Haryana ਦੇ ਮੁੱਖ ਮੰਤਰੀ ਪੁੱਜੇ ਸ਼ਹੀਦ ਊਧਮ ਸਿੰਘ ਦੇ ਜੱਦੀ ਪਿੰਡ, ਭੇਂਟ ਕੀਤੀ ਸ਼ਰਧਾਂਜਲੀ

Date:

spot_img

👉ਹਮੇਸ਼ਾ ਪ੍ਰੇਰਣਾ ਦਿੰਦੀ ਰਹੇਗੀ ਸ਼ਹੀਦ ਉੱਧਮ ਸਿੰਘ ਦੀ ਤੱਪਸਿਆ ਤੇ ਕੁਰਬਾਨੀ: ਨਾਇਬ ਸਿੰਘ ਸੈਣੀ
Haryana News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਮਹਾਨ ਕ੍ਰਾਂਤੀਕਾਰੀ ਸ਼ਹੀਦ ਉੱਧਮ ਸਿੰਘ ਨੂੰ ਸਰਧਾਂਜਲੀ ਭੇਂਟ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਸ਼ਹੀਦ ਊਧਮ ਸਿੰਘ ਵਾਲਾ ਸੁਨਾਮ ਪੁੱਜੇ। ਇਸ ਦੌਰਾਨ ਉਨ੍ਹਾਂ ਸ਼ਹੀਦ ਉੱਧਮ ਸਿੰਘ ਮੈਮੋਰਿਅਲ ‘ਤੇ ਜਾ ਕੇ ਉਨ੍ਹਾਂ ਦੀ ਪ੍ਰਤਿਮਾ ਦੇ ਸਾਹਮਣੇ ਫੁੱਲ ਅਰਪਿਤ ਕੀਤੇ ਅਤੇ ਪੌਦਾ ਵੀ ਲਗਾਇਆ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਸ਼ਹੀਦ ਉੱਧਮ ਸਿੰਘ ਮਿਊਸ਼ੀਅਮ ਦਾ ਦੌਰਾ ਕੀਤਾ ਅਤੇ ਸ਼ਹੀਦ ਨਾਲ ਜੁੜੀਆਂ ਯਾਦਾਂ, ਉਨ੍ਹਾਂ ਦੀ ਫੋਟੋਆਂ ਤੇ ਉਨ੍ਹਾ ਦੇ ਪੱਤਰਾਂ ਨੂੰ ਦੇਖ ਕੇ ਆਪਣੇ ਵਿਚਾਰ ਟੂਰ ਪੁਸਤਕਾ ਵਿੱਚ ਦਰਜ ਕੀਤੇ।ਇਸ ਮੌਕੇ ਸ਼੍ਰੀ ਸੈਣੀ ਨੇ ਸੁਨਾਮ ਵਿੱਚ ਆਯੋਜਿਤ ਇੱਕ ਜਨਸਭਾ ਨੂੰ ਵੀ ਸੰਬੋਧਨ ਕੀਤਾ ਅਤੇ ਹਰਦਿਆਲ ਸਿੰਘ ਦੀ ਅਗਵਈ ਹੇਠ ਸ਼ਹੀਦ ਉੱਧਮ ਸਿੰਘ ਦੇ ਪ੍ਰਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ ਜੱਜ ਦੇ Peon ਦੀ ਕੁੱਟਮਾਰ SHO ਨੂੰ ਮਹਿੰਗੀ ਪਈ, ਅਦਾਲਤ ਨੇ ਪਰਚਾ ਦਰਜ਼ ਕਰਨ ਦਾ ਦਿੱਤਾ ਹੁਕਮ

ਪਰਿਜਨਾਂ ਨੇ ਆਪਣੀ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਵੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੌਂਪਿਆ। ਇਸ ਦੌਰਾਨ ਮੁੱਖ ਮੰਤਰੀ ਦਾ ਪੰਜਾਬ ਭਾਜਪਾ ਨੇਤਾਵਾਂ ਵੱਲੋਂ ਜੋਰਦਾਰ ਸਵਾਗਤ ਕੀਤਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੁੰ ਸ਼ਹੀਦ ਉੱਧਮ ਸਿੰਘ ਦੀ ਜਨਮਭੂਮੀ ‘ਤੇ ਆ ਕੇ ਉਨ੍ਹਾਂ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਹੈ। ਜਦੋਂ ਲੋਕ ਜਲਿਆਂਵਾਲਾ ਬਾਗ ਵਿੱਚ ਵਿਸਾਖੀ ਉਤਸਵ ਲਈ ਇੱਕਠਾ ਹੋਏ ਸਨ, ਉਸ ਸਮੇਂ ਜਨਰਲ ਡਾਇਰ ਨੇ ਸਾਰੇ ਰਸਤੇ ਬੰਦ ਕਰਵਾ ਕੇ ਨਿਹੱਥੇ ਲੋਕਾਂ ‘ਤੇ ਫਾਇਰਿੰਗ ਦਾ ਆਦੇਸ਼ ਦੇ ਕੇ ਹਜਾਰਾਂ ਲੋਕਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਸੀ।

