RTI ‘ਚ ਵੱਡਾ ਖੁਲਾਸਾ: ਬਠਿੰਡਾ ‘ਚ ਅੱਠ ਸਾਲਾਂ ‘ਚ ਹੋਏ 37 ਹਜ਼ਾਰ ਦੇ ਕਰੀਬ ਡੋਪ ਟੈਸਟ, 4430 ਨਿਕਲੇ ਪਾਜ਼ੀਟਿਵ

Date:

spot_img

Bathinda News: ਬਠਿੰਡਾ ਜ਼ਿਲ੍ਹੇ ਵਿਚ ਪਿਛਲੇ 8 ਸਾਲਾਂ ਦੌਰਾਨ 37 ਹਜ਼ਾਰ ਦੇ ਕਰੀਬ ਡੋਪ ਟੈਸਟ ਹੋਏ ਹਨ, ਜਿਸਦੇ ਵਿਚੋਂ 4430 ਟੈਸਟ ਪਾਜ਼ੀਟਿਵ ਨਿਕਲੇ ਹਨ। ਇਹ ਖੁਲਾਸਾ ਇੱਕ RTI ਰਾਹੀਂ ਹੋਇਆ ਹੈ। ਸੂਚਨਾ ਦੇ ਅਧਿਕਾਰ ਤਹਿਤ ਇੱਕ ਆਰਟੀਆਈ ਕਾਰਕੁੰਨ ਸੰਜੀਵ ਸਿੰਗਲਾ ਵੱਲੋਂ ਸਿਹਤ ਵਿਭਾਗ ਵੱਲੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਇਹ ਡੋਪ ਟੈਸਟ ਅਸਲਾ ਲਾਇਸੈਂਸ ਲਈ ਅਰਜ਼ੀ ਦੇਣ ਵਾਲਿਆਂ ਦੇ ਕੀਤੇ ਹਨ। ਜਿਸਦੇ ਲਈ 1500 ਰੁਪਏ ਫ਼ੀਸ ਵੀ ਅਲੱਗ ਤੋਂ ਦੇਣੀ ਪੈਂਦੀ ਹੈ। ਇਸ ਫ਼ੀਸ ਤੋਂ ਸਰਕਾਰ ਨੂੰ ਸਾਢੇ ਪੰਜ ਕਰੋੜ ਤੋਂ ਵੱਧ ਆਮਦਨ ਵੀ ਹੋਈ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਵਿਚ ਅਸਲਾ ਲਾਈਸੈਂਸ ਲੈਣ ਦੇ ਲਈ ਡੋਪ ਟੈਸਟ ਪੰਜਾਬ ਸਰਕਾਰ ਵੱਲੋਂ ਲਾਜ਼ਮੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਫ਼ੌਜ ਦੇ ਅਧਿਕਾਰੀ ਨੇ ਏਅਰਪੋਰਟ ‘ਤੇ ਕੁੱਟੇ ਏਅਰਲਾਈਨਜ਼ ਦੇ ਅਧਿਕਾਰੀ, ਹੋਇਆ ਪਰਚਾ ਦਰਜ਼

ਇਸ ਡੋਪ ਟੈਸਟ ਦੌਰਾਨ ਮਲਟੀ ਡਰੱਗ ਕਿੱਟਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਮੋਰਫੀਨ, ਕੋਡੀਨ, ਕੋਨਾਬਿਨੋਲ, ਕੋਕੇਨ, ਟ੍ਰਾਮਾਡੋਲ ਆਦਿ 10 ਤੱਕ ਨਸ਼ੀਲੀਆਂ ਦਵਾਈਆਂ ਦੀ ਜਾਂਚ ਕਰਦੀਆਂ ਹਨ।ਜ਼ੇਕਰ ਸਾਲ 2018 ਦੀ ਗੱਲ ਕੀਤੀ ਜਾਵੇ ਤਾਂ 4768 ਟੈਸਟਿੰਗ ਹੋਏ, ਜਿਸ ਵਿੱਚੋਂ 374 ਪਾਜ਼ੀਟਿਵ ਪਾਏ ਗਏ। ਇਸ ਤਰਾਂ ਹੀ 2019 ਵਰ੍ਹੇ ਦੌਰਾਨ ਕੁੱਲ ਡੋਪ ਟੈਸਟ 8997 ਕੀਤੇ ਗਏ ਅਤੇ374 ਪਾਜ਼ੀਟਿਵ ਪਾਏ ਗਏ।2020 ਦੌਰਾਨ ਕੁੱਲ 4240 ਟੈਸਟ ਹੋਏ ਜਿਨ੍ਹਾਂ 3724 ਟੈਸਟ ਨੈਗਟਿਵ ਅਤੇ 516 ਟੈਸਟ ਪਾਜਿਟਿਵ ਪਾਏ ਗਏ। ਇਸ ਤੋਂ ਇਲਾਵਾ 2021 ਦੌਰਾਨ ਕੁੱਲ 4658 ਨੈਗੇਟਿਵ 4297 ਅਤੇ ਟੈਸਟਿੰਗ ਰਿਪੋਰਟ ਵਿਚ 361 ਪਾਜਿਟਿਵ ਪਾਏ ਗਏ।

