ਫ਼ੌਜ ਦੇ ਅਧਿਕਾਰੀ ਨੇ ਏਅਰਪੋਰਟ ‘ਤੇ ਕੁੱਟੇ ਏਅਰਲਾਈਨਜ਼ ਦੇ ਅਧਿਕਾਰੀ, ਹੋਇਆ ਪਰਚਾ ਦਰਜ਼

Date:

spot_img

Srinagar News:ਭਾਰਤੀ ਫੌਜ ਦੇ ਇੱਕ ਅਧਿਕਾਰੀ ਵੱਲੋਂ ਬੈਗ ਵਿਚ ਜਿਆਦਾ ਭਾਰ ਦੇ ਭੁਗਤਾਨ ਨੂੰ ਲੈ ਕੇ ਹੋਏ ਵਿਵਾਦ ਵਿਚ ਏਅਰਪੋਰਟ ‘ਤੇ ਇੱਕ ਪ੍ਰਾਈਵੇਟ ਕੰਪਨੀ ਦੇ ਚਾਰ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਕੁਟਾਪਾ ਚਾੜ ਦਿੱਤਾ। ਇਸ ਕੁੱਟਮਾਰ ਦੇ ਮਾਮਲੇ ਵਿਚ ਇੱਕ ਕਰਮਚਾਰੀ ਦੀ ਰੀੜ ਦੀ ਹੱਡੀ ਫਰੈਕਚਰ ਹੋ ਗਈ ਤੇ ਇੱਕ ਦਾ ਜਬਾੜਾ ਟੁੱਟ ਗਿਆ। ਸ਼੍ਰੀਨਗਰ ਏਅਰਪੋਰਟ ‘ਤੇ 26 ਜੁਲਾਈ ਨੂੰ ਵਾਪਰੀ ਇਸ ਘਟਨਾ ਵਿਚ ਪੁਲਿਸ ਨੇ ਪਰਚਾ ਦਰਜ਼ ਕਰ ਲਿਆ। ਇਸਦੇ ਨਾਲ ਹੀ ਏਅਰਲਾਈਨ ਨੇ ਉਕਤ ਫ਼ੌਜੀ ਅਧਿਕਾਰੀ ਦੇ ਜਹਾਜ਼ ਵਿਚ ਚੜ੍ਹਣ ਦੇ ਰੋਕ ਲਗਾਉਣ ਦੀ ਤਿਆਰੀ ਵੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ  ਨਸ਼ੇ ਕਾਰਨ ਨੌਜਵਾਨ ਦੀ ਹੋਈ ਮੌ+ਤ ਦੇ ਮਾਮਲੇ ‘ਚ ਪੁਲਿਸ ਵੱਲੋਂ ਦੋ ਕਾਬੂ

ਇਸ ਘਟਨਾ ਦੀ ਇੱਕ ਵੀਡੀਓ ਵੀ ਹੁਣ ਸੋਸਲ ਮੀਡੀਆ ‘ਤੇ ਵਾਈਰਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਘਟਨਾ ਸਮੇਂ ਉਕਤ ਫ਼ੌਜੀ ਅਧਿਕਾਰੀ ਸ਼੍ਰੀਨਗਰ ਤੋਂ ਦਿੱਲੀ ਸਪਾਈਸ ਜੈਟ ਕੰਪਨੀ ਦੇ ਜਹਾਜ਼ ‘ਤੇ ਜਾਣ ਵਾਲਾ ਸੀ। ਇਸ ਦੌਰਾਨ ਜਦ ਉਹ ਏਅਰਪੋਰਟ ‘ਤੇ ਪੁੱਜਿਆ ਤਾਂ ਨਿਯਮਾਂ ਮੁਤਾਬਕ ਉਸਦੇ ਕੋਲ ਮੌਜੂਦ ਬੈਗ ਨੂੰ ਤੋਲਿਆ ਗਿਆ ਤਾਂ ਉਸਦਾ ਭਾਰ 16 ਕਿਲੋ ਨਿਕਲਿਆ। ਜਦਕਿ ਲੋਕਲ ਏਅਰਪੋਰਟ ਲਈ ਇਹ ਵਜ਼ਨ 7 ਕਿਲੋਂ ਪ੍ਰਤੀ ਵਿਅਕਤੀ ਤੈਅ ਹੈ। ਸੂਚਨਾ ਮੁਤਾਬਕ ਕੰਪਨੀ ਅਧਿਕਾਰੀਆਂ ਨੇ ਉਸਨੂੰ ਵਾਧੂ ਭਾਰ ਲਈ ਪੈਸੇ ਭਰਨ ਨੁੰ ਕਿਹਾ, ਜਿਸਨੂੰ ਲੈ ਕੇ ਕਹਾ-ਸੁਣੀ ਹੋ ਗਈ।

ਇਹ ਵੀ ਪੜ੍ਹੋ  ਕਚਿਹਰੀਆਂ ਜਾ ਰਹੇ ਵਕੀਲ ‘ਤੇ ਗੋ+ਲੀਆਂ ਚਲਾਉਣ ਵਾਲੇ 3 ਮੁਲਜ਼ਮ ਕਾਬੂ, ਗੈਂਗਸਟਰ ਦੇ ਕਹਿਣ ‘ਤੇ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ

ਵਾਈਰਲ ਵੀਡੀਓ ਵਿਚ ਫ਼ੌਜੀ ਅਧਿਕਾਰੀ ਬਿਨ੍ਹਾਂ ਪੈਸੇ ਅਦਾ ਕੀਤੇ ਜਬਰੀ ਆਪਣਾ ਬੈਗ ਲੈ ਕੇ ਏਅਰਪੋਰਟ ਅੰਦਰ ਵੜ੍ਹਣ ਦੀ ਕੋਸਿਸ ਕਰਦਾ ਹੈ, ਜਿਸ ਕਾਰਨ ਵਿਵਾਦ ਹੋ ਗਿਆ। ਮੁਲਾਜਮਾਂ ਵੱਲੋਂ ਰੋਕਣ ‘ਤੇ ਗੁੱਸੇ ਵਿਚ ਆਏ ਇਸ ਫੌਜੀ ਅਧਿਕਾਰੀ ਨੇ ਮੌਕੇ ‘ਤੇ ਜੋ ਵੀ ਹੱਥ ਵਿਚ ਆਇਆ, ਉਸਦੇ ਨਾਲ ਸਪਾਈਸਜੈੱਟ ਦੇ ਚਾਰ ਕਰਮਚਾਰੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ।ਹੁਣ ਇਸ ਮਾਮਲੇ ਵਿਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ; ਆਰ.ਡੀ.ਐਕਸ.-ਅਧਾਰਤ ਆਈ.ਈ.ਡੀ. ਸਮੇਤ ਦੋ ਕਾਬੂ

👉ਵਿਸਫੋਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ ਬਰਾਮਦ ਕੀਤਾ...

ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ

👉ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਵਧਾਈ SAS Nagar...