ਇਹ ਵੀ ਪੜ੍ਹੋ ਬੇਅਦਬੀ ਵਿਰੁੱਧ ਬਣੀ ਸਿਲੈਕਟ ਕਮੇਟੀ ਨੇ ਪੰਜਾਬ ਦੇ ਲੋਕਾਂ ਤੋਂ ਮੰਗੇ ਸੁਝਾਅ

ਉਸੀ ਸਮੇਂ ਸਰਦਾਰ ਉੱਧਮ ਸਿੰਘ ਨੇ ਦੇਸ਼ ਦੀ ਮਿੱਟੀ ਨੂੰ ਮੱਥੇ ਨਾਲ ਲਗਾ ਕੇ ਸੰਕਲਪ ਕੀਤਾ ਸੀ ਕਿ ਜਦੋਂ ਤੱਕ ਮੈਂ ਇਸ ਜਨਰਲ ਡਾਇਰ ਨੂੰ ਮੋਤ ਦੇ ਘਾਟ ਨਹੀਂ ਉਤਾਰ ਦਿੰਦਾ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗਾ। 13 ਅਪ੍ਰੈਲ, 1919 ਦੀ ਇਸ ਦਿੱਲ ਦਹਿਲਾ ਦੇਣ ਵਾਲੀ ਘਟਨਾ ਦੇ ਬਾਅਦ 13 ਅਪ੍ਰੈਲ 1940 ਨੂੰ ਅੰਗ੍ਰੇਜਾਂ ਦੀ ਧਰਤੀ ‘ਤੇ ਜਾ ਕੇ ਉਨ੍ਹਾਂ ਨੇ ਜਰਨਲ ਡਾਇਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਉਨ੍ਹਾ ਹਜਾਰਾਂ ਨਿਹੱਥੇ ਲੋਕਾਂ ਦੇ ਕਤਲ ਦਾ ਬਦਲਾ ਲਿਆ ਅਤੇ ਇਸ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਪ੍ਰੋਗਰਾਮ ਦੌਰਾਨ ਸ਼ਹੀਦ ਉੱਧਮ ਸਿੰਘ ਦੇ ਪਰਿਜਨਾਂ ਵਿੱਚ ਹਰਦਿਆਲ ਸਿੰਘ, ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਿਨੀ ਸ਼ਰਮਾ, ਸੀਨੀਅਰ ਭਾਜਪਾ ਨੇਤਾ ਅਤੇ ਵਿਧਾਇਕ ਅਰਵਿੰਦ ਖੰਨਾ, ਮਹਾਸਕੱਤਰ ਦਿਆਲ ਸੋਢੀ, ਸੂਬਾ ਸਕੱਤਰ ਅਤੇ ਆਯੋ੧ਕ ਦਾਮਨ ਬਾਜਵਾ, ਜਿਲ੍ਹਾ ਸੁਨਾਮ ਪ੍ਰਧਾਨ ਅੰਮ੍ਰਿਤ ਰਾਜ ਚੱਠਾ ਆਦਿ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

Vigilance Bureau ਵੱਲੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਾ Sub Inspector ਰੰਗੇ ਹੱਥੀਂ ਕਾਬੂ

Jalandhar News: Vigilance Bureau ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਅੱਠ ਵਿਅਕਤੀ 11 ਆਧੁਨਿਕ ਪਿਸਤੌਲਾਂ ਸਣੇ ਕਾਬੂ

👉ਬਰਾਮਦ ਹਥਿਆਰ ਅੱਗੇ ਅਪਰਾਧਕ ਤੱਤਾਂ ਨੂੰ ਸਪਲਾਈ ਕੀਤੇ ਜਾਣੇ...