spot_img
spot_img

PCA ਪ੍ਰਧਾਨ ਅਮਰਜੀਤ ਮਹਿਤਾ ਦੇ ਯਤਨਾਂ ਸਦਕਾ ਬਠਿੰਡਾ ’ਚ ਲਗਾਤਾਰ ਦੂਜੀ ਵਾਰ ਹੋਵਗਾ IPL ਫੈਨ ਪਾਰਕ ਦਾ ਆਯੋਜਨ: ਮੇਅਰ ਮਹਿਤਾ

Date:

spot_img

👉19 ਤੇ 20 ਅਪ੍ਰੈਲ ਨੂੰ ਦੁਪਹਿਰ 2:30 ਵਜੇ ਦਰਸ਼ਕਾਂ ਲਈ ਖੁੱਲ੍ਹਣਗੇ ਗੇਟ, ਦੋਵਾਂ ਦਿਨਾਂ ਵਿੱਚ 4 ਮੈਚਾਂ ਦਾ ਕੀਤਾ ਜਾਵੇਗਾ ਸਿੱਧਾ ਪ੍ਰਸਾਰਣ
👉ਫੈਨ ਪਾਰਕ ਵਿੱਚ ਹੋਵੇਗੀ ਮੁਫ਼ਤ ਐਂਟਰੀ, ਲੱਕੀ ਡਰਾਅ ਵਿੱਚ ਜੇਤੂ ਦਰਸ਼ਕ ਨੂੰ ਦਿੱਤੀ ਜਾਵੇਗੀ ਖਿਡਾਰੀਆਂ ਵੱਲੋਂ ਦਸਤਖਤ ਕੀਤੀ ਜਰਸੀ

Bathinda News: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਦੇ ਯਤਨਾਂ ਸਦਕਾ, ਬਠਿੰਡਾ ਵਿੱਚ ਲਗਾਤਾਰ ਦੂਜੀ ਵਾਰ, 19 ਤੇ 20 ਅਪ੍ਰੈਲ ਨੂੰ ਪੁਲਿਸ ਪਬਲਿਕ ਸਕੂਲ ਦੇ ਖੇਡ ਮੈਦਾਨ ਵਿੱਚ ਵੱਡੇ ਪੱਧਰ ’ਤੇ ਆਈਪੀਐਲ ਫੈਨ ਪਾਰਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਰਾਹੀਂ ਇਸਦੀ ਜਾਣਕਾਰੀ ਦਿੰਦਿਆਂ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਬੀ.ਸੀ.ਸੀ.ਆਈ. ਦੇ ਸ੍ਰੀ ਸੱਤਿਆਪਾਲ ਨੇ ਦੱਸਿਆ ਕਿ ਬੀ.ਸੀ.ਸੀ.ਆਈ. ਦੇਸ਼ ਦੇ 50 ਸ਼ਹਿਰਾਂ ਵਿੱਚ ਫੈਨ ਪਾਰਕ ਦਾ ਆਯੋਜਨ ਕਰਦਾ ਹੈ ਅਤੇ ਬਠਿੰਡਾ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਬੀ.ਸੀ.ਸੀ.ਆਈ. ਨੇ ਲਗਾਤਾਰ ਦੂਜੀ ਵਾਰ ਆਈ.ਪੀ.ਐਲ. ਫੈਨ ਪਾਰਕ ਲਈ ਬਠਿੰਡਾ ਨੂੰ ਚੁਣਿਆ ਹੈ ਅਤੇ ਇਹ ਪੀ.ਸੀ.ਏ. ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ।

ਇਹ ਵੀ ਪੜ੍ਹੋ AGTF ਅਤੇ Tarn taran Police ਵੱਲੋਂ ਮੁਕਾਬਲੇ ਤੋਂ ਬਾਅਦ ਲੰਡਾ ਹਰੀਕੇ ਦੇ ਦੋ ਗੁਰਗੇ ਕਾਬੂ,ਦੋ ਪਿਸਤੌਲ ਬਰਾਮਦ 

ਮੇਅਰ ਸ੍ਰੀ ਮਹਿਤਾ ਨੇ ਦੱਸਿਆ ਕਿ ਇਸ ਵਾਰ ਪੁਲਿਸ ਪਬਲਿਕ ਸਕੂਲ ਦੇ ਕਾਪਸ ਕਲੱਬ ਵਿੱਚ ਫੈਨ ਪਾਰਕ ਲਈ ਇੱਕ ਵੱਡੀ ਸਕ੍ਰੀਨ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫੈਨ ਪਾਰਕ ਵਿੱਚ ਬਠਿੰਡਾ ਵਾਸੀਆਂ ਲਈ ਮੁਫ਼ਤ ਐਂਟਰੀ ਦਾ ਪ੍ਰਬੰਧ ਕੀਤਾ ਗਿਆ ਹੈ, ਜਦੋਂ ਕਿ ਸੁਰੱਖਿਆ ਕਾਰਨਾਂ ਕਰਕੇ, ਫੈਨ ਪਾਰਕ ਵਿੱਚ ਦਾਖਲ ਹੋਣ ਵਾਲੇ ਕ੍ਰਿਕਟ ਪ੍ਰੇਮੀਆਂ ਦੇ ਗੁੱਟ ’ਤੇ ਬੈਂਡ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਲੱਕੀ ਡਰਾਅ ਲਈ ਨਾਵਾਂ ਵਾਲੀਆਂ ਚਿੱਟਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇੱਕ ਲੱਕੀ ਡਰਾਅ ਕੱਢਿਆ ਜਾਵੇਗਾ ਅਤੇ ਜੇਤੂ ਦਰਸ਼ਕ ਨੂੰ ਇਨਾਮ ਵਜੋਂ ਕ੍ਰਿਕਟ ਖਿਡਾਰੀਆਂ ਦੇ ਦਸਤਖਤ ਵਾਲੀ ਜਰਸੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ Gangster Happy Passia ਨੂੰ ਅਮਰੀਕਾ ‘ਚ ਹਿਰਾਸਤ ਵਿਚ ਲਏ ਜਾਣ ਦੀ ਚਰਚਾ !

