Wednesday, May 6, 2026
spot_img
spot_img

ਪਾਕਿਸਤਾਨੀ DON ਦੀਆਂ ਵੀਡੀਓਜ਼ ਸ਼ੇਅਰ ਕਰਨ ਵਾਲੇ ਦੋ ਪੰਜਾਬੀ ਨੌਜਵਾਨ ਪੁਲਿਸ ਵੱਲੋਂ ਗ੍ਰਿਫਤਾਰ

Date:

spot_img

Punjab News: ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਕਥਿਤ ਗ੍ਰਨੇਡ ਹਮਲਿਆਂ ਦੇ ਲਈ ਜਿੰਮੇਵਾਰ ਮੰਨੇ ਜਾਂਦੇ ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਦੀਆਂ ਵੀਡੀਓਜ਼ ਨੂੰ ਆਪੋ-ਆਪਣੇ ਸੋਸਲ ਮੀਡੀਆ ਪੇਜ਼ਾਂ ਉਪਰ ਸ਼ੇਅਰ ਕਰਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੇ ਪੰਜਾਬ ਦੇ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਹੈ। ਪੰਜਾਬ ਪੁਲਿਸ ਦੇ ਐਸਐਸਓਸੀ ਸੈੱਲ ਵੱਲੋਂ ਕੀਤੀ ਇਸ ਕਾਰਵਾਈ ਵਿਚ ਮਾਨਸਾ ਅਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸੋਸਲ ਮੀਡੀਆ ਇੰਨਫ਼ਲੂਸਰ ਸੁਖਵੀਰ ਸਿੰਘ ਤੇ ਮਨਵੀਰ ਸਿੰਘ ਮਨੀ ਵਿਰੁਧ ਇਹ ਕਾਰਵਾਈ ਹੋਈ ਹੈ। ਚਰਚਾ ਮੁਤਾਬਕ ਮਾਨਸਾ ਤੋਂ ਹਿਰਾਸਤ ਵਿਚ ਲਿਆ ਗਿਆ ਸੁਖਵੀਰ ਦੇ ਵਿਰੁਧ ਕੁੱਝ ਦਿਨ ਪਹਿਲਾਂ ਐਨਆਈਏ ਟੀਮ ਦੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ, ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ  Bikram Majithia case ‘ਚ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਪੰਜਾਬ, ਦਿੱਲੀ, ਯੂ਼ਪੀ ਸਹਿਤ ਕਈ ਟਿਕਾਣਿਆਂ ‘ਤੇ ਛਾਪੇਮਾਰੀ, ਕੇਂਦਰੀ ਜਾਂਚ ਏਜੰਸੀ NCB ਦੀ ਹੋਵੇਗੀ Entry;

ਦਸਣਾ ਬਣਦਾ ਹੈ ਕਿ ਜਲੰਧਰ ਦਿਹਾਤੀ ਦੇ ਇਲਾਕੇ ‘ਚ ਇੱਕ ਯੁਟਿਊਬਰ ਰੋਜ਼ਰ ਸੰਧੂ ਦੇ ਘਰ ਉਪਰ ਹੋਏ ਗ੍ਰਨੇਡ ਹਮਲੇ ਅਤੇ ਜਲੰਧਰ ਸ਼ਹਿਰ ਦੇ ਅਮਨ ਨਗਰ ਵਿਚ ਇੱਕ ਘਰ ਵਿਚ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਸ਼ਹਿਜਾਦ ਭੱਟੀ ਦਾ ਨਾਮ ਸਾਹਮਣੇ ਆਇਆ ਸੀ। ਪੁਲਿਸ ਸੂਤਰਾਂ ਮੁਤਾਬਕ ਸ਼ਹਿਜਾਦ ਭੱਟੀ ਅਕਸਰ ਹੀ ਆਪਣੈ ਸੋਸਲ ਮੀਡੀਆ ਉਪਰ ਵੱਖ ਵੱਖ ਮੁੱਦਿਆਂ ‘ਤੇ ਵੀਡੀਓਜ਼ ਪਾਉਂਦਾ ਹੈ, ਜਿਸਨੂੰ ਇਹ ਦੋਨੋਂ ਨੌਜਵਾਨ ਆਪਣੇ ਪੇਜ਼ਾਂ ਉਪਰ ਸ਼ੇਅਰ ਕਰਦੇ ਸਨ। ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਇਹ ਨੌਜਵਾਨ ਉਸਦੇ ਸਿੱਧੇ ਸੰਪਰਕ ਵਿਚ ਸਨ ਜਾਂ ਫ਼ਿਰ ਸਿਰਫ਼ ਆਪਣੇ ਪੇਜ਼ਾਂ ਉਪਰ ਵਿਊ ਲੈਣ ਦੇ ਚੱਕਰ ਵਿਚ ਹੀ ਇਹ ਵੀਡੀਓ ਨੂੰ ਸ਼ੇਅਰ ਕਰਦੇ ਸਨ। ਫ਼ਿਲਹਾਲ ਪੁਲਿਸ ਇਸ ਮਾਮਲੇ ਵਿਚ ਡੂੰਘਾਈ ਨਾਲ ਪੜਤਾਲ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Share post:

spot_img

Popular

More like this
Related

Vigilance Bureau ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

Ludhiana News: Vigilance Bureau ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Bathinda Police ‘ਚ ਵੱਡੀ ਰੱਦੋਬਦਲ; CIA ਇੰਚਾਰਜ਼ਾਂ ਤੋਂ ਲੈ ਕੇ ਕਈ ਥਾਣਿਆਂ ਦੇ SHO ਬਦਲੇ, ਦੇਖੋ ਲਿਸਟ

Bathinda News: Bathinda Police ਵਿਚ ਬੁੱਧਵਾਰ ਨੂੰ ਵੱਡੀ ਰੱਦੋਬਦਲ...

ਕੇਂਦਰ ਸਰਕਾਰ ਮੰਡੀਆਂ ਵਿੱਚ ਜਗ੍ਹਾ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦਾ ਸਹਿਯੋਗ ਨਹੀਂ ਦੇ ਰਹੀ: ਲਾਲ ਚੰਦ ਕਟਾਰੂਚੱਕ*

👉ਲੋੜੀਂਦੀ ਗਿਣਤੀ ਵਿੱਚ ਵਿਸ਼ੇਸ਼ ਰੇਲਗੱਡੀਆਂ ਅਲਾਟ ਨਹੀਂ ਕੀਤੀਆਂ ਜਾ...