ਜਲੇਖਾ ਬੀਬੀ ਦੂਜੇ ਅਤੇ ਕਿਰਨ ਰਹੀ ਤੀਜੇ ਨੰਬਰ ‘ਤੇ
Bathinda News: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਮੋੜ ਮੰਡੀ ਦੇ ਏਸੀਟੀ ਡੀ. ਏ. ਵੀ ਪਬਲਿਕ ਸਕੂਲ ਦਾ ਵਿਦਿਆਰਥੀ ਤਾਰਿਕ ਗੋਇਲ ਪੁੱਤਰ ਸੁਸ਼ੀਲ ਗੋਇਲ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ‘ਤੇ ਰਿਹਾ ਹੈ। ਤਾਰਿਕ਼ ਨੇ 650 ਅੰਕਾਂ ਵਿਚੋਂ 633 ਅੰਕ ਹਾਸਲ ਕੀਤੇ ਹਨ। 97.38 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਉਹ ਪੰਜਾਬ ਭਰ ਦੀ ਮੈਰਿਟ ਸੂਚੀ ‘ਚ 101 ਰੈਂਕ ਬਣਾਉਣ ਵਿਚ ਸਫਲ ਰਿਹਾ।
ਇਸੇ ਤਰਾਂ ਹੀ ਖਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੀ ਵਿਦਿਆਰਥਣ ਜੁਲੇਖਾ ਬੀਬੀ ਪੁੱਤਰੀ ਮੁਸਤਾਕ ਖਾਨ ਨੇ ਪੰਜਾਬ ਦੀ ਮੈਰਿਟ ਸੂਚੀ ਵਿਚ 102 ਰੈਂਕ ਪ੍ਰਾਪਤ ਕਰਦੇ ਹੋਏ 633/500 ਅੰਕਾਂ ਨਾਲ 97.38 ਪ੍ਰਤੀਸ਼ਤਤਾ ਤਹਿਤ ਜਿਲ੍ਹੇ ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਬਠਿੰਡਾ ਦੇ ਸਰਕਾਰੀ ਸਰਕਾਰੀ ਹਾਈ ਸਕੂਲ ਘਨੱਈਆ ਨਗਰ ਦੀ ਵਿਦਿਆਰਥਣ ਕਿਰਨ ਪੁੱਤਰੀ ਘਨੱਈਆ ਨੇ ਪੰਜਾਬ ਦੀ ਮੈਰਿਟ ਸੂਚੀ 126 ਰੈਂਕ ਪ੍ਰਾਪਤ ਕਰਦੇ 633/500 ਅੰਕ ਪ੍ਰਾਪਤ ਕਰਦੇ ਹੋਏ 97.38 ਪ੍ਰਤੀਸ਼ਤ ਨਾਲ ਜਿਲੇ ਦੇ ਵਿੱਚੋ ਤੀਜਾ ਸਥਾਨ ਹਾਸਿਲ ਕੀਤਾ ਹੈ।
ਇਹ ਵੀ ਪੜ੍ਹੋ ਮਾਲਵਾ ਪੱਟੀ ਦੇ ਚੰਡੀਗੜ੍ਹ ਨਾਲ ਰੇਲ ਲਿੰਕ ਰਾਹੀਂ ਜੁੜਣ ਦੀ ਉਮੀਦ ਬੱਝੀ; ਰੇਲਵੇ ਨੇ ਜਾਰੀ ਕੀਤੇ 203 ਕਰੋੜ
ਵੱਡੀ ਗੱਲ ਹੈ ਕਿ ਜ਼ਿਲ੍ਹੇ ਵਿਚ ਪਹਿਲੀਆਂ ਤਿੰਨ ਪਜ਼ੀਸ਼ਨਾਂ ‘ਤੇ ਰਹਿਣ ਵਾਲੇ ਵਿਦਿਆਰਥੀਆਂ ਦੇ ਅੰਕ ਭਾਵੇ ਇੱਕੋ ਜਿਹੇ ਹਨ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਤਹਿਤ ਜਨਮ ਮਿਤੀ ਦੇ ਹਿਸਾਬ ਨਾਲ ਉਹ ਮੈਰਿਟ ਸੂਚੀ ਵਿੱਚ ਇੱਕ ਦੂਜੇ ਤੋਂ ਪਛੜ ਗਏ। ਉਂਝ ਬਠਿੰਡੇ ਜ਼ਿਲ੍ਹੇ ਦੇ ਛੇ ਵਿਦਿਆਰਥੀ ਪੰਜਾਬ ਦੀ ਮੈਰਿਟ ਸੂਚੀ ਵਿੱਚ ਆਪਣਾ ਸਥਾਨ ਬਣਾਉਣ ਵਿਚ ਸਫਲ ਹੋਏ ਹਨ।
ਜਿੰਨਾਂ ਵਿੱਚ ਸਰਕਾਰੀ ਹਾਈ ਸਕੂਲ ਕੋਟਲੀ ਖੁਰਦ ਦੀ ਵਿਦਿਆਰਥਣ ਹਰਮਨਜੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 630/500 ਅੰਕ ਵਿੱਚੋਂ 96.92 ਪ੍ਰਤੀਸ਼ਤ, ਸਰਕਾਰੀ ਕੰਨਿਆ ਹਾਈ ਸਕੂਲ ਮੋੜ ਖੁਰਦ ਦੀ ਵਿਦਿਆਰਥਣ ਸਿਮਰਜੀਤ ਕੌਰ ਪੁੱਤਰੀ ਧੀਰ ਸਿੰਘ ਨੇ 630/500 ਅੰਕ ਪ੍ਰਾਪਤ ਕਰਦੇ ਹੋਏ 92.96 ਪ੍ਰਤੀਸ਼ਤ, ਸਰਕਾਰੀ ਕੰਨਿਆ ਸਕੈਂਡਰੀ ਸਕੂਲ ਗੋਨਿਆਣਾ ਮੰਡੀ ਦੀ ਵਿਦਿਆਰਥਣ ਗੁਰਕੀਰਤ ਕੌਰ ਪੁੱਤਰੀ ਸਰਬਜੀਤ ਸਿੰਘ ਨੇ 628 /500 ਅੰਕ ਪ੍ਰਾਪਤ ਕਰਦੇ ਹੋਏ 96.62 ਪ੍ਰਤੀਸ਼ਤ ਨਾਲ ਆਪਣੇ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite





