Thursday, May 21, 2026
spot_img
spot_img
spot_img

Gangster Happy Passia ਨੂੰ ਅਮਰੀਕਾ ‘ਚ ਹਿਰਾਸਤ ਵਿਚ ਲਏ ਜਾਣ ਦੀ ਚਰਚਾ !

Date:

spot_img

Chandigarh News: Gangster Happy Passia; ਪੰਜਾਬ ਦੇ ਚਰਚਿਤ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਪਸ਼ੀਆ ਨੂੰ ਅਮਰੀਕਾ ਵਿਚ ਇੱਕ ਏਜੰਸੀ ਵੱਲੋਂ ਹਿਰਾਸਤ ਵਿਚ ਲਏ ਜਾਣ ਦੀਆਂ ਖ਼ਬਰਾਂ ਕੌਮੀ ਮੀਡੀਆ ਵਿਚ ਸਾਹਮਣੇ ਆ ਰਹੀਆਂ ਹਨ। USA ਦੀ ਜਾਂਚ ਏਜੰਸੀ FBI ਵੱਲੋਂ ਬਕਾਇਦਾ ਇਸ ਸਬੰਧੀ ਇੱਕ ਟਵੀਟ ਵੀ ਕੀਤਾ ਗਿਆ ਹੈ, ਜਿਸਦੇ ਵਿਚ ਹੈਪੀ ਪਸ਼ੀਆ ਦੀ ਫ਼ੋਟੋ ਵੀ ਦਿਖ਼ਾਈ ਗਈ ਹੈ।

ਇਹ ਵੀ ਪੜ੍ਹੋ Big News: ਬਠਿੰਡਾ ਦੇ ਥਾਣਾ ਸਿਵਲ ਲਾਈਨ ਦਾ SHO ਤੇ additional SHO ਮੁਅੱਤਲ

ਇਸਤੋਂ ਇਲਾਵਾ ਭਾਰਤ ਦੇ ਕੌਮੀ ਨਿਊਜ਼ ਚੈੱਨਲ ਇੰਡੀਆ ਟੂਡੇ ਵੱਲੋਂ ਗੈਂਗਸਟਰ ਹੈਪੀ ਪਸ਼ੀਆ ਨੂੰ ਲੈ ਕੇ ਦੇਰ ਰਾਤ ਪ੍ਰਕਾਸ਼ਤ ਕੀਤੀ ਖ਼ਬਰ ਮੁਤਾਬਕ ਅਮਰੀਕਾ ਦੀ ਇਮੀਗਰੇਸਨ ਐਂਡ ਕਸਟਮ ਇਨਫ਼ੋਰਸਮੈਂਟ ਵਿੰਗ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ।ਜਿਕਰਯੋਗ ਹੈ ਕਿ ਗੈਂਗਸਟਰ ਹੈਪੀ ਪਸ਼ੀਆ ਪੰਜਾਬ ਪੁਲਿਸ ਤੋਂ ਇਲਾਵਾ ਭਾਰਤ ਦੀ ਕੌਮੀ ਜਾਂਚ ਏਜੰਸੀ (NIA) ਦੀ Most Wanted ਸੂਚੀ ਵਿਚ ਸ਼ਾਮਲ ਹੈ।

ਇਹ ਵੀ ਪੜ੍ਹੋ ‘ਮਾਂ ਤਾਂ ਮਾਂ ਹੀ ਹੁੰਦੀ ਆਂ’; ਪੁੱਤ ਦੇ ‘ਗੁੱਸੇ’ ਦਾ ਸ਼ਿਕਾਰ ਹੋਈ ‘ਮਾਂ’ਕੋਈ ਕਾਰਵਾਈ ਨਾਂ ਕਰਨ ਲਈ ਕਰ ਰਹੀ ਹੈ ਅਰਜ਼ੋਈ!

NIA ਨੇ ਉਸ ਉਪਰ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ।ਉਸਦੇ ਵਿਰੁਧ ਪੰਜਾਬ ਦੇ ਵਿਚ ਹੀ 14 ਪਰਚੇ ਦਰਜ਼ ਹਨ, ਜਿੰਨ੍ਹਾਂ ਵਿਚ ਜਿਆਦਾਤਰ ਪੁਲਿਸ ਥਾਣਿਆਂ ‘ਤੇ ਗ੍ਰਨੇਡ ਹਮਲੇ ਸ਼ਾਮਲ ਹਨ। ਕੁੱਝ ਦਿਨ ਪਹਿਲਾਂ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਉਪਰ ਹੋਏ ਹਮਲੇ ਵਿਚ ਉਸਦਾ ਨਾਮ ਪੁਲਿਸ ਅਧਿਕਾਰੀਆਂ ਨੇ ਲਿਆ ਸੀ। ਇਸਤੋਂ ਇਲਾਵਾ ਚੰਡੀਗੜ੍ਹ ‘ਚ ਇੱਕ ਸਾਬਕਾ ਪੁਲਿਸ ਅਧਿਕਾਰੀ ਦੀ ਕੋਠੀ ਵਿਚ ਹੋਏ ਗ੍ਰਨੇਡ ਅਟੈਕ ਲਈ ਵੀ ਉਸਨੂੰ ਜਿੰਮੇਵਾਰ ਠਹਿਰਾਇਆ ਸੀ।

ਇਹ ਵੀ ਪੜ੍ਹੋ ਕੀ ਬਾਜਵਾ ਨੂੰ ਪੰਨੂ ਵਰਗੇ ਗ਼ੱਦਾਰ ਦਾ ਸਾਥ ਮੰਜੂਰ ਹੈ? ਜਿਹੜਾ ਬਾਬਾ ਸਾਹਿਬ ਵਿਰੁੱਧ ਜ਼ਹਿਰ ਉਗਲਦਾ ਹੈ:ਹਰਪਾਲ ਚੀਮਾ

ਕਿਹਾ ਜਾ ਰਿਹਾ ਕਿ ਹੈਪੀ ਪਸ਼ੀਆ ਜੋਕਿ ਮੂਲ ਰੂਪ ਵਿਚ ਪੰਜਾਬ ਦਾ ਰਹਿਣ ਵਾਲਾ ਹੈ ਤੇ ਮੌਜੂਦਾ ਸਮੇਂ ਅਮਰੀਕਾ ਵਿਚ ਰਹਿ ਰਿਹਾ, ਦੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ISI ਨਾਲ ਸਬੰਧ ਹਨ ਤੇ ਉਹ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਉਰਫ਼ ਰਿੰਦਾ ਦੇ ਸੰਪਰਕ ਵਿਚ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

spot_img

Share post:

spot_img

Popular

More like this
Related

Bathinda Police ਵੱਲੋਂ ਹਿੰਦੂ ਆਗੂ ਸੰਦੀਪ ਪਾਠਕ ਗ੍ਰਿਫਤਾਰ, ਜਾਣੋਂ ਮਾਮਲਾ

Bathinda News: Bathinda Police ਨੇ ਬੁੱਧਵਾਰ ਨੂੰ ਇੱਕ ਵੱਡੀ...