ਗੋਤਾਖੋਰਾਂ ਵੱਲੋਂ ਨੌਜਵਾਨ ਦੀ ਲਾਸ਼ ਦੀ ਭਾਲ ਜਾਰੀ,ਮਾਪਿਆਂ ਵੱਲੋਂ ਮੁਲਜਮ ਵਿਰੁਧ ਸਖ਼ਤ ਕਾਰਵਾਈ ਦੀ ਮੰਗ
Gurdaspur News: ਥਾਣਾ ਤਿੱਬੜ ਇਲਾਕੇ ਅਧੀਨ ਆਉਂਦੇ ਪਿੰਡ ਬੱਬੇਵਾਲੀ ਵਿਚ ਮਾਪਿਆਂ ਦੇ ਇੱਕਲੌਤੇ 20 ਸਾਲਾਂ ਨੌਜਵਾਨ ਵੱਲੋਂ ਆਪਣੇ ਗੁਆਂਢੀ ਵੱਲੋਂ ਬੇਇੱਜਤ ਕਰਨ ਤੋਂ ਦੁਖੀ ਕੇ ਨਹਿਰ ’ਚ ਛਾਲ ਮਾਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਰਾਤ ਕਰੀਬ 10 ਵਜੇਂ ਵਾਪਰੀ ਇਸ ਘਟਨਾ ਤੋਂ ਬਾਅਦ ਮਾਪਿਆਂ ਤੇ ਪਿੰਡ ਵਾਲਿਆਂ ਤੋਂ ਇਲਾਵਾ ਪੁਲਿਸ ਪ੍ਰਸਾਸਨ ਵੱਲੋਂ ਗੋਤਾਖੋਰਾਂ ਦੀ ਮੱਦਦ ਨਾਲ ਨੌਜਵਾਨ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਆਪਣੇ ਇਕਲੌਤੇ ਪੁੱਤਰ ਵੱਲੋਂ ਚੁੱਕੇ ਇਸ ਆਖ਼ਰੀ ਕਦਮ ਕਾਰਨ ਬਜ਼ੁਰਗ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ ਬੀਮਾਰ ‘ਮਾਂ’ ਦੇ ਇਲਾਜ਼ ਲਈ 19 ਸਾਲਾਂ ਨੌਜਵਾਨ ਬਣਿਆ ‘ਚੋਰ’!
ਮ੍ਰਿਤਕ ਨੌਜਵਾਨ ਦੀ ਪਹਿਚਾਣ ਰਣਦੀਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਤੌਰ ’ਤੇ ਹੋਈ ਹੈ। ਇਹ ਵੀ ਪਤਾ ਚੱਲਿਆ ਹੈ ਕਿ ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਰੌਂਦੇ ਹੋਏ ਇਸ ਨੌਜਵਾਨ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ, ਜਿਸਦੇ ਵਿਚ ਉਸਨੇ ਆਪਣੈ ਗੁਆਂਢੀ ਨਿਸ਼ਾਨ ਸਿੰਘ ਉਪਰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਅਤੇ ਵੀਰਵਾਰ ਨੂੰ ਹੀ ਮਾਵਾਂ-ਭੈਣਾਂ ਦੀਆਂ ਗਾਲਾਂ ਕੱਢਣ ਦੇ ਦੋਸ਼ ਲਗਾਏ। ਉਸਨੇ ਕਿਹਾ ਕਿ ਉਹ ਨਿਸ਼ਾਨ ਸਿੰਘ ਵੱਲੋਂ ਬੇਇੱਜ਼ਤ ਕਰਨ ਦੇ ਚੱਲਦੇ ਬਹੁਤ ਦੁਖੀ ਹੈ ਤੇ ਇਹ ਆਖ਼ਰੀ ਕਦਮ ਚੁੱਕ ਰਿਹਾ। ਛਾਲ ਮਾਰਨ ਤੋਂ ਪਹਿਲਾਂ ਉਸਨੇ ਇਹ ਵੀਡੀਓ ਆਪਣੇ ਦੋਸਤਾਂ ਨੂੰ ਭੇਜੀ। ਪ੍ਰਵਾਰ ਦੇ ਮੈਂਬਰਾਂ ਮੁਤਾਬਕ ਕਾਫ਼ੀ ਸਾਊ ਤੇ ਸਿਆਣੇ ਇਸ ਨੌਜਵਾਨ ਵੱਲੋਂ ਆਪਣੇ ਪਿੰਡ ਵਿਚ ਹੀ ਕਾਰਾਂ ਤੇ ਟਰੈਕਟਰਾਂ ਉਪਰ ਡੈਕ ਲਗਾਉਣ ਦੀ ਦੁਕਾਨ ਕੀਤੀ ਹੋਈ ਸੀ ਪ੍ਰੰਤੂ ਨਿਸ਼ਾਨ ਸਿੰਘ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।