੀ ਕਮੇਟੀ ਨੂੰ ਵੱਡਾ ਹੂੰਗਾਰਾ; 20 ਲੱਖ ਤੋਂ ਵੱਧ ਮੈਂਬਰਸ਼ਿਪ ਸਲਿੱਪ ਜਾਰੀ

Date:

spot_img

👉ਭਰਤੀ ਕਮੇਟੀ ਮੈਬਰਾਂ ਨੇ ਪੰਥ ਅਤੇ ਪੰਜਾਬੀਆਂ ਦਾ ਸਾਥ ਦੇਣ ਲਈ ਕੀਤਾ ਧੰਨਵਾਦ
Chandigarh News: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤ ਲਈ ਬਣੀ ਭਰਤੀ ਕਮੇਟੀ ਵੱਲੋਂ ਸ਼ੁਰੂ ਕੀਤੀ ਭਰਤੀ ਮੁਹਿੰਮ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ। ਇੱਕ ਮਹੀਨਾ ਪੂਰਾ ਹੌਣ ’ਤੇ ਭਰਤੀ ਕਮੇਟੀ ਦੇ ਪੰਜ ਮੈਂਬਰਾਂ ਵੱਲੋਂ ਸ਼ੁੱਕਰਵਾਰ ਨੂੰ ਮੀਟਿੰਗ ਕੀਤੀ ਗਈ, ਜਿਸ ਵਿਚ ਪੰਥ ਅਤੇ ਪੰਜਾਬੀਆਂ ਤੋਂ ਮਿਲੇ ਵੱਡੇ ਜਨ ਸਮਰਥਨ ਬਦਲੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

ਇਹ ਵੀ ਪੜ੍ਹੋ ਸ਼ੋਮਣੀ ਕਮੇਟੀ ਦੇ ਵਫ਼ਦ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ੍ਰੀ ਵਿਸ਼ਨੂੰਦੇਵ ਸਾਏ ਨਾਲ ਕੀਤੀ ਮੁਲਾਕਾਤ

ਇੱਥੇ ਜਾਰੀ ਇੱਕ ਬਿਆਨ ਵਿਚ ਭਰਤੀ ਕਮੇਟੀ ਮੈਬਰਾਂ ਸ: ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ,ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਵੱਲੋ ਭਰਤੀ ਦੇ ਇੱਕ ਮਹੀਨੇ ਦੌਰਾਨ ਮਿਲੇ ਜਨ ਸਮਰਥਨ ’ਤੇ ਮੈਬਰਾਂ ਨੇ ਸੰਤੁਸ਼ਟੀ ਜਾਹਿਰ ਕੀਤੀ।ਭਰਤੀ ਕੰਮ ਦੀ ਸਮੀਖਿਆ ਦੇ ਨਾਲ-ਨਾਲ ਹਾੜੀ ਸੀਜਨ ਵਿਚਾਲੇ ਦਿਹਾਤੀ ਖੇਤਰਾਂ ਵਿੱਚ ਜਾਰੀ ਕਿਸਾਨ ਭਰਾਵਾਂ ਦੇ ਕੰਮ ਕਾਜ ਨੂੰ ਵੇਖਦਿਆਂ ਆਉਣ ਵਾਲੇ ਕੁਝ ਦਿਨ ਸ਼ਹਿਰੀ ਖੇਤਰਾਂ ‘ਚ ਭਰਤੀ ਮੁਹਿੰਮ ਨੂੰ ਤੇਜ ਕਰਨ ਲਈ ਪ੍ਰੋਗਰਾਮ ਉਲੀਕੇ ਗਏ।

ਇਹ ਵੀ ਪੜ੍ਹੋ ਪੰਜਾਬ ਦੇ ਰਾਜਪਾਲ ਭਲਕੇ ਬਠਿੰਡਾ ‘ਚ; ADC ਨੇ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ

ਹੁਣ ਤੱਕ ਦਾ ਅੰਕੜਾ ਜਾਰੀ ਕਰਦੇ ਓਹਨਾ ਕਿਹਾ ਕਿ ਸਿਰਫ਼ ਇੱਕ ਮਹੀਨੇ ਵਿਚ 20 ਲੱਖ 14 ਹਜ਼ਾਰ ਮੈਂਬਰਸ਼ਿਪ ਸਲਿਪ ਜਾਰੀ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਬਣਨ ਵਾਲੇ ਹਰ ਡੈਲੀਗੇਟ ਦੀ ਲਿਸਟ ਨੂੰ ਡਿਜੀਟਲ ਪਲੇਟਫਾਰਮ ਤੇ ਲਿਆਂਦਾ ਜਾਵੇਗਾ। ਬਕਾਇਦਗੀ ਨਾਲ ਹਰ ਪਰਚੀ ਤੱਕ ਦੀ ਸਕਰੂਟਨੀ ਹੋਏਗੀ ਤਾਂ ਜੋ ਇੱਕ ਵੀ ਮੈਬਰ ਫਰਜੀ ਅਤੇ ਬਗੈਰ ਅਧਾਰ ਕਾਰਡ ਨੰਬਰ ਦਿੱਤੇ ਮੈਂਬਰ ਨਾ ਬਣ ਸਕੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਅਕਾਲੀ ਸੋਚ ਦੇ ਪ੍ਰਪੱਕ ਹਰ ਸਖ਼ਸ਼ ਦਾ ਨਿੱਜ ਪ੍ਰਸਤ, ਮੌਕਾਪ੍ਰਸਤ ਸਿਆਸਤ ਤੋਂ ਉਪਰ ਉੱਠ ਕੇ ਭਰਤੀ ਮੁਹਿੰਮ ਵਿੱਚ ਸਵਾਗਤ ਹੋਵੇਗਾ।

ਇਹ ਵੀ ਪੜ੍ਹੋ Gangster Happy Passia ਨੂੰ ਅਮਰੀਕਾ ‘ਚ ਹਿਰਾਸਤ ਵਿਚ ਲਏ ਜਾਣ ਦੀ ਚਰਚਾ !

