spot_img
spot_img

ਆਦਮਪੁਰਾ ਤੋਂ ਮੁੰਬਈ ਲਈ ਸਿੱਧੀ ਫਲਾਈਟ ਅੱਜ ਤੋਂ ਸ਼ੁਰੂ, ਕਿਰਾਇਆ ਸਿਰਫ 5660 ਰੁਪਏ

Date:

spot_img

Jalandhar News: ਲੰਮੇ ਸਮੇਂ ਤੋਂ ਉੜੀਕੀ ਜਾ ਰਹੀ ਜਲੰਧਰ ਮੁੰਬਈ ਲਈ ਸਿੱਧੀ ਫਲਾਈਟ ਸੇਵਾ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਜਲੰਧਰ ਤੋਂ ਮੁੰਬਈ ਦਾ ਰਾਸਤਾ ਸਿਰਫ 2 ਘੰਟੇ 40 ਮਿੰਟ ਦਾ ਰਹਿ ਜਾਵੇਗਾ। ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਇਹ ਫਲਾਈਟ ਹਰ ਰੋਜ਼ ਦਿਨ ਦੇ ਵਿੱਚ ਇੱਕ ਵਾਰ ਮੁੰਬਈ ਤੋਂ ਇੱਥੇ ਆਵੇਗੀ ਅਤੇ ਵਾਪਸ ਜਾਵੇਗੀ।

ਇਹ ਵੀ ਪੜ੍ਹੋ ਪਾਕਿਸਤਾਨੀ ਮਿਜਾਇਲ ਹਮਲੇ ‘ਚ ਜ਼ਖਮੀ ਹੋਏ ਫਿਰੋਜ਼ਪੁਰ ਦੇ ਲਖਵਿੰਦਰ ਸਿੰਘ ਨੇ ਸਵਾ ਮਹੀਨੇ ਬਾਅਦ ਤੋੜਿਆ ਦਮ

ਇਹ ਸੇਵਾ ਹਫਤੇ ਦੇ ਸੱਤੇ ਦਿਨ ਜਾਰੀ ਰਹੇਗੀ। ਦੇਸ਼ ਦੀ ਨਾਮੀ ਪ੍ਰਾਈਵੇਟ ਕੰਪਨੀ ਇੰਡੀਗੋ ਦੀ ਫਲਾਈਟ ਦਾ ਇੱਕ ਪਾਸੇ ਦਾ ਕਿਰਾਇਆ ਸਿਰਫ 5660 ਰੁਪਏ ਹੋਵੇਗਾ। ਸੂਚਨਾ ਮੁਤਾਬਕ ਮੁੰਬਈ ਤੋਂ ਇਹ ਫਲਾਈਟ ਦੁਪਹਿਰ 12:50 ਉੱਪਰ ਜਲੰਧਰ ਲਈ ਚੱਲੇਗੀ ਅਤੇ ਇੱਥੋਂ ਵਾਪਸ 3:50 ਉੱਪਰ ਮੁੜ ਮੁੰਬਈ ਲਈ ਰਵਾਨਾ ਹੋ ਜਾਵੇਗੀ।

ਇਹ ਵੀ ਪੜ੍ਹੋ ਜਮੀਨੀ ਵਿਵਾਦ ‘ਚ ਪੁੱਤ ਵੱਲੋਂ ਪਿਊ ਦਾ ਕ+ਤ+ਲ, ਪੁਲਿਸ ਨੇ ਕਲਯੁਗੀ ਪੁੱਤ ਨੂੰ ਕੀਤਾ ਗ੍ਰਿਫਤਾਰ

ਇਸ ਫਲਾਈਟ ਸੇਵਾ ਦੇ ਸ਼ੁਰੂ ਹੋਣ ਨਾਲ ਜਿੱਥੇ ਜਲੰਧਰ ਅਤੇ ਆਸ ਪਾਸ ਇਲਾਕਿਆਂ ਦੇ ਵਪਾਰੀ ਵਰਗ ਨੂੰ ਵੱਡਾ ਫਾਇਦਾ ਹੋਵੇਗਾ, ਉੱਥੇ ਦੁਆਬਾ ਇਲਾਕੇ ਵਿੱਚੋਂ ਸ਼੍ਰੀ ਨਦੇੜ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀ ਇਸ ਦਾ ਲਾਭ ਹੋਵੇਗਾ ਅਤੇ ਉਹ ਬਹੁਤ ਘੱਟ ਕਿਰਾਏ ਦੇ ਵਿੱਚ ਸਿਰਫ ਕੁਝ ਹੀ ਘੰਟਿਆਂ ਵਿੱਚ ਉੱਥੇ ਪਹੁੰਚ ਸਕਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੰਦਭਾਗੀ ਖ਼ਬਰ; ਕਣਕ ਦੇ ਢੋਲ ‘ਚ ਪਾਈ ਸਲਫ਼ਾਸ ਦੀ ਗੈਸ ਚੜ੍ਹਣ ਨਾਲ ਦੋ ਮਾਸੂਮ ਬੱਚਿਆਂ ਦੀ ਹੋਈ ਮੌ*ਤ

ਮ੍ਰਿਤਕ ਬੱਚਿਆਂ ਦੀ ਮਾਂ ਸਮੇਤ ਤਿੰਨ ਜਣਿਆਂ ਦੀ ਹਾਲਾਤ...

ਮੁੜ ਇਕੱਠੇ ਬੈਠੇ ਦਿਖਾਈ ਦਿੱਤੇ ਰਾਜਾ ਵੜਿੰਗ ਤੇ ਚਰਨਜੀਤ ਚੰਨੀ; ਦਿੱਲੀ ‘ਚ ਹੋਈ ਮੀਟਿੰਗ

👉ਜਲਦ ਹੀ ਰਾਹੁਲ, ਪ੍ਰਿਅੰਕਾ ਤੋਂ ਇਲਾਵਾ ਖੜਗੇ ਪੰਜਾਬ 'ਚ...

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

👉ਤੀਰਥ ਯਾਤਰਾ ਸਕੀਮ ਨੂੰ ਮਿਲ ਰਹੇ ਭਾਰੀ ਜਨਤਕ ਸਮਰਥਨ...