spot_img
spot_img

ਪਾਕਿਸਤਾਨੀ ਡਰੋਨ ਹਮਲੇ ‘ਚ ਜ਼ਖਮੀ ਹੋਏ ਫਿਰੋਜ਼ਪੁਰ ਦੇ ਲਖਵਿੰਦਰ ਸਿੰਘ ਨੇ ਸਵਾ ਮਹੀਨੇ ਬਾਅਦ ਤੋੜਿਆ ਦਮ

Date:

spot_img

Firozpur News: ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਛਿੜੀ ਜੰਗ ਦੇ ਦੌਰਾਨ ਪਾਕਿਸਤਾਨੀ ਡਰੋਨ ਹਮਲੇ ਦਾ ਸ਼ਿਕਾਰ ਹੋਏ ਫਿਰੋਜ਼ਪੁਰ ਦੇ ਲਖਵਿੰਦਰ ਸਿੰਘ ਨੇ ਸਵਾ ਮਹੀਨੇ ਬਾਅਦ ਦਮ ਤੋੜ ਦਿੱਤਾ ਹੈ। ਇਸ ਹਮਲੇ ਦੇ ਵਿੱਚ ਲਖਵਿੰਦਰ ਦੀ ਪਤਨੀ ਸੁਖਵਿੰਦਰ ਕੌਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਦੋਂ ਕਿ ਇਹਨਾਂ ਦਾ ਪੁੱਤਰ ਸੁਖਦੀਪ ਸਿੰਘ ਹਾਲੇ ਵੀ ਇਲਾਜ ਅਧੀਨ ਹੈ।

ਇਹ ਵੀ ਪੜ੍ਹੋ ਜਮੀਨੀ ਵਿਵਾਦ ‘ਚ ਪੁੱਤ ਵੱਲੋਂ ਪਿਊ ਦਾ ਕ+ਤ+ਲ, ਪੁਲਿਸ ਨੇ ਕਲਯੁਗੀ ਪੁੱਤ ਨੂੰ ਕੀਤਾ ਗ੍ਰਿਫਤਾਰ

ਜਖਮੀ ਲਖਵਿੰਦਰ ਸਿੰਘ ਦਾ ਪਿਛਲੇ ਕਰੀਬ ਇੱਕ ਮਹੀਨੇ ਤੋਂ ਲੁਧਿਆਣੇ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਜਿੱਥੇ ਉਸਨੇ ਰਾਤ ਦਮ ਤੋੜ ਦਿੱਤਾ। ਜੰਗ ਦੇ ਦੌਰਾਨ 9 ਮਈ ਦੀ ਰਾਤ ਨੂੰ ਕਰੀਬ 9 ਵਜੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਕਾ ਫੇਮਾ ਦੀ ਢਾਣੀ ਦੇ ਵਿੱਚ ਰਹਿ ਰਹੇ ਲਖਵਿੰਦਰ ਸਿੰਘ ਦੇ ਘਰ ਉੱਪਰ ਇਹ ਪਾਕਿਸਤਾਨੀ ਡਰੋਨ ਡਿੱਗ ਪਿਆ ਸੀ। ਜਿਸਦੇ ਕਾਰਨ ਨਾ ਸਿਰਫ ਘਰ ਤਬਾਹ ਹੋ ਗਿਆ ਸੀ, ਬਲਕਿ ਘਰ ਵਿੱਚ ਖੜੀ ਕਾਰ ਵੀ ਅੱਗ ਲੱਗਣ ਕਾਰਨ ਸੜ ਗਈ ਸੀ।

ਇਹ ਵੀ ਪੜ੍ਹੋ ਵਿਜੀਲੈਂਸ ਵੱਲੋਂ 13000 ਰੁਪਏ ਰਿਸ਼ਵਤ ਲੈਂਦਾ BDPO ਰੰਗੇ ਹੱਥੀਂ ਕਾਬੂ

ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਾਲਿਆਂ ਨੇ ਪਰਿਵਾਰ ਦੇ ਜਖਮੀ ਤਿੰਨਾਂ ਮੈਂਬਰਾਂ ਨੂੰ ਪਹਿਲਾਂ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ, ਜਿੱਥੇ ਬਾਅਦ ਦੇ ਵਿੱਚ ਡੀਐਮਸੀ ਲਿਜਾਇਆ ਗਿਆ।ਇਸ ਘਟਨਾ ਦੇ ਵਿੱਚ ਸੁਖਵਿੰਦਰ ਕੌਰ ਦੀ ਦੋ ਦਿਨਾਂ ਬਾਅਦ ਹੀ ਮੌਤ ਹੋ ਗਈ ਸੀ। ਉਸਦੀ ਮੌਤ ਤੋਂ ਬਾਅਦ ਪਰਿਵਾਰ ਦੇ ਸਮਰਥਕਾਂ ਅਤੇ ਪਿੰਡ ਵਾਸੀਆਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਤਾਂ ਕਿ ਪੀੜਤ ਪਰਿਵਾਰ ਨੂੰ ਆਰਥਿਕ ਮੁਆਵਜਾ ਦਿਵਾਇਆ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੰਦਭਾਗੀ ਖ਼ਬਰ; ਕਣਕ ਦੇ ਢੋਲ ‘ਚ ਪਾਈ ਸਲਫ਼ਾਸ ਦੀ ਗੈਸ ਚੜ੍ਹਣ ਨਾਲ ਦੋ ਮਾਸੂਮ ਬੱਚਿਆਂ ਦੀ ਹੋਈ ਮੌ*ਤ

ਮ੍ਰਿਤਕ ਬੱਚਿਆਂ ਦੀ ਮਾਂ ਸਮੇਤ ਤਿੰਨ ਜਣਿਆਂ ਦੀ ਹਾਲਾਤ...

ਮੁੜ ਇਕੱਠੇ ਬੈਠੇ ਦਿਖਾਈ ਦਿੱਤੇ ਰਾਜਾ ਵੜਿੰਗ ਤੇ ਚਰਨਜੀਤ ਚੰਨੀ; ਦਿੱਲੀ ‘ਚ ਹੋਈ ਮੀਟਿੰਗ

👉ਜਲਦ ਹੀ ਰਾਹੁਲ, ਪ੍ਰਿਅੰਕਾ ਤੋਂ ਇਲਾਵਾ ਖੜਗੇ ਪੰਜਾਬ 'ਚ...

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

👉ਤੀਰਥ ਯਾਤਰਾ ਸਕੀਮ ਨੂੰ ਮਿਲ ਰਹੇ ਭਾਰੀ ਜਨਤਕ ਸਮਰਥਨ...