ਬੱਸ ਅੱਡਾ ਸੰਘਰਸ਼ ਕਮੇਟੀ ਨੇ ਕੀਤਾ ਪ੍ਰਦਰਸ਼ਨ,ਵੰਡੀ ਪ੍ਰਚਾਰ ਸਮੱਗਰੀ

Date:

spot_img

Bathinda News:ਬੱਸ ਅੱਡਾ ਬਚਾਉਣ ਲਈ 24 ਅਪ੍ਰੈਲ ਤੋਂ ਅੰਬੇਡਕਰ ਪਾਰਕ ਵਿੱਚ ਚੱਲ ਰਹੇ ਸੰਘਰਸ਼ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਘਰਸ਼ ਕਮੇਟੀ ਵੱਲੋਂ ਬੱਸ ਅੱਡੇ ਦੇ ਮੁੱਖ ਗੇਟ ‘ਤੇ ਹੱਥਾਂ ਵਿੱਚ ਬੈਨਰ ਫੜ ਕੇ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਬੱਸ ਅੱਡੇ ਵਿੱਚ ਆਉਣ-ਜਾਣ ਵਾਲੇ ਲੋਕਾਂ ਨੂੰ ਬੱਸ ਅੱਡਾ ਬਦਲਣ ਦੇ ਨੁਕਸਾਨ ਦੱਸਣ ਵਾਲੀ ਪ੍ਰਚਾਰ ਸਮੱਗਰੀ ਵੰਡ ਕੇ ਜਾਗਰੂਕ ਕੀਤਾ ਗਿਆ। ਕਮੇਟੀ ਦੇ ਆਗੂ ਬਲਤੇਜ ਵਾਂਦਰ ਤੇ MC ਸੰਦੀਪ ਬਾਬੀ ਨੇ ਕਿਹਾ ਕਿ ਬੱਸ ਅੱਡਾ ਲੋਕਾਂ ਲਈ ਸਹੂਲਤ ਦਾ ਮੁੱਖ ਕੇਂਦਰ ਹੈ।

ਇਹ ਵੀ ਪੜ੍ਹੋ CIA Staff ਦਾ Sub Inspector 30,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਜੇਕਰ ਇਹ ਬਦਲਿਆ ਗਿਆ ਤਾਂ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ ਤੇ ਉਹਨਾਂ ਦੀ ਜੇਬ ‘ਤੇ ਵਾਧੂ ਭਾਰ ਪਵੇਗਾ, ਜੋ ਕਿ ਆਮ ਜਨਤਾ ਦੀ ਲੁੱਟ ਸਾਬਤ ਹੋਵੇਗੀ।

ਇਸ ਲਈ ਬੱਸ ਅੱਡਾ ਬਦਲਣ ਦੀ ਬਜਾਏ ਇਸੇ ਥਾਂ ਤੇ ਬਹੁਮੰਜ਼ਿਲਾ ਇਮਾਰਤ ਬਣਾਕੇ ਵਿਕਸਤ ਕੀਤਾ ਜਾਵੇ ।ਕੌਂਸਲਰ ਕਵਲਜੀਤ ਭੰਗੂ ਅਤੇ ਅਰਸ਼ਵੀਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਲੋਕ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ ਬਠਿੰਡਾ ਸ਼ਹਿਰ ‘ਚ ਦੇਰ ਸ਼ਾਮ ਵਾਪਰੇ ਭਿਆ.ਨਕ ਸੜਕ ਹਾ.ਦਸੇ ਚ ਤਿੰਨ ਜਣਿਆਂ ਦੀ ਹੋਈ ਮੌ+ਤ

ਸੰਘਰਸ਼ ਕਮੇਟੀ ਦੇ ਮੀਡੀਆ ਕੋਆਰਡੀਨੇਟਰ ਸੰਦੀਪ ਅਗਰਵਾਲ ਨੇ ਕਿਹਾ ਕਿ ਇੱਕ ਮਹੀਨੇ ਤੋਂ ਵੱਧ ਸੰਘਰਸ਼ ਹੋ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਹਜੇ ਤਕ ਬੱਸ ਅੱਡਾ ਬਦਲਣ ਦਾ ਫੈਸਲਾ ਨਹੀਂ ਬਦਲਿਆ ਹੈ, ਜੋ ਕਿ ਕਿਸੇ ਰਾਜਨੀਤਿਕ ਮੰਤਵ ਨੂੰ ਦਰਸਾਉਂਦਾ ਹੈ।

ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਅਤੇ ਸਰਕਾਰ ਲੋਕਾਂ ਦੀ ਆਵਾਜ਼ ਸੁਣ ਕੇ ਜਲਦੀ ਫੈਸਲਾ ਲੈਣ। ਅੰਬੇਡਕਰ ਪਾਰਕ ਵਿੱਚ ਚੱਲ ਰਹੇ ਧਰਨੇ ਵਿੱਚ ਸ਼ੁੱਕਰਵਾਰ ਨੂੰ ਮੈਡੀਕਲ ਪ੍ਰੈਕਟੀਸ਼ਨਰ 295 ਦੀ ਪੂਰੀ ਟੀਮ ਪਹੁੰਚੀ ਅਤੇ ਆਪਣੀ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਜਥੇਬੰਦੀ ਘਰ ਘਰ ਇਸ ਲਹਿਰ ਨੂੰ ਪਹੁੰਚਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

किसानों को मंडियों में जरूरी सुविधाएं प्रदान करना सरकार की प्राथमिकता : श्याम सिंह राणा

👉हरियाणा के कृषि एवं किसान कल्याण मंत्री श्याम सिंह...

राखीगढ़ी की विरासत हमारी ऐतिहासिक पहचान, इसे सहेजना हम सबकी जिम्मेदारी: श्री कृष्ण लाल पवार

मुख्यमंत्री के ओएसडी श्री भारत भूषण भारती तथा डेक्कन...

Haryana में ₹219.91 करोड़ के विकास कार्यों को मंजूरी, बोलीदाताओं से नेगोसिएशन से ₹18.81 करोड़ की बचत

👉मुख्यमंत्री नायब सिंह सैनी की अध्यक्षता में उच्चाधिकार प्राप्त...