Thursday, April 16, 2026
spot_img
spot_img

ਗੁੰਮਸ਼ੁਦਾ ਦੇ ਪੋਸਟਰ ਲਾਉਣ ਵਾਲੇ ਭਾਜਪਾ ਆਗੂ ਦੇ ਘਰ ਪੁੱਜੇ ਰਾਜਾ ਵੜਿੰਗ, ਅੱਗਿਓ ਆ ਗਿਆ ਰਵਨੀਤ ਬਿੱਟੂੁ ਦਾ ਫ਼ੋਨ

Date:

spot_img

Ludhiana News: ਪਿਛਲੇ ਦਿਨੀਂ ਹਲਕੇ ਵਿਚੋਂ ਗੁੰਮਸ਼ੁਦਗੀ ਦੇ ਪੋਸਟਰ ਲਗਾਉਣ ਵਾਲੇ ਭਾਜਪਾ ਆਗੂ ਕਪਿਲ ਕਟਿਆਲ ਦੇ ਘਰ ਲੁਧਿਆਣਾ ਤੋਂ ਐਮ.ਪੀ ਤੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਪੁੱਜ ਗਏ। ਇਸ ਦੌਰਾਨ ਉਨ੍ਹਾਂ ਉਕਤ ਆਗੂ ਤੋਂ ਆਪਣੀ ਹਲਕੇ ’ਚ ਗੈਰ-ਮੌਜੂਦਗੀ ਬਾਰੇ ਗੱਲਬਾਤ ਕੀਤੀ। ਰਾਜਾ ਵੜਿੰਗ ਦੀ ਇਸ ਫੇਰੀ ਦੌਰਾਨ ਲੁਧਿਆਣਾ ਤੋਂ ਕਾਂਗਰਸ ਦੇ ਸੀਨੀਅਰ ਆਗੂ ਸੁਰਿੰਦਰ ਡਾਬਰ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਹਿਤ ਹੋਰ ਆਗੂ ਵੀ ਨਾਲ ਮੌਜੂਦ ਰਹੇ।

ਇਹ ਵੀ ਪੜ੍ਹੋ  ਨਸ਼ਾ ਤਸਕਰੀ ਕੇਸ ’ਚ ਫ਼ੜੀ ਪੁਲਿਸ ਵਾਲੀ ‘ਅਮਨੇ’ ਦੇ ਫ਼ਰੈਡ ਦਾ ਪੁਲਿਸ ਨੂੰ ਮਿਲਿਆ ਤਿੰਨ ਰੋਜ਼ਾਂ ਰਿਮਾਂਡ, ਹੁਣ ਖੁੱਲਣਗੇ ਭੇਤ

ਸੋਸਲ ਮੀਡੀਆ ’ਤੇ ਲਾਈਵ ਚੱਲ ਰਹੀ ਇਸ ‘ਮਿਲਣੀ’ ਦੀ ਵੀਡੀਓ ਦੌਰਾਨ ਹੀ ਰਾਜਾ ਵੜਿੰਗ ਦੇ ਹੱਥੋਂ ‘ਸਿਆਸੀ’ ਤੌਰ ’ਤੇ ਮਾਤ ਖਾਣ ਵਾਲੇ ਰਵਨੀਤ ਬਿੱਟੂ ਦੀ ਵੀ ਕਪਿਲ ਕਟਿਆਲ ਨਾਲ ਫ਼ੋਨ ’ਤੇ ਗੱਲ ਹੋ ਗਈ। ਇਸ ਮੌਕੇ ਜਿੱਥੇ ਰਾਜਾ ਵੜਿੰਗ ਦੀ ਹਾਜ਼ਰੀ ’ਚ ਕਪਿਲ ਕਟਿਆਲ ਨੇ ਰਵਨੀਤ ਬਿੱਟੂ ਨੂੰ ਇਸ ਮਿਲਣੀ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਆਪਣੀਆਂ ਤਿੰਨ ਪੀੜੀਆਂ ਤੋਂ ਜਨਸੰਘ ਨਾਲ ਜੁੜੇ ਹੋਣ ਬਾਰੇ ਵੀ ਦਸਿਆ। ਕੈਮਰੇ ਦੇ ਸਾਹਮਣੇ ਹੀ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਵਿਚਕਾਰ ਦੂਆ ਸਲਾਮ ਹੋਈ।

