Thursday, April 16, 2026
spot_img
spot_img

ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਦਿਲਚਸਪੀ ਲੈਣ ਅਤੇ ਖੁਦ ਰਾਜਨੀਤੀ ਕਰਨ ਲਈ ਪ੍ਰੇਰਿਆ

Date:

spot_img

👉ਪੰਜਾਬ ਦੇ 35 ਕਾਲਜਾਂ ਤੋਂ 100 ਤੋਂ ਵੱਧ ਆਏ ਵਿਦਿਆਰਥੀਆਂ ਨਾਲ ਰੁਬਰੂ ਹੋਏ ਸਪੀਕਰ ਅਤੇ ਵਿਧਾਇਕ
Chandigarh News:ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਪੰਜਾਬ ਦੇ 35 ਕਾਲਜਾਂ ਤੋਂ ਆਏ100 ਤੋਂ ਵੱਧ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਗਈ, ਇਸ ਵਿੱਚ ਪ੍ਰੋਫੈਸਰ ਵੀ ਸ਼ਾਮਿਲ ਸਨ। ਵਿਦਿਆਰਥੀਆਂ ਨੇ ਸਪੀਕਰ ਦੀਆਂ ਡਿਊਟੀਆਂ ਅਤੇ ਸਦਨ ਦੀ ਕਾਰਵਾਈ ਬਾਰੇ ਉਹਨਾਂ ਕੋਲੋਂ ਸਵਾਲ ਪੁੱਛੇ ਅਤੇ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਉਹ ਸਿਆਸੀ ਦਬਾਅ ਨੂੰ ਕਿਸ ਤਰ੍ਹਾਂ ਨਿਪਟਦੇ ਹਨ, ਜਿਸ ਦੇ ਜਵਾਬ ਵਿੱਚ ਸਪੀਕਰ ਸਾਹਿਬ ਨੇ ਦੱਸਿਆ ਕਿ ਉਹ ਵਿਰੋਧੀ ਧਿਰ ਨੂੰ ਬੋਲਣ ਲਈ ਬਰਾਬਰ ਦਾ ਮੌਕਾ ਪ੍ਰਦਾਨ ਕਰਦੇ ਹਨ।ਸਪੀਕਰ ਸੰਧਵਾਂ ਨੇ ਕਿਹਾ ਕਿ ਰਾਜਨੀਤੀ ਤਾਂ ਇੱਕ ਸੇਵਾ ਹੈ ਸਾਨੂੰ ਆਪਣੀ ਕੌਮ ਦੀ ਸੇਵਾ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੇ ਉਹਨਾਂ ਨੂੰ ਪੁੱਛਿਆ ਕਿ ਸਦਨ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਪਾਰਦਰਸ਼ੀ ਰੱਖਿਆ ਜਾਵੇ ਇਸ ਬਾਰੇ ਉਹ ਹੋਰ ਕੀ ਕਦਮ ਚੁੱਕ ਸਕਦੇ ਹਨ। ਇਸ ਦਾ ਉੱਤਰ ਦਿੰਦਿਆਂ ਸਪੀਕਰ ਨੇ ਕਿਹਾ ਕਿ ਜੁਡੀਸ਼ਰੀ, ਐਗਜੀਕਿਊਟਿਵ ਅਤੇ ਲੈਜੀਸਲੇਚਰ ਇਹ ਤਿੰਨ ਵਿੰਗ ਜੇਕਰ ਆਪਣਾ ਆਪਣਾ ਕੰਮ ਸਹੀ ਢੰਗ ਨਾਲ ਕਰਨ ਤਾਂ ਸਦਨ ਦੀ ਕਾਰਵਾਈ ਵਿੱਚ ਹੋਰ ਪਾਰਦਰਸ਼ਤਾ ਲਿਆਈ ਜਾ ਸਕਦੀ ਹੈ ਅਤੇ ਸਦਨ ਦੀ ਕਾਰਵਾਈ ਨੂੰ ਪਾਰਦਰਸ਼ੀ ਕਰਨ ਵਾਸਤੇ ਉਹਨਾਂ ਨੇ 2022 ਤੋਂ ਹੀ ਸਦਨ ਵਿੱਚ ਲਾਈਵ ਟੈਲੀਕਾਸਟ ਲਾਗੂ ਕਰ ਦਿੱਤੀ ਹੈ ਤਾਂ ਜੋ ਹਰ ਵਿਅਕਤੀ ਇਸ ਕਾਰਵਾਈ ਨੂੰ ਸੁਣ ਸਕੇ ਅਤੇ ਸਦਨ ਦੀ ਕਾਰਵਾਈ ਬਾਰੇ ਜਾਣੂ ਹੋ ਸਕੇ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਕਾਰਵਾਈ ਨੂੰ ਵੇਖਿਆ ਕਰਨ ਅਤੇ ਆਪਣੇ ਹਲਕੇ ਦੇ ਐਮ.ਐਲ.ਏ ਨੂੰ ਇਹ ਜਰੂਰ ਪੁੱਛਣ ਕਿ ਉਹਨਾਂ ਨੂੰ ਅਸੀਂ ਵੋਟ ਦਿੱਤੀ ਹੈ ਤੇ ਉਹਨਾਂ ਨੇ ਸਾਡੀ ਭਲਾਈ ਲਈ ਕਿਹੜੇ ਕਾਨੂੰਨ ਬਣਾਏ ਹਨ।

