spot_img
spot_img

ਬਠਿੰਡਾ ਦੇ ਮਾਧਵਨ ਗੁਪਤਾ ਨੇ ਯੂਪੀਐਸਸੀ ’ਚ 410ਵਾਂ ਰੈਂਕ ਹਾਸਲ ਕਰਕੇ ਗੱਡੇ ਸਫ਼ਲਤਾ ਦੇ ਝੰਡੇ

Date:

spot_img

Bathinda News: ਮੰਗਲਵਾਰ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਪ੍ਰਸਿੱਧ ਸਿਵਲ ਸਰਵਿਸ ਪ੍ਰੀਖਿਆ ਦੇ ਨਤੀਜਿਆਂ ਨੇ ਮੰਗਲਵਾਰ ਦੁਪਹਿਰ ਬਠਿੰਡਾ ਵਾਸੀਆਂ ਲਈ ਮਾਣ ਭਰਿਆ ਮੌਕਾ ਲਿਆ। ਬਠਿੰਡਾ ਦੇ ਹੋਣਹਾਰ ਵਿਦਿਆਰਥੀ ਮਾਧਵਨ ਗੁਪਤਾ ਨੇ 2024-25 ਦੀ UPSC ਪ੍ਰੀਖਿਆ ਵਿੱਚ 410ਵਾਂ ਰੈਂਕ ਹਾਸਲ ਕਰਕੇ ਸ਼ਹਿਰ ਦਾ ਮਾਣ ਵਧਾਇਆ ਹੈ।ਮਾਧਵਨ ਇਸ ਸਮੇਂ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦਿੱਲੀ ਵਿੱਚ ਐਮਬੀਬੀਐਸ ਦੇ ਆਖਰੀ ਸਾਲ ਵਿੱਚ ਪੜ੍ਹ ਰਹੇ ਹਨ। ਮੈਡੀਕਲ ਪੜਾਈ ਦੇ ਨਾਲ-ਨਾਲ ਉਹਨਾਂ ਨੇ ਯੂਪੀਐਸਸੀ ਵਰਗੀ ਚੁਣੌਤੀਪੂਰਨ ਪ੍ਰੀਖਿਆ ਲਈ ਤਿਆਰੀ ਆਨਲਾਈਨ ਸਰੋਤਾਂ ਰਾਹੀਂ ਕੀਤੀ।ਆਪਣੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਮਾਧਵਨ ਨੇ ਦਿਨ-ਰਾਤ ਮਿਹਨਤ ਕੀਤੀ।

ਇਹ ਵੀ ਪੜ੍ਹੋ  ਪਹਿਲਗਾਮ ’ਚ ਵਾਪਰੀ ਦੁਖਦਾਈ ਘਟਨਾ ਤੋਂ ਬਾਅਦ ਪੰਜਾਬ ’ਚ ਸੁਰੱਖਿਆ ਅਲਰਟ, ਮੁੱਖ ਮੰਤਰੀ ਨੇ ਕੀਤੀ ਮੀਟਿੰਗ

ਚੇਤੇ ਰਹੇ ਕਿ ਇਹ ਪਹਿਲੀ ਵਾਰੀ ਨਹੀਂ ਕਿ ਮਾਧਵਨ ਨੇ ਰਾਸ਼ਟਰੀ ਪੱਧਰ ’ਤੇ ਮਾਣ ਜ਼ਟਾਇਆ ਹੋਵੇ। ਨੀਟ (NEET) ਪ੍ਰੀਖਿਆ ਦੌਰਾਨ ਉਹਨਾਂ ਨੇ ਆਲ ਇੰਡੀਆ 9ਵਾਂ ਰੈਂਕ ਹਾਸਲ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਭਾਰਤ ਦੇ ਪ੍ਰਮੁੱਖ ਮੈਡੀਕਲ ਕਾਲਜ ਵਿੱਚੋਂ ਇਕ ਵਿੱਚ ਦਾਖਲਾ ਮਿਲਿਆ।ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਮਾਧਵਨ ਨੇ ਆਪਣੀ ਸਫਲਤਾ ਦਾ ਸਿਰਾ ਆਪਣੇ ਮਾਪਿਆਂ ਮਾਤਾ ਸ਼ਿਵਾਨੀ ਗੁਪਤਾ ਅਤੇ ਪਿਤਾ ਪ੍ਰਦੀਪ ਗੁਪਤਾ ਨੂੰ ਦਿੱਤਾ ਹੈ । ਉਨ੍ਹਾਂ ਦੇ ਪਿਤਾ ਨੇ ਦਿਲੀ ਜਜਬਾਤਾਂ ਨਾਲ ਕਿਹਾ, “ਇਹ ਸਫਲਤਾ ਮਾਧਵਨ ਦੀ ਲਗਨ, ਨਿਰੰਤਰ ਮਿਹਨਤ ਅਤੇ ਅਡਿੱਗ ਇਰਾਦਿਆਂ ਦਾ ਨਤੀਜਾ ਹੈ। ਉਸ ਨੇ ਸਿਰਫ ਸਾਡੇ ਨਹੀਂ, ਸਾਰੇ ਬਠਿੰਡੇ ਦਾ ਮਾਣ ਵਧਾਇਆ ਹੈ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Chandigarh ਦੇ ਸੈਕਟਰ 10-ਡੀ ਵਿੱਚ ਵਣ-ਮਹੋਤਸਵ ਮੌਕੇ ਬੱਚਿਆਂ ਅਤੇ ਵਸਨੀਕਾਂ ਨੇ ਲਗਾਏ ਰੁੱਖ

Chandigarh News: ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (ਆਰ.ਡਬਲਯੂ.ਏ.) ਸੈਕਟਰ 10-ਡੀ ਵੱਲੋਂ...