ਉਨ੍ਹਾਂ ਕਿਹਾ ਕਿ ਇਸ ਵਾਰ ਆਈਪੀਐਲ ਫੈਨ ਪਾਰਕ ਵਿੱਚ ਬੈਟ ਫਾਸਟ, ਫੇਸ ਪੇਂਟਿੰਗ, ਕ੍ਰਿਕਟ ਨੈੱਟ, 360 ਡਿਗਰੀ ਸੈਲਫੀ ਪੁਆਇੰਟ, ਕਿਡਜ਼ ਜ਼ੋਨ, ਸਟੇਜ ਸ਼ੋਅ ਵਰਗੀਆਂ ਵਧੀਆ ਮਨੋਰੰਜਨ ਗਤੀਵਿਧੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਫੈਨ ਪਾਰਕ ਵਿੱਚ 7,000 ਲੋਕਾਂ ਲਈ ਪ੍ਰਬੰਧ ਕੀਤੇ ਗਏ ਹਨ, ਜਦੋਂ ਕਿ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਬੈਠਣ ਦੀ ਵਿਵਸਥਾ ਵੀ ਕੀਤੀ ਗਈ ਹੈ। ਮੇਅਰ ਨੇ ਦੱਸਿਆ ਕਿ ਆਈਪੀਐਲ ਫੈਨ ਪਾਰਕ ਵਿੱਚ ਆਉਣ ਵਾਲੇ ਦਰਸ਼ਕਾਂ ਲਈ ਬਹੁਤ ਘੱਟ ਕੀਮਤ ’ਤੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਲਈ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਫੈਨ ਪਾਰਕ ਵਿੱਚ ਦਾਖਲਾ ਸ਼ਨੀਵਾਰ, 19 ਅਪ੍ਰੈਲ ਅਤੇ ਐਤਵਾਰ, 20 ਅਪ੍ਰੈਲ ਨੂੰ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ ਐਕਟਰ ਸੰਨੀ ਦਿਊਲ, ਰਣਦੀਪ ਹੁੱਡਾ ਸਹਿਤ ਜਲੰਧਰ ਪੁਲਿਸ ਵੱਲੋਂ ਡਾਇਰੈਕਟਰ ਤੇ ਪ੍ਰਡਿਊਸਰ ਵਿਰੁਧ ਪਰਚਾ ਦਰਜ਼

19 ਅਪ੍ਰੈਲ ਨੂੰ, ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਜ਼ ਟੀਮ ਤੇ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਟੀਮ ਵਿਚਕਾਰ ਆਈਪੀਐਲ ਦੇ ਦੋਵੇਂ ਮੈਚਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਜਦੋਂ ਕਿ ਐਤਵਾਰ 20 ਅਪ੍ਰੈਲ ਨੂੰ, ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਟੀਮ ਤੇ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਟੀਮ ਵਿਚਕਾਰ ਆਈਪੀਐਲ ਦੇ ਦੋਵੇਂ ਮੈਚ ਦਰਸ਼ਕਾਂ ਨੂੰ ਲਾਈਵ ਦਿਖਾਏ ਜਾਣਗੇ। ਮੇਅਰ ਸ਼੍ਰੀ ਮਹਿਤਾ ਨੇ ਕਿਹਾ ਕਿ ਮੀਡੀਆ ਕਰਮਚਾਰੀਆਂ ਲਈ ਇੱਕ ਕਮਾਂਡ ਸੈਂਟਰ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਮੀਡੀਆ ਕਰਮਚਾਰੀਆਂ ਦੇ ਫੇਸ ਪੇਂਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਆਈਪੀਐਲ ਫੈਨ ਪਾਰਕ ਦਾ ਦੌਰਾ ਕਰਨ ਅਤੇ ਆਨੰਦ ਲੈਣ, ਜਿਨ੍ਹਾਂ ਲਈ ਬਹੁਤ ਵਧੀਆ ਪ੍ਰਬੰਧ ਬਿਲਕੁਲ ਮੁਫ਼ਤ ਕੀਤੇ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਚ ਆਪ ਨੂੰ ਮੁੜ ਮਿਲੀ ਵੱਡੀ ਜਿੱਤ

Punjab News: ਬੀਤੇ ਕੱਲ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ...

ਬਹਿਬਲ ਕਲਾਂ ਗੋ*ਲੀ ਕਾਂਡ; SIT ਵੱਲੋਂ ਸਾਬਕਾ ਅਕਾਲੀ ਵਿਧਾਇਕ ਤਲਬ

Faridkot News: ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ...

Bathinda-Chandigarh ਰੋਡ ‘ਤੇ ਤੜਕਸਾਰ ਵਾਪਰਿਆ ਵੱਡਾ ਹਾਦਸਾ

Bathinda News: Bathinda-Chandigarh ਰੋਡ 'ਤੇ ਤੜਕਸਾਰ ਇੱਕ ਵੱਡਾ ਹਾਦਸਾ...