spot_img
spot_img
spot_img

ਕਣਕ ਨੂੰ ਲੱਗੀ ਅੱਗ ਕਾਰਨ ਮੋਟਰਸਾਈਕਲ ਸਵਾਰ ਭੈਣ-ਭਰਾ ਝੁਲਸੇ, ਭੈਣ ਦੀ ਹੋਈ ਮੌ+ਤ, ਭਰਾ ਦੀ ਹਾਲਾਤ ਗੰਭੀਰ

Date:

spot_img

Firozpur News: ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਦੇ ਚੱਲਦਿਆਂ ਕਣਕ ਦੀ ਵਢਾਈ ਦੇ ਇਸ ਸੀਜ਼ਨ ਦੌਰਾਨ ਪੱਕੀਆਂ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸੇ ਤਰ੍ਹਾਂ ਵੀਰਵਾਰ ਨੂੰ ਫ਼ਿਰੋਜਪੁਰ ’ਚ ਵਾਪਰੀ ਇੱਕ ਦੁਖਦਾਈ ਘਟਨਾ ਦੇ ਵਿਚ ਕਣਕ ਦੇ ਖੇਤਾਂ ਨੂੰ ਲੱਗੀ ਅੱਗ ’ਚ ਝੁਲਸਣ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ ਉਸਦਾ ਭਰਾ ਗੰਭੀਰ ਰੂਪ ਵਿਚ ਜਖਮੀ ਹੋ ਗਿਆ।

ਇਹ ਵੀ ਪੜ੍ਹੋ ਮੁੱਖ ਮੰਤਰੀ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ਪਹਿਲਗਾਮ ਦਹਿਸ਼ਤੀ ਹਮਲੇ ਦੇ ਸ਼ਹੀਦ ਨੂੰ ਸ਼ਰਧਾਂਜਲੀ

ਇਹ ਘਟਨਾ ਜ਼ਿਲੇ੍ਹ ਦੇ ਪਿੰਡ ਝੋਕ ਹਰੀਹਰ ਕੋਲ ਵਾਪਰੀ, ਜਿੱਥੇ ਇਹ ਭੈਣ ਭਰਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰੀਦਕੋਟ ਵੱਲ ਨੂੰ ਜਾ ਰਹੇ ਸਨ। ਮੌਕੇ ’ਤੇ ਦੇਖਣ ਵਾਲਿਆਂ ਮੁਤਾਬਕ ਸੜਕ ਦੇ ਨਾਲ ਕਣਕ ਅਤੇ ਨਾੜ ਨੂੰ ਭਿਆਨਕ ਅੱਗ ਲੱਗੀ ਹੋਈ ਸੀ, ਜਿਸ ਕਾਰਨ ਧੂੰਆਂ ਆਸਮਾਨ ਤੱਕ ਫੈਲਿਆ ਹੋਇਆ ਸੀ। ਇਸ ਦੌਰਾਨ ਜਦ ਇਹ ਮੋਟਰਸਾਈਕਲ ਸਵਾਰ ਭੈਣ-ਭਰਾ ਇੱਥੋਂ ਲੰਘਣ ਲੱਗੇ ਤਾਂ ਉਹ ਧੂੰਏ ਕਾਰਨ ਖੇਤਾਂ ਵਿਚ ਲੱਗੀ ਹੋਈ ਅੱਗ ਵਿਚ ਜਾ ਡਿੱਗੇ।

ਇਹ ਵੀ ਪੜ੍ਹੋ ਵੱਡੀ ਕਾਰਵਾਈ; ਐਸ ਐਸ ਪੀ ਵੱਲੋਂ ਦੋ ਥਾਣੇਦਾਰ ਤੇ ਇੱਕ ਹੌਲਦਾਰ ਨੌਕਰੀਓ ਬਰਖਾਸਤ

ਇਹ ਅੱਗ ਇੰਨੀ ਜਿਆਦਾ ਤੇਜ਼ ਸੀ ਕਿ ਲੜਕੀ ਕੁੱਝ ਹੀ ਮਿੰਟਾਂ ਵਿਚ ਜਿੰਦਾ ਸੜ ਗਈ ਜਦਕਿ ਭਰਾ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ। ਮੋਟਰਸਾਈਕਲ ਵੀ ਰਾਖ ਬਣ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪੁੱਜ ਗਿਆ ਸੀ ਤੇ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਮਜੀਠੀਆ ਦੇ ਘਰ ਪੁਲਿਸ ਦਾ ਵੱਡਾ ਐਕਸ਼ਨ! ਭਾਰੀ ਪੁਲਿਸ ਫੋਰਸ ਨੇ ਪਾਇਆ ਘੇਰਾ!

Amritsar News : ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ...

ਕਿਸਾਨ ਮਹਾਂ ਪੰਚਾਇਤ ਦਾ ਵੱਡਾ ਐਲਾਨ, 22 ਜੂਨ ਨੂੰ ਟੋਲ ਪਲਾਜ਼ਾ ਫਰੀ

Punjab News : ਪੰਜਾਬ ਵਿੱਚ ਕਿਸਾਨੀ ਮਸਲਿਆਂ ਨੂੰ ਲੈ...

ਕੇਵਲ ਸਿੰਘ ਢਿੱਲੋਂ 3 ਜੂਨ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੰਭਾਲਣਗੇ ਕਾਰਜਭਾਰ

Chandigarh News : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ...

ਦਿੱਲੀ ‘ਚ BJP ਦੀ ਵੱਡੀ ਰਣਨੀਤਿਕ ਬੈਠਕ

National News : ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ...