WhatsApp Image 2024-10-26 at 19.49.35
BANNER_3X2 FEET_GEN_PUNJABI & hindi (1)_page-0001
WhatsApp Image 2024-10-26 at 19.44.07
previous arrow
next arrow
Punjabi Khabarsaar
ਪੰਜਾਬ

ਡੀਏਪੀ ਸਪਲਾਈ ਵਿੱਚ ਘਪਲੇਬਾਜ਼ੀ ਕਰਨ ਦੇ ਦੋਸ਼ ਵਿੱਚ 12 ਫਰਮਾਂ ਵਿਰੁੱਧ ਐਫਆਈਆਰ ਦਰਜ

3 Views

ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸੁਰੂ
ਕਾਰਵਾਈ ਨਾ ਕਰਨ ਲਈ ਪਟਿਆਲਾ ਦੇ ਖੇਤੀਬਾੜੀ ਅਫਸਰ ਖਲਿਾਫ ਪ੍ਰਸਾਸਨਿਕ ਕਾਰਵਾਈ ਕੀਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਨਵੰਬਰ: ਡੀਏਪੀ ਦੀ ਵੱਧ ਕੀਮਤ, ਜਮਾਂਖੋਰੀ ਅਤੇ ਟੈਗਿੰਗ ਸਬੰਧੀ ਸਖਤ ਕਾਰਵਾਈ ਕਰਦਿਆਂ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕਥਿਤ ਤੌਰ ‘ਤੇ ਵੱਧ ਕੀਮਤ ਵਸੂਲਣ, ਸਬਸਿਡੀ ਵਾਲੇ ਯੂਰੀਆ ਨੂੰ ਉਦਯੋਗਿਕ ਉਦੇਸਾਂ ਲਈ ਵਰਤਣ, ਹੋਰ ਉਤਪਾਦਾਂ ਦੀ ਟੈਗਿੰਗ ਅਤੇ ਅਣਅਧਿਕਾਰਤ ਵਿਕਰੀ ਪੁਆਇੰਟਾਂ ਤੋਂ ਖਾਦਾਂ ਦੀ ਵਿਕਰੀ ਵਿੱਚ ਸਾਮਲ 12 ਫਰਮਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਦੱਸਿਆ ਕਿ ਮੈਸਰਜ ਮੰਡ ਖਾਦ ਸਟੋਰ, ਪਿੰਡ ਦਕੋਹਾ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ, ਮੈਸਰਜ ਸਿੱਧੂ ਖੇਤੀ ਸਟੋਰ, ਪਿੰਡ ਦਕੋਹਾ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ (ਦੋਵੇਂ ਜਲ੍ਹਿਾ ਗੁਰਦਾਸਪੁਰ ਨਾਲ ਸਬੰਧਤ), ਮੈਸਰਜ ਰਣਜੀਤ ਪੈਸਟੀਸਾਈਡਜ, ਪਿੰਡ ਸੰਗੋਵਾਲ, ਬਲਾਕ ਨਕੋਦਰ (ਜਲੰਧਰ) ਵਿਰੁੱਧ ਵੱਧ ਕੀਮਤ ਵਸੂਲਣ ਦੇ ਦੋਸ਼ ਅਧੀਨ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਇਹਨਾਂ ਫਰਮਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਨੇ ਮੈਸਰਜ ਵਿਕਟਰੀ ਬਾਇਓਟੈਕ ਪ੍ਰਾਈਵੇਟ ਲਿਮਟਿਡ, ਬਲਾਕ ਸਰਦੂਲਗੜ੍ਹ (ਮਾਨਸਾ) ਵਿਰੁੱਧ ਕਥਿਤ ਤੌਰ ‘ਤੇ ਗਲਤ ਬ੍ਰਾਂਡ ਵਾਲੀ ਡੀ.ਏ.