Friday, April 17, 2026
spot_img
spot_img

ਕੁਲਫ਼ੀ ਖਾਣ ਦੇ ਸ਼ੌਕੀਨ ਹੋਣ ਸਾਵਧਾਨ; ਲੁਧਿਆਣਾ ’ਚ ਆਈਸ ਕਰੀਮ ਵਿਚੋਂ ਨਿਕਲੀ ‘ਕਿਰਲੀ’

Date:

spot_img

Ludhiana News: ਗਰਮੀਆਂ ਦੇ ਮੌਸਮ ’ਚ ਕੁਲਫ਼ੀ ਤੇ ਆਈਸ ਕਰੀਮ ਖ਼ਾਣ ਦੇ ਸ਼ੌਕੀਨਾਂ ਲਈ ਇਹ ਬੁਰੀ ਖ਼ਬਰ ਹੈ। ਲੁਧਿਆਣਾ ‘ਚ ਬੀਤੇ ਕੱਲ ਇੱਕ ਕੁਲਫ਼ੀ ਦੇ ਵਿਚੋਂ ਕਿਰਲੀ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਕੁਲਫ਼ੀ ਖਾਣ ਵਾਲਾ 7 ਸਾਲ ਦਾ ਬੱਚਾ ਠੀਕ-ਠਾਕ ਹੈ ਪ੍ਰੰਤੂ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿਚ ਹੜਕੰਪ ਮੱਚ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ  ਕੈਨੇਡਾ ਦੀ ਸਰਕਾਰ ਨੇ ਲਿਆਂਦਾ ਨਵਾਂ ਕਾਨੂੰਨ; ਹੁਣ ਸੌਖੀ ਨਹੀਂ ਮਿਲੇਗੀ ‘ਸ਼ਰਨ’

ਇਹ ਮਾਮਲਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਸੁੰਦਰ ਨਗਰ ਦੀ ਗਲੀ ਨੰਬਰ 5/8 ਵਿੱਚ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਬੱਚਾ ਆਪਣੀ ਦਾਦੀ ਤੋਂ 20 ਰੁਪਏ ਲੈ ਕੇ ਗਲੀ ਵਿਚ ਆਈਸ ਕਰੀਮ ਵੇਚਣ ਤੋਂ ਵਾਲਿਆਂ ਤੋਂ ਕੁਲਫ਼ੀ ਲਿਆਇਆ ਸੀ। ਇਸ ਦੌਰਾਨ ਜਦ ਉਸਨੇ ਇਹ ਕੁਲਫ਼ੀ ਖਾਣੀ ਸ਼ੁਰੂ ਕੀਤੀ ਤਾਂ ਉਸ ਵਿਚੋਂ ਕੁਝ ਹੋਰ ਚੀਜ਼ ਨਿਕਲੀ ਤਾਂ ਉਸਨੇ ਆਪਣੀ ਦਾਦੀ ਨੂੰ ਇਸ ਬਾਰੇ ਦਸਿਆ। ਜਦ ਧਿਆਨ ਨਾਲ ਦੇਖਿਆ ਤਾਂ ਕੁਲਫ਼ੀ ਵਿਚ ਮਰੀ ਹੋਈ ਕਿਰਲੀ ਪਈ ਹੋਈ ਸੀ।

ਇਹ ਵੀ ਪੜ੍ਹੋ  ਗੁਆਂਢੀ ਵੱਲੋਂ ਕੱਢੀਆਂ ਗਾਲਾਂ ਤੋਂ ਦੁਖੀ ਹੋ ਕੇ ਮਾਪਿਆਂ ਦੇ ਇੱਕਲੌਤੇ 20 ਸਾਲਾਂ ਨੌਜਵਾਨ ਨੇ ਮਾਰੀ ਨਹਿਰ ’ਚ ਛਾਲ

ਪਤਾ ਲੱਗਦੇ ਹੀ ਲੋਕਾਂ ਨੇ ਉਕਤ ਆਈਸ ਕਰੀਮ ਵੇਚਣ ਵਾਲੇ ਨੂੰ ਰੋਕਿਆ ਤੇ ਇਸ ਬਾਰੇ ਦਸਿਆ, ਜਿਸਨੇ ਇਹ ਕਹਿ ਕੇ ਆਪਣਾ ਖੜ੍ਹਾ ਛੁਡਵਾ ਲਿਆ ਕਿ ਉਹ ਇਹ ਆਈਸਕ੍ਰੀਮ ਤੇ ਕੁਲਫ਼ੀ ਕੰਪਨੀ ਤੋਂ ਲੈ ਕੇ ਆਇਆ ਹੈ, ਜਿਸਦੇ ਚੱਲਦੇ ਉਸਦਾ ਕੋਈ ਕਸੂਰ ਨਹੀਂ ਹੈ। ਹਾਲਾਂਕਿ ਮੁਹੱਲਾ ਵਾਸੀਆਂ ਨੇ ਉਸਨੂੰ ਇਹ ਕੁਲਫ਼ੀਆ ਨੂੰ ਨਾਂ ਵੇਚਣ ਲਈ ਕਿਹਾ ਪ੍ਰੰਤੂ ਉਸਨੇ ਅਗਲੀ ਗਲੀ ਵਿਚ ਜਾਕੇ ਵੇਚਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਲੋਕਾਂ ਨੇ ਉਸਨੂੰ ਫ਼ੜ ਕੇ ਥਾਣੇ ਵਿਚ ਲੈ ਗਏ। ਇਸ ਮਾਮਲੇ ਵਿੱਚ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਕਿਹਾ ਕਿ ਆਈਸ ਕਰੀਮ ਦੇ ਨਮੂਨੇ ਇਕੱਠੇ ਕੀਤੇ ਜਾਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...