Bathinda News: ‘ਕੰਟਰੈਕਟ ਮੈਰਿਜ਼’ ਦੇ ਆਧਾਰ ’ਤੇ ਵਿਦੇਸ਼ ਗਈਆਂ ਪਤਨੀਆਂ ਦੇ ਮੁੜ ‘ਕਾਗਜ਼ੀ’ ਪਤੀ ਨੂੰ ਭੁੱਲ ਜਾਣ ਦੀਆਂ ਘਟਨਾਵਾਂ ਤਾਂ ਆਮ ਸੁਣਨ ਨੂੰ ਮਿਲਦੀਆਂ ਹਨ ਪ੍ਰੰਤੂ ਬਠਿੰਡਾ ਦੇ ਵਿਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿੱਥੇ 7 ਸਾਲ ਪਹਿਲਾਂ ਵਿਆਹੀ ਪਤਨੀ ਨੇ ਕੈਨੇਡਾ ਪੁੱਜ ਕੇ ਆਪਣੇ ਪਤੀ ਨਾਲੋਂ ਨਾਤਾ ਤੋੜਦਿਆਂ ਗੱਲਬਾਤ ਹੀ ਕਰਨੀ ਬੰਦ ਕਰ ਦਿੱਤੀ। ਘਰ ਤੇ ਸੋਨਾ ਵੇਚ ਕੇ ਕੈਨੇਡਾ ਭੇਜੀ ਆਪਣੀ ਪਤਨੀ ਦੀ ਇਸ ਬੇ-ਵਫ਼ਾਈ ਤੋਂ ਤੰਗ ਆ ਕੇ ਪਤੀ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ CIA Staff ਦਾ Sub Inspector 30,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਆਪਣੇ ਪੁੱਤਰ ਦੇ ਇਸ ਤਰ੍ਹਾਂ ਤੁਰ ਜਾਣ ਤੋਂ ਦੁਖੀ ਮਾਪਿਆਂ ਨੇ ਕੈਨੇਡਾ ਬੈਠੀ ਆਪਣੀ ਇਸ ਨੂੰਹ ਅਤੇ ਬਠਿੰਡਾ ਬੈਠੀ ਉਸਦੀ ਮਾਂ ਦੇ ਵਿਰੁਧ ਬੀਐਨਐਸ ਦੀ ਧਾਰਾ 108,3(5) ਤਹਿਤ ਪਰਚਾ ਦਰਜ਼ ਕਰਵਾਇਆ ਹੈ। ਸੂਚਨਾ ਮੁਤਾਬਕ ਸਥਾਨਕ ਸਕਤੀ ਵਿਹਾਰ ਫੇਸ-4 ਬਠਿੰਡਾ ਦੇ ਅਮਰ ਸਿੰਘ ਦੇ ਪੁੱਤਰ ਬਵਨੀਤ ਸਿੰਘ ਦਾ ਵਿਆਹ ਸਾਲ 2018 ਵਿਚ ਨਤਾਸਾ ਪੁੱਤਰੀ ਜਸਿਵੰਦਰ ਸਿੰਘ ਵਾਸੀ ਗਿੱਦੜਬਾਹਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਨਤਾਸ਼ਾ ਨੇ ਵਿਦੇਸ਼ ਜਾਣ ਦੀ ਜਿੱਤ ਫ਼ੜੀ, ਜਿਸਤੋਂ ਬਾਅਦ ਉਸਦੇ ਪਤੀ ਨੇ ਤਿਆਰੀ ਕਰਵਾ ਕੇ ਉਸਦਾ ਵੀਜ਼ਾ ਲਗਵਾ ਦਿੱਤਾ।
ਇਹ ਵੀ ਪੜ੍ਹੋ ਬਠਿੰਡਾ ਸ਼ਹਿਰ ‘ਚ ਦੇਰ ਸ਼ਾਮ ਵਾਪਰੇ ਭਿਆ.ਨਕ ਸੜਕ ਹਾ.ਦਸੇ ਚ ਤਿੰਨ ਜਣਿਆਂ ਦੀ ਹੋਈ ਮੌ+ਤ
ਮਾਪਿਆ ਮੁਤਾਬਕ ਸਾਲ 2021 ਵਿਚ ਕੈਨਡਾ ਗਈ ਨਤਾਸ਼ਾ ਨੇ ਆਪਣੇ ਪਤੀ ਬਵਨੀਤ ਸਿੰਘ ਨੂੰ ਆਪਣੇ ਕੋਲ ਤਾਂ ਕੀ ਬੁਲਾਉਣਾ ਸੀ, ਬਲਕਿ ਉਸਨੂੰ ਬੁਲਾਉਣਾ ਹੀ ਬੰਦ ਕਰ ਦਿੱਤਾ ਤੇ ਫ਼ੋਨ ਨੰਬਰ ਵੀ ਬਲਾਕ ਵਿਚ ਪਾ ਦਿੱਤੇ। ਪ੍ਰਵਾਰ ਨੇ ਲੜਕੀ ਦੀ ਮਾਂ ਉਸਦੇ ਧੀ ਦੇ ਵਤੀਰੇ ਬਾਰੇ ਦਸਿਆ ਪਰ ਉਸਨੇ ਵੀ ਆਪਣੀ ਧੀ ਦਾ ਹੀ ਪੱਖ ਪੂਰਿਆ।
ਅਮਰ ਸਿੰਘ ਮੁਤਾਬਕ ਚਾਰੇ ਪਾਸਿਓ ਨਿਰਾਸ਼ ਬਲਵਨੀਤ ਨੇ ਬੀਤੀ ਸ਼ਾਮ ਆਪਣੇ ਘਰ ਦੇ ਕਮਰੇ ਵਿਚ ਹੀ ਛੱਤ ਨਾਲ ਲੱਗੇ ਪੱਖੇ ਨਾਲ ਲਮਕ ਕੇ ਆਤਮਹੱਤਿਆ ਕਰ ਲਈ। ਥਾਣਾ ਥਰਮਲ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦਸਿਆ ਕਿ ਇਸ ਮਾਮਲੇ ਵਿਚ ਅਮਰ ਸਿੰਘ ਦੇ ਬਿਆਨਾਂ ਉਪਰ ਮ੍ਰਿਤਕ ਦੀ ਪਤਨੀ ਨਤਾਸ਼ਾ ਵਾਸੀ ਕੈਨੇਡਾ ਅਤੇ ਉਸਦੀ ਮਾਤਾ ਰਾਜਿਬੰਦਰ ਕੌਰ ਪਤਨੀ ਜਸਿਵੰਦਰ ਸਿੰਘ ਵਾਸੀ ਆਦਰਸ ਨਗਰ ਬਠਿੰਡਾ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





