👉ਲੜਕੀ ਦੇ ਮਾਪਿਆਂ ਵੱਲੋਂ ਲੜਕੀ ਨੂੰ ਜਬਰੀ ਵਾਪਸ ਲਿਜਾਣ ਦੀ ਕੀਤੀ ਕੋਸ਼ਿਸ, ਲੜਕੀ ਦੇ ਪ੍ਰਵਾਰ ਵਾਲੇ ਗ੍ਰਿਫਤਾਰ
Bathinda News: ਬਠਿੰਡਾ ਦੀਆਂ ਜ਼ਿਲ੍ਹਾ ਕਚਿਹਰੀਆਂ ਦੇ ਵਿਚ ਸੋਮਵਾਰ ਨੂੰ ਬਾਅਦ ਦੁਪਿਹਰ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦ ਦੋ ਦਿਨ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੇ ‘ਲੜਕੇ’ ਉਪਰ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਹਮਲਾ ਕਰ ਦਿੱਤਾ ਅਤੇ ਲੜਕੀ ਨੂੰ ਜਬਰੀ ਆਪਣੇ ਨਾਲ ਲਿਜਾਣਾ ਚਾਹਿਆ। ਪ੍ਰੰਤੂ ਇਸ ਦੌਰਾਨ ਮੌਕੇ ‘ਤੇ ਪੀਸੀਆਰ ਟੀਮ ਪੁੱਜਣ ਕਾਰਨ ਨਵਵਿਆਹੇ ਜੋੜੇ ਦਾ ਬਚਾਅ ਰਿਹਾ ਅਤੇ ਪੁਲਿਸ ਨੇ ਮੌਕੇ ‘ਤੇ ਹੀ ਲੜਕੀ ਦੇ ਪਿਊ, ਦਾਦੇ ਤੇ ਇੱਕ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇੱਕ ਜਣਾ ਫ਼ਰਾਰ ਹੋਣ ਵਿਚ ਸਫ਼ਲ ਰਿਹਾ।
ਇਹ ਵੀ ਪੜ੍ਹੋ ਪੰਜਾਬ ਦੀਆਂ ਜੇਲ੍ਹਾਂ ਲਈ 60 ਮਨੋਵਿਗਿਆਨੀ ਸਲਾਹਕਾਰ ਭਰਤੀ ਕੀਤੇ ਜਾਣਗੇ: ਹਰਪਾਲ ਸਿੰਘ ਚੀਮਾ
ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਨੇ ਦਸਿਆ ਕਿ ਪਿੰਡ ਰੋਮਾਣਾ ਅਜੀਤ ਸਿੰਘ ਦਾ ਲੜਕਾ ਮਨਪ੍ਰੀਤ ਸਿੰਘ ਨੇ ਪਿੰਡ ਠੱਠੀ ਭਾਈ ਦੀ ਗੁਰਜੀਤ ਕੌਰ ਨਾਲ ਦੋ ਦਿਨ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਪ੍ਰੰਤੂ ਲੜਕੀ ਦਾ ਪ੍ਰਵਾਰ ਇਸ ਵਿਆਹ ਨਾਲ ਸਹਿਮਤ ਨਹੀਂ ਸੀ। ਅੱਜ ਜਦ ਨਵਵਿਆਹਿਆ ਜੋੜਾ ਸਥਾਨਕ ਅਦਾਲਤ ਵਿਚ ਸੁਰੱਖਿਆ ਲੈਣ ਲਈ ਆਏ ਸਨ, ਜਿਸਦਾ ਪਤਾ ਲੜਕੀ ਦੇ ਮਾਪਿਆਂ ਨੂੰ ਵੀ ਲੱਗ ਗਿਆ।
ਇਹ ਵੀ ਪੜ੍ਹੋ ਔਰਤ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਲੁਧਿਆਣਾ ਦੇ ਨਾਮੀ ਡਾਕਟਰ ਵਿਰੁਧ ਪਰਚਾ ਦਰਜ਼
ਜਦ ਦੋਨੋਂ ਅਦਾਲਤ ਵਿਚੋਂ ਬਾਹਰ ਨਿਕਲਣ ਲੱਗੇ ਤਾਂ ਲੜਕੀ ਦੇ ਪ੍ਰਵਾਰ ਵਾਲਿਆਂ ਨੇ ਲੜਕੇ ਉਪਰ ਹਮਲਾ ਕਰ ਦਿੱਤਾ, ਜਿਸਦੇ ਨਾਲ ਉਹ ਜਖਮੀ ਹੋ ਗਿਆ। ਲੜਕੀ ਨੂੰ ਵੀ ਹਮਲਾਵਾਰਾਂ ਨੇ ਆਪਣੇ ਨਾਲ ਲਿਜਾਣਾ ਚਾਹਿਆ ਪ੍ਰੰਤੂ ਮੌਕੇ ‘ਤੇ ਪੁਲਿਸ ਪਾਰਟੀ ਪੁੱਜਣ ਦੇ ਕਾਰਨ ਮੁਲਜਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਡੀਐਸਪੀ ਨੇ ਅੱਗੇ ਦਸਿਆ ਕਿ ਇਸ ਮਾਮਲੇ ਵਿਚ ਪਰਚਾ ਦਰਜ਼ ਕਰ ਲਿਆ ਗਿਆ ਤੇ ਲੜਕੀ ਪ੍ਰਵਾਰ ਦੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





