ਪਹਿਲਗਾਮ ਹਮਲਾ; ਸਾਉਦੀ ਅਰਬ ਦਾ ਦੌਰਾ ਅੱਧ-ਵਿਚਾਲੇ ਛੱਡ ਦੇਸ ਪਰਤੇ ਮੋਦੀ

Date:

spot_img

👉ਏਅਰਪੋਰਟ ’ਤੇ ਕੀਤੀ ਮਹੱਤਵਪੁੂਰਨ ਮੀਟਿੰਗ, ਅਮਿਤ ਸ਼ਾਹ ਪੁੱਜੇ ਸ਼੍ਰੀਨਗਰ
National News: pahalgam attack news; ਮੰਗਲਵਾਰ ਨੂੰ ਦੁਪਿਹਰ ਕਰੀਬ ਪੌਣੇ ਤਿੰਨ ਵਜੇਂ ਫ਼ੌਜੀ ਵਰਦੀ ’ਚ ਆਏ ਨਕਾਬਪੋਸ਼ ਅੱਤਵਾਦੀਆਂ ਵੱਲੋਂ ਪਹਿਲਗਾਮ ’ਚ ਘੁੰਮਣ ਆਏ ਸੈਲਾਨੀਆਂ ਦੇ ਕੀਤੇ ਸਮੂਹਿਕ ਕਤਲੇਆਮ ਤੋਂ ਬਾਅਦ ਪੂਰੀ ਦੁਨੀਆ ’ਚ ਇਸਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸ ਹਮਲੇ ਵਿਚ ਦੋ ਵਿਦੇਸ਼ੀ ਨਾਗਰਿਕਾਂ ਅਤੇ ਦੋ ਸਥਾਨਕ ਵਾਸੀਆਂ ਸਹਿਤ ਕੁੱਲ 27 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਦਰਜ਼ਨ ਤੋਂ ਵੱਧ ਜਖ਼ਮੀ ਵੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ ਡੀਜੀਪੀ ਗੌਰਵ ਯਾਦਵ ਨੇ ਫਰੀਦਕੋਟ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅਤੇ ਮੋਗਾ ਵਿੱਚ ਸਮਾਰਟ ਪੁਲਿਸ ਕੰਟਰੋਲ ਰੂਮ ਦਾ ਕੀਤਾ ਉਦਘਾਟਨ

ਇਸਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਘਟਨਾ ਦੇ ਦੌਰਾਨ ਆਪਣਾ ਸਾਉਦੀ ਅਰਬ ਦਾ ਦੌਰਾ ਅੱਧ-ਵਿਚਕਾਰ ਛੱਡ ਕੇ ਵਾਪਸ ਦੇਸ ਪਰਤ ਆਏ ਹਨ।ਉਨ੍ਹਾਂ ਦਿੱਲੀ ਏਅਰਪੋਰਟ ’ਤੇ ਉਤਰਦਿਆਂ ਹੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ, ਜਿਸਦੇ ਵਿਚ ਵਿਦੇਸ਼ ਮੰਤਰੀ ਜੈਸ਼ੰਕਰ, ਰਾਸਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੋਂ ਇਲਾਵਾ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਸਹਿਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ। ਪਤਾ ਲੱਗਿਆ ਹੈਕਿ ਉਹ ਥੋੜੀ ਦੇਰ ਬਾਅਦ ਕੈਬਨਿਟ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਦੀ ਵੀ ਪ੍ਰਧਾਨਗੀ ਕਰਨਗੇ।

ਇਹ ਵੀ ਪੜ੍ਹੋ ਬਠਿੰਡਾ ਪੁਲਿਸ ਨੇ CEIR ਪੋਰਟਲ ਦੀ ਮੱਦਦ ਨਾਲ ਗੁੰਮ ਹੋਏ 107 ਮੋਬਾਈਲ ਕੀਤੇ ਫੋਨ ਬਰਾਮਦ, ਐਸਐਸਪੀ ਨੇ ਕੀਤੇ ਮਾਲਕਾਂ ਦੇ ਹਵਾਲੇ

ਮੋਦੀ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਹਮਲਾਵਾਰਾਂ ਨੂੰ ਅੰਜਾਮ ਭੁਗਤਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੀਤੇ ਕੱਲ ਹੀ ਸ਼੍ਰੀਨਗਰ ਪੁੱਜ ਗਏ ਹਨ, ਜਿੱਥੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਉਪ ਗਵਰਨਰ ਦੀ ਹਾਜ਼ਰੀ ਵਿਚ ਸੁਰੱਖਿਆ ਮਾਮਲਿਆਂ ਬਾਰੇ ਉੱਚ ਪੱਧਰੀ ਮੀਟਿੰਗ ਕੀਤੀ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਕੇਸ ’ਚ ਫ਼ੜੀ ਪੁਲਿਸ ਵਾਲੀ ‘ਅਮਨੇ’ ਦੇ ਫ਼ਰੈਡ ਦਾ ਪੁਲਿਸ ਨੂੰ ਮਿਲਿਆ ਤਿੰਨ ਰੋਜ਼ਾਂ ਰਿਮਾਂਡ, ਹੁਣ ਖੁੱਲਣਗੇ ਭੇਤ

ਐਨਆਈਏ ਵੱਲੋਂ ਵੀ ਇਸ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਇਹ ਕਸ਼ਮੀਰ ਵਿਚ ਕਈ ਸਾਲਾਂ ਬਾਅਦ ਵੱਡਾ ਅੱਤਵਾਦੀ ਹਮਲਾ ਹੈ। ਇਸਤੋਂ ਪਹਿਲਾਂ 14 ਫ਼ਰਵਰੀ 2019 ਵਿਚ ਅੱਤਵਾਦੀਆਂ ਨੇ ਪੁਲਵਾਮਾ ਵਿਚ ਘਾਤ ਲਗਾ ਕੇ ਕੀਤੇ ਹਮਲੇ ਵਿਚ 47 ਸੀਆਰਪੀਐਫ਼ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਹਮਲੇ ਤੋਂ ਬਾਅਦ ਜਿੱਥੇ ਮੁੰਬਈ ਅਤੇ ਦਿੱਲੀ ਦੇ ਵਿਚ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ, ਉਥੇ ਜੰਮੂ-ਕਸ਼ਮੀਰ ‘ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਉਪਰ ਵੀ ਫ਼ੌਜ ਦੀ ਗਸ਼ਤ ਵਧ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

ਰੇਲਵੇ ਸਟੇਸ਼ਨਾਂ ’ਤੇ ਖੁੱਲ੍ਹਣਗੀਆਂ ਕਰਿਆਨੇ ਦੀਆਂ ਦੁਕਾਨਾਂ

ਨਿਊਜ਼ ਡੈਸਕ : ਰੇਲ ਯਾਤਰੀਆਂ ਲਈ ਇੱਕ ਨਵੀਂ ਸਹੂਲਤ...

ਰਾਜਾ ਵੜਿੰਗ ਵੱਲੋਂ ਅਫ਼ੀਮ ਤੇ ਭੁੱਕੀ ਦੇ ਪਰਮਿਟ ਜਾਰੀ ਕਰਨ ਦੀ ਵਕਾਲਤ

ਨਿਊਜ਼ ਡੈਸਕ :  ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਜੰਗ ਤਾਂ...