ਇਹ ਵੀ ਪੜ੍ਹੋ AAP ਵੱਲੋਂ ਪੰਜ ਵਿਧਾਨ ਸਭਾ ਹਲਕਿਆਂ ‘ਚ ਨਵੇਂ ਇੰਚਾਰਜ ਨਿਯੁਕਤ

ਵਿਦਿਆਰਥੀਆਂ ਵੱਲੋਂ ਜਦੋਂ ਇਹ ਪੁੱਛਿਆ ਗਿਆ ਕਿ ਉਚੇਰੀ ਸਿੱਖਿਆ ਬਹੁਤ ਹੀ ਮਹਿੰਗੀ ਹੋ ਗਈ ਹੈ ਤੇ ਇਸ ਬਾਰੇ ਸਰਕਾਰ ਕੀ ਕਦਮ ਚੁੱਕ ਰਹੀ ਹੈ। ਇਸ ਦਾ ਉੱਤਰ ਦਿੰਦਿਆਂ ਸਪੀਕਰ ਨੇ ਕਿਹਾ ਕਿ ਸਿੱਖਿਆ ਤਾਂ ਮੁਫਤ ਵਿੱਚ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਉੱਪਰ ਉਹ ਮਾਨਯੋਗ ਮੁੱਖ ਮੰਤਰੀ ਜੀ ਨੂੰ ਪੱਤਰ ਲਿਖਣਗੇ ਕਿ ਉਚੇਰੀ ਸਿੱਖਿਆ ਨੂੰ ਮੁਫਤ ਵਿੱਚ ਦੇਣ ਲਈ ਕਦਮ ਚੁੱਕੇ ਜਾਣ। ਉਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਮਾਂ ਬੋਲੀ ਨੂੰ ਅਪਣਾਉਣ ਅਤੇ ਇਸ ਦੇ ਨਾਲ ਨਾਲ ਬਾਕੀ ਭਾਸ਼ਾਵਾਂ ਵੀ ਸਿੱਖਣ।ਉਹਨਾਂ ਅੱਗੇ ਕਿਹਾ ਕਿ ਸਦਨ ਦੀ ਕਾਰਵਾਈ ਵਿੱਚ ਉਹ ਹਰ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਬਰਾਬਰ ਦਾ ਮੌਕਾ ਦਿੰਦੇ ਹਨ ਤਾਂ ਜੋ ਸਦਨ ਦੀ ਕਾਰਵਾਈ ਵਿੱਚ ਹਰ ਇੱਕ ਮੈਂਬਰ ਆਪਣੀ ਗੱਲ ਰੱਖ ਸਕੇ। ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਟਿਕਟ ਲੈਣ ਵਾਸਤੇ ਤਾਂ ਲੱਖਾਂ ਰੁਪਏ ਦੇਣੇ ਪੈਂਦੇ ਹਨ ਤਾਂ ਹੀ ਵੱਡੀਆਂ ਵੱਡੀਆਂ ਪਾਰਟੀਆਂ ਵੱਲੋਂ ਟਿਕਟ ਦਿੱਤੀ ਜਾਂਦੀ ਹੈ। ਇਸ ਦਾ ਉੱਤਰ ਦਿੰਦਿਆਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਪਿੰਡ ਦਾ ਸਰਪੰਚ ਸੀ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬਿਨਾਂ ਕੋਈ ਪੈਸੇ ਲਏ ਟਿਕਟ ਦਿੱਤੀ। ਉਹਨਾਂ ਕਿਹਾ ਕਿ ਜੇਕਰ ਤੁਹਾਡੀ ਪਹੁੰਚ ਆਮ ਲੋਕਾਂ ਤੱਕ ਹੈ ਤਾਂ ਪਾਰਟੀ ਆ ਕੇ ਤੁਹਾਨੂੰ ਖੁਦ ਟਿਕਟ ਦੇਵੇਗੀ।ਉਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜਨੀਤੀ ਤਾਂ ਲੋਕ ਸੇਵਾ ਹੈ ਤੇ ਸਾਨੂੰ ਲੋਕਾਂ ਨਾਲ ਜੁੜਨਾ ਚਾਹੀਦਾ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਮੁੱਦਿਆਂ ਤੋਂ ਅਸੀਂ ਜਾਣੂ ਹੋ ਸਕੀਏ ਤੇ ਉਹਨਾਂ ਦਾ ਹੱਲ ਕਰ ਸਕੀਏ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਗੁਰਬਾਣੀ ਦਾ ਇੱਕ ਸ਼ਬਦ ਰੋਜ਼ ਪੜਿਆ ਕਰਨ। ਉਹਨਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਨੂੰ ਹੋਰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਹੈ ਤੇ ਇੰਡਸਟਰੀ ਨੂੰ ਪੰਜਾਬ ਵਿੱਚ ਹੋਰ ਅੱਗੇ ਵਧਾਉਣਾ ਪਵੇਗਾ।

