Thursday, April 16, 2026
spot_img
spot_img

ਬਠਿੰਡਾ ’ਚ ਬੱਸ ਅੱਡੇ ਨੂੰ ਤਬਦੀਲ ਕਰਨ ਦੇ ਵਿਰੋਧ ’ਚ ਕੱਢਿਆ ਰੋਸ਼ ਮਾਰਚ

Date:

spot_img

👉ਦੁਕਾਨਦਾਰਾਂ ਨੇ ਬਜ਼ਾਰ ਬੰਦ ਕਰਕੇ ਕੀਤਾ ਹਿਮਾਇਤ ਦਾ ਐਲਾਨ
Bathinda News: ਬਠਿੰਡਾ ਸ਼ਹਿਰ ਦੇ ਵਿਚ ਨਵਾਂ ਬੱਸ ਅੱਡਾ ਬਣਾਊਣ ਦਾ ਮਾਮਲਾ ਹੁਣ ਗਰਮਾਉਂਦਾ ਜਾ ਰਿਹਾ। ਇੱਕ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਮੌਜੂਦਾ ਬੱਸ ਅੱਡੇ ਨੂੰ ਇੱਥੋਂ ਖ਼ਤਮ ਨਹੀਂ ਕੀਤਾ ਜਾਵੇਗਾ, ਬਲਕਿ ਲੋਕਲ ਰੂਟਾਂ ਦੇ ਲਈ ਇਹ ਚੱਲਦਾ ਰਹੇਗਾ, ਉਥੇ ਦੂਜੇ ਪਾਸੇ ਮਲੋਟ ਰੋਡ ’ਤੇ ਬਣਨ ਵਾਲੇ ਬੱਸ ਅੱਡੇ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ‘ਬੰਦ’ ਕਰਵਾਉਣ ਲਈ ਲੋਕਾਂ ਦਾ ਕਾਫ਼ਲਾ ਵੱਡਾ ਹੁੰਦਾ ਜਾ ਰਿਹਾ। ਸ਼ਨੀਵਾਰ ਨੂੰ ਇਸ ਮੁੱਦੇ ਨੂੰ ਲੈਕੇ ਸ਼ਹਿਰ ਵਿਚ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦੀ ਅਗਵਾਈ ਹੇਠ ਇੱਕ ਵੱਡਾ ਰੋਸ਼ ਮਾਰਚ ਕੱਢਿਆ। ਇਸਤੋਂ ਪਹਿਲਾਂ ਟੀਚਰਜ਼ ਹੋਮ ਵਿਖੇ ਮੀਟਿੰਗ ਹੋਈ।

ਇਹ ਵੀ ਪੜ੍ਹੋ ਬਠਿੰਡਾ ਦੇ ਆਦਰਸ਼ ਸਕੂਲ ਚਾਉਕੇ ਦਾ ਪ੍ਰਬੰਧ ਸਰਕਾਰ ਨੇ ਐਸਡੀਐਮ ਨੂੰ ਸੌਪਿਆ  

ਬਠਿੰਡਾ ਦੇ ਅੰਬੇਦਕਰ ਚੌਕ ਤੋਂ ਲੈ ਕੇ ਫ਼ਾਈਰ ਬ੍ਰਿਗੇਡ ਚੌਕ ਤੱਕ ਕੱਢੇ ਇਸ ਰੋਸ਼ ਮਾਰਚ ਦੌਰਾਨ ਲੋਕਾਂ ਨੇ ਨਵਾਂ ਬੱਸ ਅੱਡਾ ਬਣਾਉਣ ਦੀ ਯੋਜਨਾ ਰੱਦ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸੰਘਰਸ਼ ਕਮੇਟੀ ਦੇ ਸੱਦੇ ’ਤੇ ਬੱਸ ਅੱਡਾ ਮਾਰਕੀਟ, ਕੋਰਟ ਰੋਡ, ਮਹਿਣਾ ਚੌਕ, ਮਿੱਠੂ ਵਾਲਾ ਮੋੜ ਮਾਰਕੀਟ, ਪੰਡਿਤਾਂ ਵਾਲੀ ਗਲੀ, ਰਣਜੀਤ ਪ੍ਰੈਸ ਵਾਲੀ ਗਲੀ, ਕਿਤਾਬਾਂ ਵਾਲੀ ਮਾਰਕੀਟ, ਆਰੀਆ ਸਮਾਜ ਚੌਕ ਆਦਿ ਇਲਾਕਿਆਂ ਵਿਚ ਜਿਆਦਾਤਰ ਦੁਕਾਨਾਂ ਬੰਦ ਰਹੀਆਂ। ਬੱਸ ਅੱਡਾ ਬਚਾਓ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸਾਸ਼ਨ ਨੇ ਮਲੋਟ ਰੋਡ ’ਤੇ ਬੱਸ ਅੱਡਾ ਲਿਜਾਣ ਦੀ ਜ਼ਿੱਦ ਨਾ ਛੱਡੀ ਤਾਂ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਵੇਗਾ।

