Big News: ਪੁਲਿਸ ਵਾਲੀ Chitta Queen ‘ਅਮਨੇ’ ਦੀਆਂ ਮੁਸ਼ਕਿਲਾਂ ਵਧੀਆਂ, ਵਿਜੀਲੈਂਸ ਨੇ ਵੀ ਖੋਲੀ ਪੜਤਾਲ

Date:

spot_img

Bathinda News: ਪਿਛਲੇ ਕਰੀਬ 20 ਦਿਨਾਂ ਤੋਂ ਸ਼ੋਸਲ ਮੀਡੀਆ ’ਤੇ ਹਰ ਇੱਕ ਦਾ ਧਿਆਨ ਖਿੱਚ ਰਹੀ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਵਧਦੀਆਂ ਦਿਖ਼ਾਈ ਦੇ ਰਹੀਆਂ ਹਨ। ਲੰਘੀ 2 ਅਪ੍ਰੈਲ ਨੂੰ ਬਾਦਲ ਰੋਡ ’ਤੇ 17.71 ਗ੍ਰਾਂਮ ‘ਚਿੱਟੇ’ ਸਹਿਤ ‘ਕਾਲੀ ’ ਥਾਰ ਵਿਚੋਂ ਫ਼ੜੀ ਗਈ ਅਮਨਦੀਪ ਦੇ ਵਿਰੁਧ ਹੁਣ ਵਿਜੀਲੈਂਸ ਨੇ ਵੀ ਪੜਤਾਲ ਖੋਲ ਦਿੱਤੀ ਹੈ। ਦੋ ਦਿਨ ਪਹਿਲਾਂ ਉਸਦੇ ਦੋਸਤ ਬਲਵਿੰਦਰ ਸਿੰਘ ਉਰਫ਼ ਸੋਨੂੰ ਨੂੰ ਵੀ ਬਠਿੰਡਾ ਪੁਲਿਸ ਨੇ ਮੁਹਾਲੀ ਤੋਂ ਗ੍ਰਿਫਤਾਰ ਕਰ ਲਿਆ ਹੈ ਤੇ ਹੁਣ ਉਹ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਉਪਰ ਹੈ। ਚਰਚਾ ਹੈ ਕਿ ਸੋਨੂੰ ਕਾਂਸਟੇਬਲ ਅਮਨਦੀਪ ਕੌਰ ਦੇ ਕਾਫ਼ੀ ਰਾਜ਼ ਖੋਲ ਸਕਦਾ ਹੈ।

ਇਹ ਵੀ ਪੜ੍ਹੋ ਪਹਿਲਗਾਮ ਹਮਲਾ; ਸਾਉਦੀ ਅਰਬ ਦਾ ਦੌਰਾ ਅੱਧ-ਵਿਚਾਲੇ ਛੱਡ ਦੇਸ ਪਰਤੇ ਮੋਦੀ

ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਵਿਜੀਲੈਂਸ ਵੱਲੋਂ ਕਾਂਸਟੇਬਲ ਅਮਨਦੀਪ ਕੌਰ ਦੇ ਖਿਲਾਫ਼ ਪੜਤਾਲ ਖੋਲ ਦਿੱਤੀ ਹੈ। ਸੂਚਨਾ ਮੁਤਾਬਕ ਇਸ ਪੜਤਾਲ ਦੌਰਾਨ ਕਾਫ਼ੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀ ਇਸ ਮਾਮਲੇ ਵਿਚ ‘ਮੂੰਹ’ ਖੋਲਣ ਲਈ ਤਿਆਰ ਨਹੀਂ, ਪ੍ਰੰਤੂ ਸੂਤਰਾਂ ਮੁਤਾਬਕ ਸਾਹਮਣੇ ਆਈ ਜਾਣਕਾਰੀ ਇਸ ਸਾਬਕਾ ਮਹਿਲਾ ਕਾਂਸਟੇਬਲ ਦੀ ਜਾਇਦਾਦ ਬਾਰੇ ਕਾਫ਼ੀ ਵੱਡੇ ਖ਼ੁਲਾਸੇ ਹੋਏ ਹਨ। ਸੂਤਰਾਂ ਮੁਤਾਬਕ ਜਿੱਥੇ ਬਠਿੰਡਾ ਸ਼ਹਿਰ ਦੀ ਪਾਸ਼ ਕਲੌਨੀ ਵਿਰਾਟ ਗਰੀਨ ’ ਚ ਸਥਿਤ 217 ਗਜ਼ ਦੀ ਆਲੀਸ਼ਨ ਕੋਠੀ ਦੀ ਮਾਲਕ ਵੀ ਅਮਨਦੀਪ ਕੌਰ ਦੱਸੀ ਜਾ ਰਹੀ ਹੈ, ਉਥੇ ਇੱਕ ਹੋਰ ਕਲੌਨੀ ਵਿਚ ਇੱਕ 245 ਨੰਬਰ ਪਲਾਟ ਦੀ ਚਰਚਾ ਵੀ ਚੱਲੀ ਹੈ।

ਇਹ ਵੀ ਪੜ੍ਹੋ ਗੁੰਮਸ਼ੁਦਾ ਦੇ ਪੋਸਟਰ ਲਾਉਣ ਵਾਲੇ ਭਾਜਪਾ ਆਗੂ ਦੇ ਘਰ ਪੁੱਜੇ ਰਾਜਾ ਵੜਿੰਗ, ਅੱਗਿਓ ਆ ਗਿਆ ਰਵਨੀਤ ਬਿੱਟੂੁ ਦਾ ਫ਼ੋਨ 

