Amritsar News: ਅੰਮ੍ਰਿਤਸਰ ਦੇ ਵਿੱਚ ਸ਼ੁੱਕਰਵਾਰ ਨੂੰ ਵਾਪਰੀ ਇੱਕ ਦਹਿਲਾ ਦੇਣ ਵਾਲੀ ਘਟਨਾ ਦੇ ਵਿਚ ਇੱਕ ਸੀਆਰਪੀਐਫ ਤੋਂ ਸੇਵਾਮੁਕਤ ਹੋਏ ਡੀਐਸਪੀ ਵੱਲੋਂ ਘਰੇਲੂ ਵਿਵਾਦ ਵਿਚ ਆਪਣੀ ਪਹਿਲੀ ਪਤਨੀ, ਪੁੱਤਰ ਅਤੇ ਨੂੰਹ ਨੂੰ ਸ਼ਰੇਆਮ ਥਾਣੇ ਦੇ ਗੇਟ ਅੱਗੇ ਗੋਲੀਆਂ ਮਾਰਨ ਦੀ ਸੂਚਨਾ ਸਾਹਮਣੇ ਆਈ ਹੈ। ਇਸ ਗੋਲੀਬਾਰੀ ਦੀ ਘਟਨਾ ਵਿਚ ਪੁੱਤਰ ਦੀ ਮੌਤ ਹੋ ਗਈ, ਜਦਿ ਪਤਨੀ ਤੇ ਨੂੰਹ ਹਸਪਤਾਲ ਵਿਚ ਜਿੰਦਗੀ ਤੇ ਮੌਤ ਵਿਚਕਾਰ ਲੜਾਈ ਲੜ ਰਹੀਆਂ ਹਨ। ਮੁਢਲੀ ਜਾਂਚ ਮੁਤਾਬਕ ਉਕਤ ਅਧਿਕਾਰੀ ਦੇ ਦੋ ਵਿਆਹ ਸਨ ਤੇ ਪਹਿਲੀ ਪਤਨੀ ਤੇ ਉਸਦੇ ਬੱਚਿਆਂ ਨਾਲ ਜਮੀਨ ਜਾਇਦਾਦ ਨਾਲ ਵਿਵਾਦ ਚੱਲ ਰਿਹਾ ਸੀ, ਜਿਸਦੇ ਚੱਲਦੇ ਦੋਨੋਂ ਧਿਰਾਂ ਥਾਣਾ ਸਦਰ ਦੇ ਵਿਚ ਪੁੱਜੀਆਂ ਹੋਈਆਂ ਸਨ।
ਇਹ ਵੀ ਪੜ੍ਹੋ ਬਠਿੰਡਾ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਗੋ+ਲੀ ਮਾਰ ਕੇ ਕੀਤੀ ਆਤਮ+ਹੱਤਿਆ, ਦੋ ਵਿਰੁਧ ਪਰਚਾ ਦਰਜ਼
ਇਸ ਦੌਰਾਨ ਥਾਣੇ ਦੇ ਬਾਹਰ ਹੀ ਦੋਨਾਂ ਵਿਚਕਾਰ ਤਕਰਾਰ ਹੋ ਗਈ, ਜੋਕਿ ਬਾਅਦ ਵਿਚ ਖੂਨੀ ਰੂਪ ਧਾਰਨ ਕਰ ਗਈ। ਇਸ ਸੇਵਾਮੁਕਤ ਡੀਐਸਪੀ ਦੀ ਪਹਿਚਾਣ ਤਰਸੇਮ ਸਿੰਘ ਦੇ ਤੌਰ ‘ਤੇ ਹੋਈ ਹੈ। ਜਦਕਿ ਮਰਨ ਵਾਲੇ ਪੁੱਤਰ ਦਾ ਨਾਮ ਬਚਿੱਤਰ ਸਿੰਘ ਤੇ ਜਖਮੀ ਪਤਨੀ ਦਾ ਨਾਮ ਜੰਗੀਰ ਕੌਰ ਤੇ ਨੂੰਹ ਪਰਮਜੀਤ ਕੌਰ ਵਜੋਂ ਪਹਿਚਾਣ ਹੋਈ ਹੈ। ਥਾਣੇ ਦੇ ਬਾਹਰ ਦਿਨ-ਦਿਹਾੜੇ ਚੱਲੀਆਂ ਗੋਲੀਆਂ ਕਾਰਨ ਲੋਕਾਂ ਵਿਚ ਦਹਿਸਤ ਮੱਚ ਗਈ ਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ, ਜਿੰਨ੍ਹਾਂ ਮੁਲਜਮ ਤਰਸੇਮ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਜਾਰੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।