Bikram Majithia ਦੇ ਬਹਾਨੇ ਸਾਬਕਾ ਜਥੇਦਾਰ ਨੇ Sukhbir Badal ‘ਤੇ ਵਿੰਨ੍ਹੇ ਨਿਸ਼ਾਨੇ

Date:

spot_img

Bathinda News: ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਅੱਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਕੀਤੀ ਕਾਰਵਾਈ ਜਿੱਥੇ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉੱਥੇ ਹੁਣ ਇਸ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਨਿਸ਼ਾਨੇ ਵਿੰਨੇ ਹਨ।

ਇਹ ਵੀ ਪੜ੍ਹੋ AAP ਵੱਲੋਂ ਪੰਜ ਵਿਧਾਨ ਸਭਾ ਹਲਕਿਆਂ ‘ਚ ਨਵੇਂ ਇੰਚਾਰਜ ਨਿਯੁਕਤ

ਇਸ ਸਬੰਧ ਵਿੱਚ ਬਕਾਇਦਾ ਇੱਕ ਟਵੀਟ ਜਾਰੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਬਿਕਰਮ ਮਜੀਠੀਆ ਦਾ ਮਾਮਲਾ ਚੁੱਕਦਿਆਂ ਕਿਹਾ ਕਿ ਉਹ ਬਦਲੇ ਦੀ ਭਾਵਨਾ ਨਾਲ ਕੀਤੀ ਕਿਸੇ ਵੀ ਕਾਰਵਾਈ ਨਾਲ ਸਹਿਮਤ ਨਹੀਂ ਹਨ।ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਦੀ ਕਾਰਵਾਈ ਬਿਨਾਂ ਕਿਸੇ ਠੋਸ ਸਬੂਤ ਦੇ ਕੀਤੀ ਹੈ ਤਾਂ ਇਹ ਨੈਤਿਕ ਤੌਰ ‘ਤੇ ਵੀ ਸ਼ਰਮਸ਼ਾਰ ਕਰਨ ਵਾਲੀ ਗਤੀਵਿਧੀ ਹੈ। ਪ੍ਰੰਤੂ ਇਹੋ ਜਿਹੀਆਂ ਬਦਲੇ ਦੀ ਭਾਵਨਾ ਤਹਿਤ ਨਜਾਇਜ ਪਰਚਿਆਂ ਵਾਲੀਆਂ ਕਾਰਵਾਈਆਂ, ਇੰਨਾਂ ਅਕਾਲੀ ਅਖਵਾਉਣ ਵਾਲਿਆਂ ਦੀ ਸਰਕਾਰ ਸਮੇਂ ਨਹੀਂ ਹੋਈਆਂ? ਕੀ ਇਸ ਦੀ ਗਰੰਟੀ ਕੋਈ ਪੰਜਾਬੀ ਲੈ ਸਕਦਾ ਹੈ? ਕਦੇ ਵੀ ਨਹੀ।

ਇਹ ਵੀ ਪੜ੍ਹੋ ਬਿਕਰਮ ਮਜੀਠਿਆ ਕੇਸ; ਵਿਜੀਲੈਂਸ ਦਾ ਦਾਅਵਾ,ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਦੀ ਵੱਡੀ ਮਨੀ ਲਾਂਡਰਿੰਗ ਦਾ ਖੁਲਾਸਾ

ਅਸੀਂ ਤਾਂ ਬਿਲਕੁਲ ਵੀ ਨਹੀ, ਕਿਉਂਕਿ ਅਜੇ ਕੁਝ ਮਹੀਨੇ ਪਹਿਲਾਂ ਦੋ ਦਸੰਬਰ ਦਾ ਹੁਕਮਨਾਮਾ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਖੁਦ ਅਪਣੇ ਗੁਨਾਹ ਕਬੂਲ ਕੀਤੇ ਸਨ, ਜਿਸ ਸਦਕਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਥੇ ਧਾਰਮਿਕ ਤਨਖ਼ਾਹ ਲਾਈ, ਉੱਥੇ ਅਕਾਲੀ ਸਿਆਸਤ ਨੂੰ ਮਜਬੂਤ ਰੱਖਣ ਲਈ ਕੁਝ ਆਦੇਸ਼ ਦਿੱਤੇ। ਜਿੰਨਾਂ ਨੂੰ ਨਾ ਸਿਰਫ ਇੰਨ੍ਹਾਂ ਭਗੌੜੇ ਅਕਾਲੀਆਂ ਨੇ ਘੱਟੇ ਮਿੱਟੀ ਰੋਲਿਆ ਬਲਕਿ ਬਦਲੇ ਦੀ ਭਾਵਨਾ ਤਹਿਤ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਦਿਆਂ ਉੱਨਾਂ ਨੂੰ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ। ਇਹ ਸਰਾਸਰ ਬਦਲੇ ਦੀ ਭਾਵਨਾ ਤਹਿਤ ਸੀ। ਪੰਜਾਬੀ ਦਾ ਅਖਾਣ ਹੈ– ਅਸੀਂ ਮਾਰੀਏ ਤਾਂ ਪੋਲੇ, ਜੇ ਤੁਸੀਂ ਮਾਰੋ ਤਾਂ ਠੋਲੇ। ਜਾਂ ਬਾਣੀ ਦਾ ਫੁਰਮਾਨ ਹੈ– ਜੇਹਾ ਬੀਜੈ ਸੋ ਲੁਣੈ…”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਭਾਜਪਾ ਦਾ ਮੁੱਖ ਟੀਚਾ ਹੈ ਡਬਲ ਇੰਜਣ ਦੀ ਸਰਕਾਰ : ਬਿੱਟੂ

Punjab News : ਪੰਜਾਬ ਭਾਜਪਾ ਵਿੱਚ ਅੱਜ ਇੱਕ ਮਹੱਤਵਪੂਰਨ...

ਅੱਜ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ, ਥੋੜੇ ਹੀ ਸਮੇਂ ‘ਚ ਸੰਭਾਲਣਗੇ ਆਪਣਾ ਅਹੁਦਾ

Punjab News : ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ...

Patiala News: ਸੜਕ ਹਾਦਸੇ ਦਾ ਸ਼ਿਕਾਰ ਹੋਏ ਪ੍ਰਵਾਰ ਲਈ ‘ਮਸੀਹਾ’ ਬਣੇ ਬਹੁੜੇ ਪੰਜਾਬ ਦੇ ਸਿਹਤ ਮੰਤਰੀ !

ਫ਼ਸਟ ਏਡ ਦੇਣ ਤੋਂ ਬਾਅਦ ਜਖ਼ਮੀਆਂ ਨੂੰ ਆਪਣੀ ਗੱਡੀ...