Firozpur ‘ਚ ਦਿਨ-ਦਿਹਾੜੇ ਗੋ.ਲੀ+ਆਂ ਚਲਾਉਣ ਵਾਲਿਆਂ ਦਾ ਪੁਲਿਸ ਨੇ ਕੀਤਾ ‘ Encounter’

Date:

spot_img

👉ਪੁਲਿਸ ਮੁਕਾਬਲੇ ‘ਚ ਹੋਏ ਤਿੰਨ ਜ਼ਖਮੀ
Firozpur News: ਦੋ ਦਿਨ ਪਹਿਲਾਂ 5 ਜੂਨ ਨੂੰ ਫਿਰੋਜ਼ਪੁਰ ਦੇ ਮਖੂ ਗੇਟ ਕੋਲ ਦਿਨ-ਦਿਹਾੜੇ ਗੋਲੀਆਂ ਚਲਾ ਕੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਬਦਮਾਸ਼ਾਂ ਦਾ ਬੀਤੀ ਰਾਤ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਜਿਸ ਦੇ ਵਿੱਚ ਤਿੰਨ ਬਦਮਾਸ਼ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ ਹਨ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਖੂ ਗੇਟ ਕੋਲ ਚਲੀਆਂ ਗੋਲੀਆਂ ਦੌਰਾਨ ਇੱਕ ਨੌਜਵਾਨ ਆਸ਼ੂ ਮੌਂਗਾ ਦੀ ਮੌਤ ਹੋ ਗਈ ਸੀ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਮਰਨ ਵਾਲਾ ਆਸ਼ੂ ਵੀ ਇਹਨਾਂ ਮੁਲਜਮਾਂ ਦਾ ਹੀ ਸਾਥੀ ਸੀ ਜੋ ਕਿ ਕਿਸੇ ਹੋਰ ਨੂੰ ਮਾਰਨ ਲਈ ਗਏ ਸਨ।

ਇਹ ਵੀ ਪੜ੍ਹੋ  ਵੱਡੀ ਖ਼ਬਰ; ਪੰਜਾਬ ਪੁਲਿਸ ਦੇ 70 ਇੰਸਪੈਕਟਰ ਬਣੇ DSP, ਦੇਖੋ ਲਿਸਟ

ਇਨਕਾਊਂਟਰ ਦੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਅਤੇ ਐਸਐਸਪੀ ਭੁਪਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਬੀਤੀ ਦੇਰਤ ਪੁਲਿਸ ਨੂੰ ਸੂਹ ਮਿਲੀ ਸੀ ਕਿ ਉਕਤ ਮਾਮਲੇ ਵਿੱਚ ਸ਼ਾਮਿਲ ਨੌਜਵਾਨ ਰੱਤਾ ਖੇੜਾ ਵੱਲ ਜਾ ਰਹੇ ਹਨ। ਜਿਸਦੇ ਚਲਦੇ ਪੁਲਿਸ ਵੱਲੋਂ ਰੱਤਾ ਖੇੜਾ ਸੇਮ ਨਾਲੇ ਕੋਲ ਕਾਊਂਟਰ ਇੰਟੈਲੀਜਸੀ ਦੀ ਮਦਦ ਨਾਲ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇਹ ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਦਿਖਾਈ ਦਿੱਤੇ , ਜਿਨਾਂ ਨੂੰ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ ਪ੍ਰੰਤੂ ਮੁਲਜਮਾਂ ਨੇ ਰੁਕਣ ਦੀ ਬਜਾਏ ਪੁਲਿਸ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਵਾਬੀ ਗੋਲੀਬਾਰੀ ਦੇ ਵਿੱਚ ਤਿੰਨ ਨੌਜਵਾਨ, ਜਿਨਾਂ ਦੀ ਪਹਿਚਾਣ ਬਰਜਿੰਦਰ ਘੋੜਾ, ਅਮਰਜੀਤ ਅਤੇ ਸੋਨੂ ਦੇ ਵਜੋਂ ਹੋਈ ਹੈ, ਜ਼ਖਮੀ ਹੋ ਗਏ।

ਇਹ ਵੀ ਪੜ੍ਹੋ  Big News; ਰੋਪੜ ਚ ਸਥਾਪਤ ਹੋਣਗੇ 800-800 ਮੈਗਾਵਾਟ ਦੇ ਦੋ ਹੋਰ ਬਿਜਲੀ ਉਤਪਾਦਨ ਦੇ ਯੂਨਿਟ

ਡੀਆਈਜੀ ਮੁਤਾਬਕ ਮਖੂ ਗੇਟ ਦੀ ਗੋਲੀਬਾਰੀ ਦੀ ਵਾਇਰਲ ਹੋਈ ਵੀਡੀਓ ਵਿੱਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਇਹ ਤਿੰਨੋਂ ਨੌਜਵਾਨ ਹਨ। ਉਹਨਾਂ ਦੱਸਿਆ ਕਿ ਇੰਨਾਂ ਬਦਮਾਸ਼ਾਂ ਦੇ ਕੋਲੋਂ ਚਾਰ ਪਿਸਤੌਲ ਅਤੇ ਘਟਨਾ ਵਿੱਚ ਵਰਤੀ ਗਈ ਸਕੂਟੀ ਅਤੇ ਮੋਟਰਸਾਈਕਲ ਨੂੰ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦੋ ਜਣਿਆਂ ਨੂੰ ਪਹਿਲਾਂ ਹੀ ਗਿਰਫਤਾਰ ਕੀਤਾ ਜਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪੰਜ ਜੂਨ ਦੀ ਸਿਖਰ ਦੁਪਹਿਰ ਵਾਪਰੀ ਇਸ ਘਟਨਾ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਪੁਲਿਸ ਦੀ ਢਿੱਲੀ ਕਾਰਵਾਈ ਉੱਪਰ ਵੀ ਸਵਾਲ ਖੜੇ ਹੋ ਰਹੇ ਸਨ। ਇਹ ਮਾਮਲਾ ਆਪਸੀ ਰੰਜਿਸ਼ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

जमीन से जुड़े सभी काम हों आसान, पारदर्शी और समय पर, यही सरकार का उद्देश्य : मुख्यमंत्री

👉पेपरलेस रजिस्ट्रेशन 2.0 और ऑटो म्यूटेशन व्यवस्था की मुख्यमंत्री...

CM Nayab Singh Saini ने हरियाणा सुपर-100 अभिनंदन कार्यक्रम में की दो बड़ी घोषणाएं

👉बुनियाद योजना के तहत संचालित 103 केंद्रों में 25...