ਪੁੱਤ ਦਾ ਕ.ਤ+ਲ ਕਰਕੇ ਫਰਾਰ ਹੋਇਆ ਸਾਬਕਾ ਫੌਜੀ ਗ੍ਰਿਫਤਾਰ

Date:

spot_img

Ludhiana News: ਪਿਛਲੇ ਦਿਨੀਂ ਲੁਧਿਆਣਾ ਦੇ ਦੋਰਾਹਾ ਇਲਾਕੇ ਦੇ ਪਿੰਡ ਬੁਆਨੀ ਵਿਖੇ ਘਰੇਲੂ ਕਲੇਸ਼ ਦੌਰਾਨ ਆਪਣੇ ਪੁੱਤਰ ਦਾ ਕਤਲ ਕਰ ਕੇ ਫ਼ਰਾਰ ਹੋਏ ਸਾਬਕਾ ਫੌਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਸੀ ਅਤੇ ਉਸਦੇ ਕੋਲੋਂ ਘਟਨਾ ਵਿਚ ਵਰਤਿਆ ਲਾਇਸੰਸੀ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ। ਇਸ ਘਟਨਾ ਵਿੱਚ ਜ਼ਖਮੀ ਹੋਈ ਮੁਲਜਮ ਫੌਜੀ ਦੀ ਪਤਨੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਦੱਸਣਾ ਬਣਦਾ ਹੈ ਕਿ ਸਾਬਕਾ ਫੌਜੀ ਬਲਜਿੰਦਰ ਸਿੰਘ ਦਾ ਆਪਣੇ ਪੁੱਤਰ ਨਾਲ ਤੇਜ ਗੱਡੀ ਚਲਾਉਣ ਨੂੰ ਲੈ ਕੇ ਲੜਾਈ ਹੋ ਗਈ ਸੀ, ਜੋ ਕਿ ਬਾਅਦ ਵਿੱਚ ਖੂਨੀ ਰੂਪ ਧਾਰਨ ਕਰ ਗਈ। ਇਹ ਵੀ ਪਤਾ ਲੱਗਿਆ ਹੈ।

ਇਹ ਵੀ ਪੜ੍ਹੋ  Firozpur ‘ਚ ਦਿਨ-ਦਿਹਾੜੇ ਗੋ.ਲੀ+ਆਂ ਚਲਾਉਣ ਵਾਲਿਆਂ ਦਾ ਪੁਲਿਸ ਨੇ ਕੀਤਾ ‘ Encounter’

ਕਿ ਘਟਨਾ ਸਮੇਂ ਮੁਲਜਮ ਨੇ ਸ਼ਰਾਬ ਵੀ ਪੀਤੀ ਹੋਈ ਸੀ। ਮਿਤਕ ਦੇ ਵੱਡੇ ਭਰਾ ਨੇ ਵੀ ਇਸ ਘਟਨਾ ਵਾਲੇ ਦਿਨ ਮੀਡੀਆ ਨੂੰ ਦੱਸਿਆ ਸੀ ਕਿ ਸ਼ਾਮ ਸਮੇਂ ਉਸਦਾ ਛੋਟਾ ਭਰਾ ਜਗਮੀਤ ਸਿੰਘ ਆਪਣੇ ਕਿਸੇ ਦੋਸਤ ਦੀ ਗੱਡੀ ਲੈ ਕੇ ਆ ਰਿਹਾ ਸੀ। ਇਸ ਦੌਰਾਨ ਉਸਦੇ ਪਿਤਾ ਵੀ ਦੁੱਧ ਲੈ ਕੇ ਵਾਪਸ ਆ ਰਿਹਾ ਸੀ ਆਪਣੇ ਪੁੱਤ ਵੱਲੋਂ ਤੇਜ਼ ਰਫਤਾਰ ਨਾਲ ਚਲਾਈ ਜਾ ਰਹੀ ਗੱਡੀ ਤੋ ਔਖਾ ਹੁੰਦਿਆਂ ਉਸਨੇ ਆਪਣੇ ਪੁੱਤਰ ਨੂੰ ਝਿੜਕਿਆ ਸੀ ਅਤੇ ਦੋਸਤ ਦੀ ਗੱਡੀ ਤੁਰੰਤ ਵਾਪਸ ਕਰਨ ਲਈ ਕਿਹਾ ਸੀ। ਪ੍ਰੰਤੂ ਪੁੱਤ ਨੇ ਇਸ ਤੋਂ ਮਨਾ ਕਰ ਦਿੱਤਾ , ਜਿਸ ਕਾਰਨ ਦੋਨਾਂ ਵਿਚਕਾਰ ਤਕਰਾਰਬਾਜ਼ੀ ਹੋ ਗਈ ਜੋ ਕਿ ਬਾਅਦ ਵਿੱਚ ਖੂਨੀ ਰੂਪ ਧਾਰਨ ਕਰ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

ਰਾਵਣ-ਵੇਦਵਤੀ ਸੰਵਾਦ ਨਾਲ ਹੋਇਆ ਰਾਮਲੀਲਾ ਦੀ ਪਹਿਲੀ ਰਾਤ ਦਾ ਆਗਾਜ਼

👉ਫੇਜ਼-1, ਮੋਹਾਲੀ ਵਿੱਚ ਰਾਮਲੀਲਾ ਦੀ ਸ਼ੁਰੂਆਤ, ਪਹਿਲੀ ਰਾਤ ਰਾਵਣ-ਨੰਦੀਗਣ...

ਪੰਜਾਬ ਚੋਣਾਂ ਤੋਂ ਪਹਿਲਾਂ ਸੰਤ ਨਾਮਦੇਵ ਸਮਾਜ ਚੰਡੀਗੜ੍ਹ ਵਿੱਚ ਭਰੇਗਾ ਹੁੰਕਾਰ, ਏਕਤਾ ਦਾ ਦੇਵੇਗਾ ਸੁਨੇਹਾ

👉18 ਅਕਤੂਬਰ ਨੂੰ ਹੋਵੇਗਾ ਸਾਲਾਨਾ ਧਾਰਮਿਕ ਸੰਮੇਲਨ, ਕੈਬਨਿਟ ਮੰਤਰੀ...