Bathinda News: ਬਠਿੰਡਾ ਸ਼ਹਿਰ ਦੇ ਪ੍ਰਤਾਪ ਨਗਰ ਦੇੇ ਰਹਿਣ ਵਾਲੇ ਇੱਕ 6ਵੀਂ ਕਲਾਸ ਦੇ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੀ ਖਬਰ ਮਿਲੀ ਹੈ।ਵੰਸ਼ ਨਾਂ ਦਾ ਇਹ ਬੱਚਾ ਬੀਤੇ ਕੱਲ੍ਹ ਸਵੇਰੇ ਰੋਜ਼ ਦੀ ਤਰ੍ਹਾਂ ਆਟੋ ‘ਤੇ ਘਰੋਂ ਸਕੂਲ ਲਈ ਆਪਣੇ ਸਾਥੀ ਬੱਚਿਆਂ ਦੇ ਨਾਂਲ ਗਿਆ ਸੀ, ਜਿੱਥੇ ਆਟੋ ਚਾਲਕ ਨੇ ਉਨ੍ਹਾਂ ਨੂੰ ਸਕੂਲ ਦੇ ਗੇਟ ‘ਤੇ ਛੱਡ ਗਿਆ।
ਇਹ ਵੀ ਪੜ੍ਹੋ Ex DSP ਨੇ ਆਪਣੀ ਪਤਨੀ, ਪੁੱਤਰ ਤੇ ਨੂੰਹ ‘ਤੇ ਥਾਣੇ ਅੱਗੇ ਮਾਰੀਆਂ ਗੋ+ਲੀ+ਆਂ, ਪੁੱਤਰ ਦੀ ਹੋਈ ਮੌ+ਤ
ਪ੍ਰੰਤੂ ਛੁੱਟੀ ਦੇ ਸਮੇਂ ਜਦ ਆਟੋ ਵਾਲਾ ਬੱਚਿਆਂ ਨੂੰ ਲੈਣ ਲਈ ਸਕੂਲ ਅੱਗੇ ਗਿਆ ਤਾਂ ਵੰਸ਼ ਨਹੀਂ ਮਿਲਿਆ। ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਨਾਾਲ ਦੇ ਬੱਚਿਆਂ ਤੋਂ ਵੀ ਉਸਦੇ ਬਾਰੇ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦਸਿਆ ਕਿ ਵੰਸ਼ ਸਕੂਲ ਹੀ ਨਹੀਂ ਆਇਆ। ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