ਇਸੇ ਤਰ੍ਹਾਂ ਇਸਦੇ ਖਾਤੇ ਵਿਚ ਵੀ ਥੋੜੇ ਸਮੇਂ ਦੌਰਾਨ ਲੱਖਾਂ ਦੀ ਟ੍ਰਾਂਜਕਸ਼ਨ ਹੋਈ ਹੈ। ਥਾਰ ਅਤੇ ਸਕੂਟੀ ਵੀ ਇਸਦੇ ਆਪਣੇ ਨਾਂ ਉਪਰ ਦੱਸੇ ਜਾ ਰਹੇ ਹਨ। ਮਹਿਲਾ ਕਾਂਸਟੇਬਲ ਦੇ ਘਰੋਂ ਦੋ ਹੋਰ ਮਹਿੰਗੇ ਫ਼ੋਨ ਮਿਲੇ ਹਨ ਜਦਕਿ ਦੋ ਫ਼ੋਨ ਨਸ਼ੇ ਦੀ ਬਰਾਮਦਗੀ ਮੌਕੇ ਹੀ ਮਿਲੇ ਸਨ, ਜਿੰਨ੍ਹਾਂ ਨੂੰ ਜਾਂਚ ਲਈ ਡੀਗੜ੍ਹ ਸਥਿਤ ਫ਼ੋਰੇਂਸਕ ਲੈਬ ਵਿਚ ਭੇਜੇ ਗਏ ਹਨ। ਬੇਸ਼ੱਕ ਪੁਲਿਸ ਅਧਿਕਾਰੀ ਮਾਮਲਾ ਹਾਈਪ੍ਰੋਫ਼ਾਈਲ ਹੋਣ ਕਾਰਨ ਇਸਦੇ ਵਿਚ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ ਪ੍ਰੰਤੂ ਕਿਹਾ ਜਾ ਰਿਹਾ ਕਿ ਮਹਿੰਗੀਆਂ ਘੜੀਆਂ, ਐਨਕਾਂ, ਪ੍ਰਫ਼ਿਊਮ ਸਹਿਤ ਇੱਕ ਮਹਿੰਗਾ ‘ਕੁੱਤਾ’ ਆਦਿ ਤੋਂ ਇਲਾਵਾ ਵਿਜੀਲੈਂਸ ਇਸਦੇ ਘਰ ਵਿਚੋਂ ਮੌਜੂਦ ਹੋਰ ਬੇਸ਼ਕੀਮਤੀ ਸਮਾਨ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ ਡੀਜੀਪੀ ਗੌਰਵ ਯਾਦਵ ਨੇ ਫਰੀਦਕੋਟ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅਤੇ ਮੋਗਾ ਵਿੱਚ ਸਮਾਰਟ ਪੁਲਿਸ ਕੰਟਰੋਲ ਰੂਮ ਦਾ ਕੀਤਾ ਉਦਘਾਟਨ

ਵਿਜੀਲੈਂਸ ਦੀ ਇਸ ਪੜਤਾਲ ਉਪਰ ਬਠਿੰਡਾ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਵਿਜੀਲੈਂਸ ਚੀਫ਼ ਸਹਿਤ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਦੀ ਵੀ ਨਿਗ੍ਹਾ ਟਿਕੀ ਹੋਈ ਹੈ। ਬੇਸ਼ੱਕ ਇਸ ਜਾਂਚ ਦਾ ਜਿੰਮਾ ਵਿਜੀਲੈਂਸ ਦੇ ਇੱਕ ਡੀਐਸਪੀ ਨੂੰ ਸੌਪਿਆ ਹੋਇਆ ਹੈ ਪ੍ਰੰਤੂ ਉਨ੍ਹਾਂ ਵੱਲੋਂ ਅੱਗੇ ਇੱਕ ਮਹਿਲਾ ਇੰਸਪੈਕਟਰ ਕੋਲੋਂ ਇਸਦੀ ਪੜਤਾਲ ਕਰਵਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਕੁੱਝ ਦਿਨਾਂ ਵਿਚ ਵਿਜੀਲੈਂਸ ਆਪਣੀ ਪੜਤਾਲ ਰੀਪੋਰਟ ਨੂੰ ਹੈਡਕੁਆਟਰ ਭੇਜਣ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

ਦਿੱਲੀ ਦੇ ਉਪ ਰਾਜਪਾਲ ਨੇ ਕੀਤੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

Chandigarh News:ਦਿੱਲੀ ਦੇ ਲੈਫਟੀਨੈਂਟ ਗਵਰਨਰ, ਸ਼੍ਰੀ ਤਰਨਜੀਤ ਸਿੰਘ ਸੰਧੂ...

ਇਨਸਾਫ਼ ਲਈ ਪੁਲਿਸ ਥਾਣੇ ਆਈ ਔਰਤ ਤੇ ਉਸਦੇ ਪ੍ਰਵਾਰ ਉਪਰ ਹਮਲਾ

Jalandhar News:ਜਿਲਾ ਜਲੰਧਰ ਵਿੱਚ ਇਨਸਾਫ ਲਈ ਪੁਲਿਸ ਸਟੇਸ਼ਨ ਆਈ...

Punjab ‘ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਹੋਈ ਮੌ+ਤ,15 ਜ਼ਖਮੀ

Fazilka News:ਅੱਜ ਸਵੇਰੇ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਪਿੰਡ ਜੰਗੇਵਾਲਾ...