ਇਹ ਵੀ ਪੜ੍ਹੋ ਪੱਠੇ ਕੁਤਰਨ ਵਾਲੀ ਮਸ਼ੀਨ ‘ਚ ਕਰੰਟ ਆਉਣ ਕਾਰਨ ਇੱਕ ਹੋਰ ਨੌਜਵਾਨ ਕਿਸਾਨ ਦੀ ਹੋਈ ਮੌ+ਤ

ਇਸ ਤਰਾਂ 2022 ਦੇ ਅੰਕੜੇ ਤੇ ਝਾਤ ਮਾਰੀ ਜਾਵੇ ਤਾਂ ਕੁੱਲ ਟੈਸਟ 7534 ਨੈਗਟਿਵ ਟੈਸਟ 6662 ਅਤੇ ਪਾਜਿਟਿਵ 872 ਟੈਸਟ ਪਾਏ ਗਏ। 2023 ਵਰ੍ਹੇ ਦੀ ਗੱਲ ਕੀਤੀ ਜਾਵੇ ਕੁੱਲ 2874 ਟੈਸਟਾਂ ਨੈਗੇਟਿਵ 2385 ਰਹੇ ਜਦੋਂ ਕਿ ਪਾਜਿਟਿਵ 489 ਪਾਏ ਗਏ। ਇਸ ਤਰਾਂ 2024 ਕੁੱਲ ਟੈਸਟ 1860 ਨੈਗੇਟਿਵ 1344 ਅਤੇ ਪਜਾਟਿਵ 516 ਪਾਏ ਗਏ। ਇਸ ਤਰਾਂ ਮੌਜੂਦਾ ਵਰ੍ਹੇ 2025 ਦੀ ਗੱਲ ਕੀਤੀ ਜਾਵੇ ਹੁਣ ਤੱਕ ਹੋਏ ਟੈਸਟਿੰਗ ਦੌਰਾਨ ਕੁੱਲ 1996 ਨਮੂਨੇ ਲਏ ਗਏ, ਜਦੋਂ ਕਿ ਨੈਗੇਟਿਵ 1418 ਅਤੇ 578 ਪਾਜਿਟਿਵ ਪਾਏ ਗਏ। ਜ਼ੇਕਰ ਸਮੁਚੇ ਟੈਸਟਾਂ ਦੇ ਝਾਤ ਮਾਰੀ ਜਾਵੇ ਤਾਂ ਕੁੱਲ 36927 ਡੋਪ ਟੈਸਟ ਹੋਏ ਜਿਨ੍ਹਾਂ ਵਿਚ 32497 ਨੈਗੇਟਿਵ ਰਿਪੋਰਟਾਂ ਮਿਲੀਆਂ ਜਦੋਂ ਕਿ 4430 ਪਾਜ਼ਿਟਿਵ ਮਾਮਲੇ ਸਾਹਮਣੇ ਆਏ।ਸਭ ਤੋਂ ਵੱਧ ਡੋਪ ਟੈਸਟ 2019 ਵਿੱਚ (8997) ਹੋਏ, ਜਦਕਿ 2022 ਵਿੱਚ 7534 ਅਤੇ 2018 ਵਿੱਚ 4768 ਟੈਸਟ ਕੀਤੇ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...