ਭਰਤੀ ਕਮੇਟੀ ਮੈਂਬਰ ਕਿਸੇ ਵੀ ਵਾਦ ਵਿਵਾਦ ਵਾਲੀ ਅਤੇ ਕੂੜ ਪ੍ਰਚਾਰ ਵਾਲੀ ਬਿਆਨ ਬਾਜ਼ੀ ਵਿੱਚ ਵਿਸ਼ਵਾਸ ਨਹੀ ਰੱਖਦੇ। ਓਹਨਾ ਦੇ ਕਾਰਜ ਖੇਤਰ ਨੂੰ ਲੈਕੇ ਉੱਠਣ ਵਾਲੇ ਹਰ ਸਵਾਲ ਦਾ ਜਵਾਬ ਸਨਮਾਨ ਜਨਕ ਸ਼ਬਦਾਂ ਵਿੱਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਮਸਲੇ ਜੋ ਕੇਂਦਰ ਸਰਕਾਰ ਜਾਂ ਸੂਬਾ ਰਾਜ ਸਰਕਾਰ ਨਾਲ ਜੁੜੇ ਹਨ ਓਹਨਾ ਬਾਰੇ ਵੀ ਆਉਣ ਵਾਲੇ ਸਮੇਂ ਵਿੱਚ ਸੰਗਤ ਨਾਲ ਸਲਾਹ ਮਸ਼ਵਰੇ ਤੋ ਬਾਅਦ ਢੁੱਕਵਾਂ ਪ੍ਰੋਗਰਾਮ ਦਿੱਤਾ ਜਾਵੇਗਾ। ਇਸ ਮੌਕੇ ਭਰਤੀ ਕਮੇਟੀ ਮੈਬਰਾਂ ਨੇ ਸਮੂਹ ਪੰਥ ਦਰਦੀਆਂ, ਪੰਜਾਬ ਹਿਤੈਸ਼ੀਆਂ ਅਤੇ ਕਿਸੇ ਨਾ ਕਿਸੇ ਕਾਰਨ ਕਰਕੇ ਪਾਰਟੀ ਤੋਂ ਵੱਖ ਹੋਏ ਵਰਕਰਾਂ ਅਤੇ ਆਗੂਆਂ ਨੂੰ ਬੇਨਤੀ ਕੀਤੀ ਕਿ ਓਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਹੇਠ ਜਾਰੀ ਭਰਤੀ ਮੁਹਿੰਮ ਨਾਲ ਜੁੜਨ ਅਤੇ ਪੰਥਕ ਕਾਫਲੇ ਦਾ ਹਿੱਸਾ ਬਣਨ ।

ਇਹ ਵੀ ਪੜ੍ਹੋ ਐਕਟਰ ਸੰਨੀ ਦਿਊਲ, ਰਣਦੀਪ ਹੁੱਡਾ ਸਹਿਤ ਜਲੰਧਰ ਪੁਲਿਸ ਵੱਲੋਂ ਡਾਇਰੈਕਟਰ ਤੇ ਪ੍ਰਡਿਊਸਰ ਵਿਰੁਧ ਪਰਚਾ ਦਰਜ਼

ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰਾਂ ਦੀਆਂ ਕੁਝ ਸ਼ਹਿਰੀ ਮੀਟਿੰਗਾਂ ਦਾ ਪ੍ਰੋਗਰਾਮ ਜਾਰੀ
ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ 18 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਜਲੰਧਰ ਸ਼ਹਿਰ ਵਿੱਚ ਅਤੇ 19 ਅਪ੍ਰੈਲ ਦਿਨ ਸ਼ਨੀਵਾਰ ਨੂੰ ਨਵਾਂ ਸਹਿਰ ਵਿੱਚ ਜਾਣਗੇ। ਜੱਥੇਦਾਰ ਇਕਬਾਲ ਸਿੰਘ ਝੂੰਦਾਂ 27 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਵਿੱਚ ਰੱਖੇ ਭਰਤੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ। ਅਪ੍ਰੈਲ ਮਹੀਨੇ ਦੇ ਅਖੀਰ ਤੱਕ ਸਾਰੇ ਵੱਡੇ ਸ਼ਹਿਰਾਂ ਵਿੱਚ ਭਰਤੀ ਮੁਹਿੰਮ ਨੂੰ ਲੈਕੇ ਪ੍ਰੋਗਰਾਮ ਪੂਰੇ ਕੀਤੇ ਜਾਣਗੇ। ਲੁਧਿਆਣਾ, ਗੁਰਦਾਸਪੁਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਪ੍ਰੋਗਰਾਮ ਜਲਦੀ ਜਾਰੀ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...