ਇਹ ਵੀ ਪੜ੍ਹੋ  ਸ੍ਰੀ ਅਮਰਨਾਥ ਯਾਤਰਾ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

ਉਹਨਾਂ ਕਿਹਾ ਕਿ ਖੇਤੀਬਾੜੀ ਨੂੰ ਐਗਰੀ ਬਿਜਨਸ ਬਣਾਉਣ ਦੀ ਲੋੜ ਹੈ ਕਉਂਕਿ ਪੰਜਾਬ ਇੱਕ ਉਪਜਾਊ ਧਰਤੀ ਹੈ। ਇਹੋ ਜਿਹੀ ਧਰਤੀ ਦਾ ਮਿਲਣਾ ਬਹੁਤ ਮੁਸ਼ਕਿਲ ਹੈ। ਉਹਨਾਂ ਅੱਗੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਉੱਚੇ ਸੁਪਨੇ ਰੱਖਣ ਅਤੇ ਉੱਚੇ ਸੁਪਨੇ ਰੱਖਣ ਵਾਲੇ ਲੋਕਾਂ ਦੇ ਹੀ ਸੁਪਨੇ ਸਾਕਾਰ ਹੁੰਦੇ ਹਨ ਅਤੇ ਜੀਵਨ ਵਿੱਚ ਤਨਾਵ ਨਾ ਲੈਣ ਅਤੇ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸਦਨ ਵਿੱਚ ਲਿਜਾ ਕੇ ਸਦਨ ਦੇ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨਾਲ ਡਿਬੇਟ ਵੀ ਕੀਤੀ ਤਾਂ ਜੋ ਵਿਦਿਆਰਥੀਆਂ ਦੀ ਰੁਚੀ ਰਾਜਨੀਤੀ ਵਿੱਚ ਹੋਰ ਵੱਧ ਸਕੇ। ਵਿਦਿਆਰਥੀਆਂ ਵੱਲੋਂ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਦੌਰਾਨ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਗਈ ਜਿਸ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਵੀ ਸ਼ਾਮਿਲ ਸੀ।ਇਸ ਮੌਕੇ ਤੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਵੱਲੋਂ ਸਪੀਕਰ ਨੂੰ ਇੱਕ ਸ਼ਾਲ, ਇੱਕ ਹੈਰੀਟੇਜ ਹੱਥ ਵਾਲਾ ਪੰਖਾ ਅਤੇ ਸੀਨਰੀ ਭੇਂਟ ਕੀਤੀ।ਇਸ ਮੌਕੇ ਤੇ ਡਾ. ਇੰਦਰਬੀਰ ਸਿੰਘ ਨਿਜਰ ਐਮ.ਐਲ.ਏ, ਜੀਵਨ ਜੋਤ ਕੌਰ ਐਮ.ਐਲ.ਏ, ਫੌਜਾ ਸਿੰਘ ਸਰਾਰੀ ਐਮ.ਐਲ.ਏ, ਵਿਜੇ ਸਿੰਗਲਾ ਐਮ.ਐਲ.ਏ, ਮਨਵਿੰਦਰ ਸਿੰਘ ਗਿਆਸਪੁਰਾ ਐਮ.ਐਲ.ਏ, ਗੁਰਦਿੱਤ ਸਿੰਘ ਸ਼ੇਖੋਂ ਐਮ.ਐਲ.ਏ ਵੀ ਸ਼ਾਮਿਲ ਹੋਏ। ਇਸ ਮੌਕੇ ਤੇ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਯੂਥ ਵੈਲਫੇਅਰ ਡਾ. ਸੁਖਜਿੰਦਰ ਰਿਸ਼ੀ, ਡਾ. ਤੇਜਿੰਦਰ ਗਿੱਲ ਅਸਿਸਟੈਂਟ ਡਾਇਰੈਕਟਰ ਯੂਥ ਵੈਲਫੇਅਰ, ਪ੍ਰੋਫੈਸਰ ਜਗਵਿੰਦਰ ਕੌਰ, ਪ੍ਰੋਫੈਸਰ ਭੁਪਿੰਦਰ ਕੌਰ ਪ੍ਰੋਫੈਸਰ ਪੂਨਮ ਦਿਵੇਦੀ, ਪ੍ਰੋਫੈਸਰ ਸਰਬਜੀਤ ਕੌਰ, ਪ੍ਰੋਫੈਸਰ ਹੀਨਾ, ਇਕਬਾਲ ਪ੍ਰੀਤ ਸਿੰਘ, ਅਮਿਤ ਸ਼ਰਮਾ, ਅਜੀਤ ਕੁਮਾਰ ਵੀ ਸ਼ਾਮਿਲ ਹੋਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...