ਇਹ ਵੀ ਪੜ੍ਹੋ ਏ.ਸੀ.ਐਸ. ਅਨੁਰਾਗ ਵਰਮਾ ਨੇ ਵਸੀਕਾ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਸੁਧਾਰਾਂ ‘ਤੇ ਚਰਚਾ ਕਰਨ ਲਈ ਵਸੀਕਾ ਨਵੀਸਾਂ ਨਾਲ ਮੀਟਿੰਗ ਕੀਤੀ

ਇਸ ਮੌਕੇ ’ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਡਾ. ਅਜੀਤ ਪਾਲ ਸਿੰਘ, ਪ੍ਰਾਈਵੇਟ ਬੱਸ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਹੈਪੀ, ਐਡਵੋਕੇਟ ਵਿਸ਼ਨਦੀਪ ਕੌਰ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਮਹਿਲਾ ਕਾਂਗਰਸੀ ਆਗੂ ਅਮ੍ਰਿਤ ਗਿੱਲ,ਕੋਂਸਲਰ ਕੰਵਲਜੀਤ ਸਿੰਘ ਭੰਗੂ, ਵਪਾਰੀ ਆਗੂ ਬਲਵਿੰਦਰ ਬਾਹੀਆ, ਕੋਂਸਲਰ ਸੰਦੀਪ ਬਾਬੀ, ਸਮਾਜ ਸੇਵੀ ਸੋਨੂ ਮਹੇਸ਼ਵਰੀ, ਸੰਦੀਪ ਅਗਰਵਾਲ, ਚਿੱਤਰਕਾਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਦਰਜ਼ਨਾਂ ਸੰਸਥਾਵਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਰਿਜ਼ਨਲ ਸੈਂਟਰ ਬਠਿੰਡਾ ਦੀ MA (Eng) ਦੀ ਵਿਦਿਆਰਥਣ ਨੂੰ 41ਵੇਂ ਕਨਵੋਕੇਸ਼ਨ ‘ਤੇ ਮਿਲਿਆ ਗੋਲਡ ਮੈਡਲ

Bathinda News: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੇਂ ਕਨਵੋਕੇਸ਼ਨ 'ਤੇ...

ਅੰਮ੍ਰਿਤਸਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕ+ਤ+ਲ

Amritsar News:ਬੀਤੀ ਰਾਤ ਜਿਲਾ ਅੰਮ੍ਰਿਤਸਰ ਦੇ ਪਿੰਡ ਭੁੱਲਰ ਵਿੱਚ...

SSD Girls College ਵੱਲੋਂ ਸਿਹਤ ਸੰਬੰਧੀ ਮੁੱਦਿਆਂ ‘ਤੇ ਇੱਕ ਵਿਸ਼ੇਸ਼ ਗਿਆਨ ਲੈਕਚਰ ਦਾ ਆਯੋਜਨ

Bathinda News: SSD Girls College ਵੱਲੋਂ ਪ੍ਰਿੰਸੀਪਲ ਡਾ. ਨੀਰੂ...

Punjab Police ਨੂੰ ਮਿਲੀ ਵੱਡੀ ਸਫ਼ਲਤਾ; 4 ਹੈਂਡ ਗ੍ਰਨੇਡ ਅਤੇ 2 ਵਿਦੇਸ਼ੀ ਪਿਸਤੌਲਾਂ ਸਮੇਤ 1 ਕਾਬੂ

👉ਚੰਡੀਗੜ੍ਹ ਭਾਜਪਾ ਦਫ਼ਤਰ 'ਤੇ ਹੋਏ ਗ੍ਰਨੇਡ ਹਮਲੇ ਦੇ ਨਾਲ...