ਪੀ. ਦੀ ਵਿਕਰੀ ਕਰਨ ਲਈ ਕੇਸ ਦਰਜ ਕੀਤਾ ਅਤੇ ਫਰਮ ਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਸ੍ਰੀ ਨਾਭਾ ਨੇ ਦੱਸਿਆ ਕਿ ਮੈਸਰਜ ਰਾਮ ਮੂਰਤੀ ਗੁਪਤਾ ਐਂਡ ਸੰਨਜ ਫਿਲੌਰ (ਜਲੰਧਰ) ਵਿਰੁੱਧ ਕਥਿਤ ਤੌਰ ‘ਤੇ ਉਦਯੋਗਿਕ ਉਦੇਸਾਂ ਲਈ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਦੇ ਦੋਸ ਵਿਚ ਐਫਆਈਆਰ ਦਰਜ ਕੀਤੀ ਗਈ ਅਤੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਹਨਾਂ ਅੱਗੇ ਦੱਸਿਆ ਕਿ ਮੈਸਰਜ ਥੂਹਾ ਪੈਸਟੀਸਾਈਡਜ ਐਂਡ ਸੀਡ ਸਟੋਰ, ਜੀਰਕਪੁਰ (ਐਸ.ਏ.ਐਸ. ਨਗਰ) ਨੂੰ ਕਥਿਤ ਤੌਰ ‘ਤੇ ਡੀਏਪੀ ਨਾਲ ਹੋਰ ਉਤਪਾਦਾਂ ਦੀ ਟੈਗਿੰਗ ਕਰਨ ਵਿੱਚ ਸਾਮਲ ਪਾਇਆ ਗਿਆ ਅਤੇ ਫਰਮ ਵਿਰੁੱਧ ਐਫਆਈਆਰ ਦਰਜ ਕਰਕੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੈਸਰਜ ਚੁੱਘ ਖਾਦ ਭੰਡਾਰ, ਜਲਾਲਾਬਾਦ, ਮੈਸਰਜ ਚੁੱਘ ਟ੍ਰੇਡਿੰਗ ਕੰਪਨੀ, ਜਲਾਲਾਬਾਦ, ਮੈਸਰਜ ਚੁੱਘ ਖਾਦ ਸਟੋਰ, ਜਲਾਲਾਬਾਦ, ਮੈਸਰਜ ਭਾਟਾ ਕੋ-ਆਪ੍ਰੇਟਿਵ ਫਰੂਟ ਐਂਡ ਵੈਜੀਟੇਬਲ ਪ੍ਰੋਸੈਸਿੰਗ ਸਭਾ, ਜਲਾਲਾਬਾਦ ਅਤੇ ਮੈਸਰਜ ਅਜੈ ਟਰੇਡਿੰਗ ਕੰਪਨੀ, ਜਲਾਲਾਬਾਦ ਨੂੰ ਕਥਿਤ ਤੌਰ ‘ਤੇ ਜਮਾਂਖੋਰੀ ਵਿੱਚ ਸ਼ਾਮਲ ਪਾਇਆ ਗਿਆ ਹੈ। ਇਨ੍ਹਾਂ ਫਰਮਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮੈਸਰਜ ਜਿੰਦਲ ਏਜੰਸੀ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਵੱਲੋਂ ਵੀ ਅਣ-ਅਧਿਕਾਰਤ ਵਿਕਰੀ ਪੁਆਇੰਟ ਤੋਂ ਖਾਦ ਦੀ ਵਿਕਰੀ ਕੀਤੀ ਗਈ ਹੈ। ਇਸ ਲਈ ਫਰਮ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਡੀ.ਏ.ਪੀ. ਦੀ ਜਮਾਂਖੋਰੀ/ਕਾਲਾਬਾਜਾਰੀ ਵਿਰੁੱਧ ਕਾਰਵਾਈ ਨਾ ਕਰਨ ਵਾਲੇ ਪਟਿਆਲਾ ਦੇ ਖੇਤੀਬਾੜੀ ਅਫਸਰ ਵਿਰੁੱਧ ਵੀ ਪ੍ਰਸਾਸਨਿਕ ਕਾਰਵਾਈ ਆਰੰਭੀ ਗਈ ਹੈ

Related posts

ਪੰਜਾਬ ਸਰਕਾਰ ਨੇ ਗਰੁੱਪ-ਸੀ ਅਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਵਾਸਤੇ ਪੰਜਾਬੀ ਯੋਗਤਾ ਟੈਸਟ ਲਾਜ਼ਮੀ ਕੀਤਾ

punjabusernewssite

ਕਾਂਗਰਸ ਨੇ ਕੀਤਾ ਵਿਜੀਲੈਂਸ ਹੈਡਕੁਆਟਰ ਦਾ ਘਿਰਾਓ, ਕਿਹਾ ਕਰੋਂ ਗਿ੍ਰਫਤਾਰ

punjabusernewssite

ਢਾਈ ਸਾਲਾਂ ਬਾਅਦ 28 ਨੂੰ ਮੁੜ ਬਠਿੰਡਾ ਪੱਟੀ ’ਚ ਪੁੱਜਣਗੇ ਕੇਜ਼ਰੀਵਾਲ

punjabusernewssite