spot_img
spot_img

ਤਾੜ-ਤਾੜ ਗੋਲ਼ੀਆਂ ਨਾਲ ਭੁੰਨਿਆ ਆਸਟ੍ਰੇਲੀਆ ਗਿਆ ਪੰਜਾਬੀ ਮੁੰਡਾ

Date:

spot_img

International News : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਇੱਕ 18 ਸਾਲਾ ਪੰਜਾਬੀ ਨੌਜਵਾਨ ਏਕਮ ਸਿੰਘ ਸਾਹਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਨਿਊਕਾਸਲ ਦੇ ਬਾਰ ਬੀਚ ਕਾਰ ਪਾਰਕ ਵਿੱਚ ਵਾਪਰੀ, ਜਿੱਥੇ ਝਗੜੇ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾਈਆਂ। ਮੌਕੇ ‘ਤੇ ਪੁੱਜੀ ਐਮਰਜੈਂਸੀ ਟੀਮ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਲੱਭਿਆ, ਪਰ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ। 

ਇਹ ਵੀ ਪੜ੍ਹੋ : ਬਦਮਾਸ਼ਾਂ ਨੇ ਨਾਬਾਲਗ ਮੁੰਡੇ ਨਾਲ ਟੱਪੀਆਂ ਹੱਦਾਂ, ਫਿਰ ਕੀਤੀ ਵੀਡੀਓ ਵਾਇਰਲ, ਪਰਿਵਾਰ ਰਹਿ ਗਿਆ ਹੱਕਾ ਬੱਕਾ

ਮ੍ਰਿਤਕ ਦੀ ਪਛਾਣ ਪਟਿਆਲਾ ਦੇ ਰਾਜਪੁਰਾ ਵਾਸੀ ਅਮਰਿੰਦਰ ਸਿੰਘ ਸਾਹਨੀ ਦੇ ਪੁੱਤਰ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਉੱਥੇ ਬੀਤੀ ਦਿਨੀਂ ਰਾਤ ਦੇ ਸਮੇਂ ਕਾਰ ਪਾਰਕਿੰਗ ਨੂੰ ਲੈ ਕੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੇ ਏਕਮ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇੰਨਾ ਹੀ ਨਹੀਂ ਕਾਤਲਾਂ ਨੇ ਕਾਰ ਨੂੰ ਵੀ ਅੱਗ ਲਾ ਦਿੱਤੀ ਤਾਂ ਜੋ ਕੋਈ ਸਬੂਤ ਨਾ ਬਚੇ। ਮ੍ਰਿਤਕ ਨੌਜਵਾਨ ਦੀ ਦਾਦੀ ਮਨਮੋਹਨ ਕੌਰ, ਜੋ ਗੁਲਾਬ ਨਗਰ ’ਚ ਰਹਿੰਦੀ ਹੈ, ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ : ਬਠਿੰਡਾ ’ਚ ਬੱਸ ਅੱਡੇ ਨੂੰ ਤਬਦੀਲ ਕਰਨ ਦੇ ਵਿਰੋਧ ’ਚ ਕੱਢਿਆ ਰੋਸ਼ ਮਾਰਚ

ਘਟਨਾ ਤੋਂ ਬਾਅਦ ਪੁਲਿਸ ਨੇ ਗਨਮੈਨ ਦੀ ਖੋਜ ਸ਼ੁਰੂ ਕਰ ਦਿੱਤੀ ਸੀ ਅਤੇ ਸ਼ੁੱਕਰਵਾਰ ਨੂੰ 22 ਸਾਲਾ ਇੱਕ ਵਿਅਕਤੀ ਖੁਦ ਪੁਲਿਸ ਦੇ ਹਵਾਲੇ ਹੋ ਗਿਆ ਹੈ। ਉਸ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ। ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਨੇ ਉਸ ਨੂੰ ਇਕ ਪਿਆਰਾ ਅਤੇ ਪਰਿਵਾਰ-ਪ੍ਰਤੀ ਬਹੁਤ ਸਮਰਪਿਤ ਨੌਜਵਾਨ ਵਜੋਂ ਯਾਦ ਕੀਤਾ ਹੈ। ਮ੍ਰਿਤਕ ਦੀ ਬਜ਼ੁਰਗ ਦਾਦੀ ਮਨਮੋਹਨ ਕੌਰ ਆਪਣੇ ਘਰ ਵਿੱਚ ਬਹੁਤ ਦੁਖੀ ਹਨ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਜਾਣਕਾਰੀ ਵਾਲੇ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

राखीगढ़ी विश्व मानचित्र पर भारत की प्राचीन सभ्यता का सबसे सशक्त प्रतीक बनेगा : मुख्यमंत्री

👉8 हजार वर्ष पुरानी सरस्वती-सिंधु सभ्यता को आधुनिक तकनीक...