ਇਹ ਵੀ ਪੜ੍ਹੋ ਪਹਿਲਗਾਮ ਹਮਲਾ; ਸਾਉਦੀ ਅਰਬ ਦਾ ਦੌਰਾ ਅੱਧ-ਵਿਚਾਲੇ ਛੱਡ ਦੇਸ ਪਰਤੇ ਮੋਦੀ

ਜਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਕਪਿਲ ਕਟਿਆਲ ਅਤੇ ਹੋਰਨਾਂ ਵਿਅਕਤੀਆਂ ਵੱਲੋਂ ਰਾਜਾ ਵੜਿੰਗ ਦੀ ਹਲਕੇ ਵਿਚੋਂ ਗੁੰਮਸ਼ੁਦਗੀ ਵਾਲੇ ਪੋਸਟਰ ਲਗਾਏ ਸਨ। ਜਿਸਤੋਂ ਬਾਅਦ ਬੀਤੇ ਕੱਲ ਲੁਧਿਆਣਾ ਪੁੱਜੇ ਰਾਜਾ ਵੜਿੰਗ ਨੇ ਕਪਿਲ ਕਟਿਆਲ ਨੂੰ ਫ਼ੋਨ ਲਗਾ ਕੇ ਇਸਦੇ ਪਿੱਛੇ ਕਾਰਨਾਂ ਬਾਰੇ ਜਾਣਿਆ। ਇਸ ਗੱਲਬਾਤ ਦੌਰਾਨ ਹੀ ਭਾਜਪਾ ਆਗੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਣੇ ਘਰ ਆਉਣ ਦੀ ਦਾਅਵਤ ਦਿੱਤੀ, ਜਿਸਤੋਂ ਬਾਅਦ ਇਹ ਸਾਰੇ ਆਗੂ ਉਸਦੇ ਘਰ ਚਾਹ ਉਪਰ ਪੁੱਜੇ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਨੇ ਅਮਰੀਕਾ ਅਧਾਰਤ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼; ਪੰਜ ਪਿਸਤੌਲਾਂ ਸਮੇਤ ਇੱਕ ਕਾਬੂ

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ , ‘‘ ਬੇਸ਼ੱਕ ਉਸਦੇ ਕੋਲ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਵੀ ਜਿੰਮੇਵਾਰੀ ਹੈ ਤੇ ਨਾਲ ਹੀ ਗਿੱਦੜਬਾਹਾ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿਚ ਜਾਣਾ ਪੈਂਦਾ, ਪ੍ਰੰਤੂ ਇਸਦੇ ਬਾਵਜੂਦ ਉਹ ਹਮੇਸ਼ਾ ਲੁਧਿਆਣਾ ਦੇ ਵਿਚ ਮੌਜੂਦ ਰਹੇ ਹਨ। ’’ ਰਾਜਾ ਵੜਿੰਗ ਨੇ ਕਿਹਾ ਕਿ ਉਹ ਹਫ਼ਤੇ ਦੇ ਸੱਤ ਦਿਨ ਹੀ ਕੰਮ ਕਰਦੇ ਹਨ ਤੇ ਲੁਧਿਆਣਾ ਵਿਚ ਉਸਦੀ ਮੌਜੂਦਗੀ ਸੋਸਲ ਮੀਡੀਆ ਵੀ ਗਵਾਹ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕਪਿਲ ਕਟਿਆਲ ਭਾਜਪਾ ਦੇ ਸਰਗਰਮ ਮੈਂਬਰ ਹਨ ਪ੍ਰੰਤੂ ਉਹ ਉਸਦੇ ਹਲਕੇ ਦੇ ਬਾਸਿੰਦੇ ਵੀ ਹਨ, ਜਿਸਦੇ ਚੱਲਦੇ ਉਨ੍ਹਾਂ ਕੁੱਝ ਮੁਸ਼ਕਿਲਾਂ ਸਾਹਮਣੇ ਰੱਖੀਆਂ, ਜਿਸ ਦਾ ਹਰ ਹਾਲਾਤ ਵਿਚ ਹੱਲ ਕਰਵਾਇਆ ਜਾਵੇਗਾ। ਰਾਜਾ ਵੜਿੰਗ ਦੀ ਇਸ ਫ਼ੇਰੀ ਦੀ ਸਿਆਸੀ ਗਲਿਆਰਿਆਂ ਵਿਚ ਵੱਡੀ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...